ਮੁੰਬਈ — ਦੇਸ਼ ਦੇ ਵੱਡੇ ਪ੍ਰਾਈਵੇਟ ਬੈਂਕ ICICI ਬੈਂਕ ਨੇ ਆਪਣੇ ਗਾਹਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਵਿਆਜ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ 0.05 ਫੀਸਦੀ ਵਿਆਜ ਦਰ ਘਟਾਈ ਹੈ। ਇਸ ਫੈਸਲੇ ਦੇ ਬਾਅਦ ਹੋਮ, ਆਟੋ ਅਤੇ ਪਰਸਨਲ ਲੋਨ ਦੀ ਈ.ਐਮ.ਆਈ. ਘੱਟ ਜਾਵੇਗੀ। ਇਸ ਦੇ ਨਾਲ ਹੀ ਨਵੇਂ ਗਾਹਕਾਂ ਨੂੰ ਪਹਿਲਾਂ ਨਾਲੋਂ ਸਸਤਾ ਲੋਨ ਮਿਲੇਗਾ। ਜ਼ਿਕਰਯੋਗ ਹੈ ਕਿ ਹੁਣੇ ਜਿਹੇ ਸਟੇਟ ਬੈਂਕ ਨੇ MCLR ਬੇਸਡ ਕਰਜ਼ੇ ਦੀ ਵਿਆਜ ਦਰ 'ਚ ਕਟੌਤੀ ਦਾ ਐਲਾਨ ਕੀਤਾ ਸੀ।
ICICI ਬੈਂਕ ਨੇ ਹਰੇਕ ਮਿਆਦ ਲਈ ਵਿਆਜ ਦਰ 0.05 ਫੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਗਾਹਕਾਂ ਦੀ ਲੋਨ ਈ.ਐਮ.ਆਈ. 'ਚ 0.05 ਫੀਸਦੀ ਤੱਕ ਦੀ ਕਮੀ ਆਵੇਗੀ ਯਾਨੀ ਕਿ ਹਰ ਮਹੀਨੇ ਕਰੀਬ 0.05 ਫੀਸਦੀ ਤੱਕ ਦੀ ਬਚਤ ਹੋਵੇਗੀ। ਗਾਹਕਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਲਈ ਬੈਂਕ ਨੇ ਐਕਸਟਰਨਲ ਬੈਂਚਮਾਰਕ ਰੇਟ 'ਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ।
ਇਸ ਨਾਲ ਹੋਮ ਲੋਨ ਅਤੇ ਆਟੋ ਲੋਨ ਸਸਤੇ ਹੋ ਜਾਣਗੇ। ਇਹ ਕਟੌਤੀ 1 ਜਨਵਰੀ ਨੂੰ ਲਾਗੂ ਹੋਵੇਗੀ। ਬੈਂਕ ਦੇ ਨਵੇਂ ਅਤੇ ਪੁਰਾਣੇ ਹਰ ਤਰ੍ਹਾਂ ਦੇ ਗਾਹਕਾਂ ਨੂੰ ਇਸਦਾ ਫਾਇਦਾ ਮਿਲੇਗਾ।
ਹੁਣ ਨਵੇਂ ਮਕਾਨ ਖਰੀਦਣ ਵਾਲਿਆਂ ਨੂੰ ਬੈਂਕ 7.90 ਫੀਸਦੀ ਦੀ ਵਿਆਜ ਦਰ 'ਤੇ ਲੋਨ ਦੇਵੇਗਾ। ਪਹਿਲਾਂ ਵਿਆਜ ਦਰ 8.15 ਫੀਸਦੀ ਸੀ। ਬੈਂਕ ਨੇ ਐਕਸਟਰਨਲ ਬੈਂਚ ਮਾਰਕ ਬੇਸਡ ਰੇਟ(EBR) ਨੂੰ 8.05 ਫੀਸਦੀ ਤੋਂ ਘਟਾ ਕੇ 7.80 ਫੀਸਦੀ ਕਰ ਦਿੱਤਾ ਹੈ। ਭਾਰਤੀ ਸਟੇਟ ਬੈਂਕ ਨੇ ਕਿਹਾ ਕਿ ਨਵੇਂ ਹੋਮ ਲੋਨ ਗਾਹਕਾਂ ਨੂੰ ਸਿਰਫ 7.90 ਫੀਸਦੀ ਦੀ ਵਿਆਜ ਦਰ 'ਤੇ ਮਿਲਣਗੇ। ਇਸ ਤੋਂ ਪਹਿਲਾਂ ਹੋਮ ਲੋਨ ਦਾ ਰੇਟ 8.15 ਫੀਸਦੀ ਸੀ।
ਦਸੰਬਰ ਮਹੀਨੇ 'ਚ ਸਟੇਟ ਬੈਂਕ ਨੇ ਆਪਣੇ ਇਕ ਸਾਲ ਦੇ ਮਾਰਜਨਲ ਕਾਸਟ ਆਫ ਫੰਡਸ ਬੇਸਡ ਲੈਂਡਿੰਗ ਰੇਟ(MCLR) 'ਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ। ਮੌਜੂਦਾ ਵਿੱਤੀ ਸਾਲ 'ਚ ਬੈਂਕ ਨੇ 8ਵੀਂ ਵਾਰ MCLR 'ਚ ਕਟੌਤੀ ਕੀਤੀ ਹੈ। ਸਟੇਟ ਬੈਂਕ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ ਜਿਸਦੀ ਹੋਮ ਲੋਨ ਅਤੇ ਆਟੋ ਲੋਨ 'ਚ ਕਰੀਬ 25 ਫੀਸਦੀ ਹਿੱਸੇਦਾਰੀ ਹੈ। ਜ਼ਿਆਦਾਤਰ ਬੈਂਕਾਂ ਦੇ ਹੋਮ ਲੋਨ ਦੀ ਵਿਆਜ ਦਰ 8 ਤੋਂ 9 ਫੀਸਦੀ ਦੇ ਵਿਚਕਾਰ ਹੈ।
ਹਜ਼ਾਰਾਂ ਜੌਹਰੀਆਂ ਨੂੰ ਪਈ ਦੋਹਰੀ ਮਾਰ, ਕਾਰੋਬਾਰੀ ਮੰਦੀ ਵਿਚਕਾਰ ਮਿਲਿਆ ਟੈਕਸ ਮੰਗ ਦਾ ਨੋਟਿਸ
NEXT STORY