ਨਵੀਂ ਦਿੱਲੀ— ਹੁੰਡਈ ਨੂੰ ਉਮੀਦ ਹੈ ਕਿ ਆਗਾਮੀ ਮਹੀਨਿਆਂ 'ਚ ਉਸ ਦੀ ਵਿਕਰੀ ਹੋਰ ਰਫ਼ਤਾਰ ਫੜੇਗੀ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੀ ਅਪ੍ਰੈਲ-ਅਗਸਤ ਦੀ ਮਿਆਦ 'ਚ ਉਸ ਦੇ ਕਈ ਮਾਡਲ ਚੰਗੇ ਵਿਕੇ ਹਨ।
ਮੌਜੂਦਾ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ 'ਚ ਦੱਖਣੀ ਕੋਰੀਆ ਦੀ ਵਾਹਨ ਕੰਪਨੀ ਭਾਰਤ 'ਚ ਯੂਟਿਲਟੀ ਵਾਹਨਾਂ ਦੇ ਮਾਮਲੇ 'ਚ ਸਭ ਤੋਂ ਮੋਹਰੇ ਸੀ। ਕੰਪਨੀ ਦੇ ਕ੍ਰੇਟਾ ਅਤੇ ਵੈਨਿਊ ਮਾਡਲ ਆਪਣੇ ਸੈਗਮੈਂਟ 'ਚੋਂ ਸਭ ਤੋਂ ਅੱਗੇ ਸਨ।
ਉੱਥੇ ਹੀ, ਸਿਡਾਨ ਮਾਡਲਾਂ 'ਚ ਵਰਨਾ ਸਭ ਤੋਂ ਵੱਧ ਵਿਕਣ ਵਾਲੀ ਕਾਰ ਸੀ। ਸਪੋਰਟਸ ਯੂਟਿਲਟੀ ਵ੍ਹੀਕਲਸ (ਐੱਸ. ਯੂ. ਵੀ.) ਦੇ ਹੇਠਲੇ ਸੈਗਮੈਂਟ 'ਚ ਇਸ ਮਿਆਦ 'ਚ ਕ੍ਰੇਟਾ ਦੀ ਵਿਕਰੀ 33,726 ਇਕਾਈ ਰਹੀ, ਜਦੋਂ ਕਿ ਕਿਆ ਦੀ ਸੇਲਟੋਸ ਦੀ ਵਿਕਰੀ 27,650 ਇਕਾਈ, ਮਹਿੰਦਰਾ ਦੀ ਸਕਾਰਪੀਓ ਦੀ ਵਿਕਰੀ 9,749 ਇਕਾਈ, ਐੱਮ. ਜੀ. ਹੈਕਟਰ ਦੀ 7,294 ਇਕਾਈ ਅਤੇ ਟਾਟਾ ਨੈਕਸਨ ਦੀ ਹੈਰੀਅਰ ਦੀ ਵਿਕਰੀ 3,493 ਇਕਾਈ ਰਹੀ।
ਹੁੰਡਈ ਮੋਟਰ ਇੰਡੀਆ ਨੇ ਕਿਹਾ, ''ਨਵੀਂ ਕ੍ਰੇਟਾ ਅਤੇ ਵੈਨਿਊ ਆਪਣੇ ਫੀਚਰਜ਼, ਕੀਮਤ ਦਾ ਪੂਰਾ ਮੁੱਲ ਪ੍ਰਦਾਨ ਕਰਨ ਦੀ ਵਜ੍ਹਾ ਨਾਲ ਗਾਹਕਾਂ ਨੂੰ ਆਕਰਸ਼ਤ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਾਡਾ ਵਿਕਰੀ ਨੈੱਟਵਰਕ ਵੀ ਕਾਫ਼ੀ ਮਜਬੂਤ ਹੈ।''
ਕਿਤੇ LIC ਕੋਲ ਤੁਹਾਡੇ ਬਕਾਇਆ ਪੈਸੇ ਤਾਂ ਨਹੀਂ , ਇਸ ਤਰ੍ਹਾਂ ਕਰੋ ਚੈਕ
NEXT STORY