ਨੈਸ਼ਨਲ ਡੈਸਕ- ਦਿੱਲੀ ਏਅਰਪੋਰਟ 'ਤੇ ਮੰਗਲਵਾਰ ਨੂੰ ਇਕ ਵੱਡਾ ਹਾਦਸਾ ਟਲ ਗਿਆ। ਹਾਂਗਕਾਂਗ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI 315 'ਚ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਜਹਾਜ਼ ਹਵਾਈ ਅੱਡੇ ਦੇ ਗੇਟ 'ਤੇ ਖੜ੍ਹਾ ਸੀ ਅਤੇ ਯਾਤਰੀ ਜਹਾਜ਼ ਤੋਂ ਹੇਠਾਂ ਉਤਰ ਰਹੇ ਸਨ। ਘਟਨਾ ਤੋਂ ਬਾਅਦ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ।
ਇਸ ਘਟਨਾ ਬਾਰੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 22 ਜੁਲਾਈ 2025 ਨੂੰ ਹਾਂਗਕਾਂਗ ਤੋਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ AI 315 'ਚ ਲੈਂਡਿੰਗ ਅਤੇ ਗੇਟ 'ਤੇ ਪਾਰਕਿੰਗ ਤੋਂ ਤੁਰੰਤ ਬਾਅਦ ਸਹਾਇਕ ਪਾਵਰ ਯੂਨਿਟ (APU) ਵਿੱਚ ਅੱਗ ਲੱਗ ਗਈ।
ਇਹ ਵੀ ਪੜ੍ਹੋ- ਟ੍ਰੇਨ 'ਚ 56 ਕੁੜੀਆਂ ਦੇ ਹੱਥਾਂ 'ਤੇ ਇਕੋ ਜਿਹੀ ਮੋਹਰ ਦੇਖ ਅਧਿਕਾਰੀਆਂ ਦੇ ਉੱਡੇ ਹੋਸ਼! ਜਾਂਚ 'ਚ ਹੋਏ ਹੈਰਾਨੀਜਨਕ ਖੁਲਾਸੇ
ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਯਾਤਰੀ ਜਹਾਜ਼ ਤੋਂ ਉਤਰ ਰਹੇ ਸਨ ਅਤੇ ਸਿਸਟਮ ਡਿਜ਼ਾਈਨ ਦੇ ਅਨੁਸਾਰ, APU ਆਪਣੇ ਆਪ ਬੰਦ ਹੋ ਗਿਆ ਸੀ, ਜਿਸ ਨਾਲ ਸਥਿਤੀ ਤੁਰੰਤ ਕਾਬੂ ਵਿੱਚ ਆ ਗਈ। ਇਸ ਘਟਨਾ ਵਿੱਚ ਜਹਾਜ਼ ਨੂੰ ਕੁਝ ਨੁਕਸਾਨ ਪਹੁੰਚਿਆ ਹੈ ਪਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਉਤਰ ਗਏ ਅਤੇ ਸਾਰੇ ਬਿਲਕੁਲ ਠੀਕ ਹਨ।
ਬੁਲਾਰੇ ਨੇ ਕਿਹਾ ਕਿ ਜਹਾਜ਼ ਨੂੰ ਹੋਰ ਜਾਂਚ ਲਈ ਭੇਜਿਆ ਗਿਆ ਹੈ ਅਤੇ ਸਬੰਧਤ ਰੈਗੂਲੇਟਰੀ ਅਥਾਰਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮੈਚ ਦੀ ਕੁਮੈਂਟਰੀ ਲਗਾ ਕੇ ਵਾਇਰਲ ਕਰ'ਤੀ ਸੁਹਾਗਰਾਤ ਦੀ ਵੀਡੀਓ!
Gold ਇੱਕ ਮਹੀਨੇ ਦੇ Highest level 'ਤੇ, ਚਾਂਦੀ ਨੇ ਵੀ ਲਗਾਈ 3,000 ਰੁਪਏ ਦੀ ਛਾਲ
NEXT STORY