ਆਟੋ ਡੈਸਕ– ਦਿੱਲੀ ਦੀਆਂ ਸੜਕਾਂ ’ਤੇ ਜਲਦ ਹੀ ਹਾਈਡ੍ਰੋਜਨ ਨਾਲ ਚੱਲਣ ਵਾਲੇ ਵਾਹਨ ਦਿਖਾਈ ਦੇਣਗੇ। ਵੀਰਵਾਰ ਨੂੰ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇਹ ਬਿਆਨ ਦਿੱਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਗਰੀਨ ਹਾਈਡ੍ਰੋਜਨ ਤਿਆਰ ਕਰਨ ਲਈ ਨਦੀਆਂ-ਨਾਲਿਆਂ ’ਚ ਡਿੱਗਣ ਵਾਲੇ ਗੰਦੇ ਪਾਣੀ ਦੀ ਵਰਤੋਂ ਕੀਤੀ ਜਾਵੇਗੀ।
ਗਡਕਰੀ ਨੇ ਹਾਲ ਹੀ ’ਚ ਪਾਇਲਟ ਪ੍ਰਾਜੈਕਟ ਤਹਿਤ ਇਕ ਕਾਰ ਖਰੀਦੀ ਹੈ ਅਤੇ ਆਇਲ ਰਿਸਰਚ ਸੈਂਟਰ ਤੋਂ ਗਰੀਨ ਹਾਈਡ੍ਰੇਜਨ ਲਈ ਹੈ। ਉਨ੍ਹਆੰ ਦਾਅਵਾ ਕੀਤਾ ਹੈ ਕਿ ਉਹ ਜਲਦ ਹੀ ਰਾਜਧਾਨੀ ਦਿੱਤੀਆਂ ਦੀਆਂ ਸੜਕਾਂ ’ਤੇ ਹਾਈਡ੍ਰੋਜਨ ਨਾਲ ਚੱਲਣ ਵਾਲੀ ਕਾਰ ਉਤਾਰਨ ਵਾਲੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਅਗਲੇ ਸਾਲ ਦੀ ਸ਼ੁਰੂਆਤ ’ਚ ਹੀ ਸੰਭਵ ਹੋ ਸਕੇਗਾ। ਗਡਕਰੀ ਦਾ ਮੰਨਣਾ ਹੈ ਕਿ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਰੋਡ ਸੇਫਟੀ ਅਤੇ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Facebook India ਦੀ FY21 ਦੀ ਕੁੱਲ ਵਿਗਿਆਪਨ ਆਮਦਨ 9,326 ਕਰੋੜ ਰੁਪਏ ਹੋਈ
NEXT STORY