ਨਵੀਂ ਦਿੱਲੀ -ਹੁੰਡਈ ਮੋਟਰ ਇੰਡੀਆ ਦੀ ਕ੍ਰੇਟਾ ਮਈ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ। ਕੰਪਨੀ ਨੇ ਹਾਲ ਹੀ 'ਚ ਇਸ ਦਾ ਨਵਾਂ ਵਰਜ਼ਨ ਪੇਸ਼ ਕੀਤਾ ਸੀ। ਵਾਹਨ ਉਦਯੋਗ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਪਹਿਲੀ ਵਾਰ ਹੈ ਜਦ ਦੇਸ਼ 'ਚ ਕਿਸੇ ਐੱਸ.ਯੂ.ਵੀ. ਦੀ ਮਾਸਿਕ ਵਿਕਰੀ ਸਭ ਤੋਂ ਜ਼ਿਆਦਾ ਰਹੀ ਹੈ। ਇਸ ਤੋਂ ਪਹਿਲਾਂ ਜ਼ਿਆਦਾਤਰ ਮਾਰੂਤੀ ਸੁਜ਼ੂਕੀ ਦੀ ਆਲਟੋ ਅਤੇ ਡਿਜ਼ਾਈਰ ਇਸ ਮਾਮਲੇ 'ਚ ਚੋਟੀ 'ਤੇ ਰਹਿੰਦੀ ਸੀ। ਮਈ 'ਚ ਕ੍ਰੇਟਾ ਦੀਆਂ ਕੁੱਲ 3,212 ਇਕਾਈਆਂ ਵਿਕੀਆਂ।
ਇਸ ਤੋਂ ਬਾਅਦ ਮਾਰੂਤੀ ਸੁਜ਼ੂਕੀ ਦੀ ਆਰਟੀਗਾ ਰਹੀ ਜਿਸ ਦੀਆਂ 2,353 ਇਕਾਈਆਂ ਮਈ 'ਚ ਵਿਕੀਆਂ। ਸਮੀਖਿਆ ਮਿਆਦ ਦੌਰਾਨ ਡਿਜ਼ਾਈਰ ਦੀਆਂ 2,215 ਇਕਾਈਆਂ, ਮਹਿੰਦਰਾ ਐਂਡ ਮਹਿੰਦਰਾ ਦੀ ਬੋਲੈਰੋ ਦੀਆਂ 1,715 ਇਕੀਆਂ ਵਿਕੀਆਂ। ਮਾਰੂਤੀ ਸੁਜ਼ੂਕੀ ਦੇ ਮਾਲਟੀਪਰਪਜ਼ ਵਾਹਨ ਇਕੋ ਦਾ ਇਸ ਮਾਮਲੇ 'ਚ ਪੰਜਵਾਂ ਸਥਾਨ ਰਿਹਾ ਜਿਸ ਦੀਆਂ 1,617 ਇਕਾਈਆਂ ਵਿਕੀਆਂ। ਹੁੰਡਈ ਮੋਟਰ ਇੰਡੀਆ ਦੇ ਡਾਇਰੈਕਟਰ (ਵਿਕਰੀ, ਮਾਰਕੀਟਿੰਗ ਅਤੇ ਸੇਵਾ) ਤੁਰਣ ਗਰਗ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਹੁਣ ਇਕ ਨਵੀਂ ਆਮ ਸਥਿਤੀ ਹੈ। ਇਸ ਦੇ ਬਾਵਜੂਦ ਮਈ 'ਚ ਕੰਪਨੀ ਦੀ ਵਿਕਰੀ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ। ਕੰਪਨੀ ਨੇ ਨਵੀਂ ਕ੍ਰੇਟਾ 16 ਮਾਰਚ ਨੂੰ ਪੇਸ਼ ਕੀਤੀ ਸੀ। ਇਸ ਦੇ ਲਈ ਉਸ ਨੂੰ 26,000 ਬੁਕਿੰਗ ਪਹਿਲਾਂ ਹੀ ਮਿਲ ਚੁੱਕੀਆਂ ਹਨ।
Paytm ਪੇਮੈਂਟਸ ਬੈਂਕ ਦਾ ਸ਼ੁੱਧ ਲਾਭ ਵਿੱਤੀ ਸਾਲ 2019-20 'ਚ 55 ਫੀਸਦੀ ਵਧਿਆ
NEXT STORY