ਨਵੀਂ ਦਿੱਲੀ—ਆਈ. ਸੀ. ਆਈ. ਸੀ. ਆਈ. ਲੋਮਬਾਰਡ ਦਾ ਆਈ. ਪੀ. ਓ. ਅੱਜ ਤੋਂ 19 ਸਤੰਬਰ ਤੱਕ ਖੁੱਲ੍ਹਿਆ ਰਹੇਗਾ। ਇਸ ਦਾ ਪ੍ਰਾਈਸ ਬੈਂਡ 651-661 ਰੁਪਏ ਅਤੇ ਲਾਟ ਸਾਈਜ਼ 22 ਸ਼ੇਅਰਾਂ ਦਾ ਹੈ ਯਾਨੀ ਤੁਹਾਨੂੰ ਇਸ ਆਈ. ਪੀ. ਓ. 'ਚ ਨਿਊਤਮ 14542 ਰੁਪਏ ਲਗਾਉਣੇ ਹੋਣਗੇ। ਕੰਪਨੀ ਦੇ ਇਸ ਇਸ਼ੂ ਰਾਹੀਂ 5700 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ ਆਈ. ਪੀ. ਓ. 'ਚ ਓ. ਐੱਫ. ਐੱਸ. ਦਾ ਪੂਰਾ ਪੈਸਾ ਪ੍ਰਮੋਟਰਾਂ ਦੇ ਕੋਲ ਜਾਵੇਗਾ। ਆਈ. ਸੀ. ਆਈ. ਸੀ. ਆਈ. ਲੋਮਬਾਰਡ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਫੇਅਰਫੈਕਸ ਦਾ ਜੁਆਇੰਟ ਵੇਂਚਰ ਹੈ।
ਆਈ. ਪੀ. ਓ. 'ਚ ਆਈ. ਸੀ. ਆਈ. ਸੀ. ਆਈ. ਬੈਂਕ 7.15 ਫੀਸਦੀ ਹਿੱਸਾ ਅਤੇ ਫੇਅਰਫੈਕਸ 12.27 ਫੀਸਦੀ ਹਿੱਸਾ ਵੇਚਣਗੇ। ਮੋਤੀਲਾਲ ਓਸਵਾਲ ਅਤੇ ਵੈਲਥ ਨੇ ਇਸ ਆਈ. ਪੀ. ਓ. 'ਚ ਪੈਸੇ ਲਗਾਉਣ ਦੀ ਸਲਾਹ ਦਿੱਤੀ ਹੈ। ਆਈ. ਪੀ. ਓ. ਲਾਂਚ ਦੇ ਮੌਕੇ 'ਤੇ ਆਈ. ਸੀ. ਆਈ. ਸੀ. ਆਈ. ਲੋਮਬਾਰਡ ਦੇ ਐੱਮ. ਡੀ. ਅਤੇ ਸੀ. ਈ. ਓ. ਭਾਰਗਵ ਦਾਸਗੁਪਤਾ ਨੇ ਦੱਸਿਆ ਕਿ ਇਸ਼ੂ ਦਾ ਪ੍ਰਾਈਸ ਗਲੋਬਲ ਇੰਵੈਸਟਰਸ ਦੇ ਰਿਸਪਾਨਸ ਦੇ ਆਧਾਰ 'ਤੇ ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈ. ਸੀ. ਆਈ. ਸੀ. ਆਈ. ਲੋਮਬਾਰਡ ਨੂੰ ਕੈਪੀਟਲ ਦੀ ਲੋੜ ਨਹੀਂ ਹੈ। ਜਨਰਲ ਇੰਸ਼ੋਰੈਸ ਦੇ ਮੌਕੇ ਕਾਫੀ ਹਨ ਉਧਰ ਦੇਸ਼ 'ਚ ਚੰਗੀ ਜਨਰਲ ਇੰਸ਼ੋਰੈਂਸ ਕੰਪਨੀ ਘੱਟ ਹੈ।
ਹੁਣ ਸਸਤੇ 'ਚ ਕਰ ਸਕੋਗੇ ਵਿਦੇਸ਼ ਦੀ ਸੈਰ, ਮਿਲੇਗੀ ਆਲੀਸ਼ਾਨ ਸੀਟ!
NEXT STORY