ਨਵੀਂ ਦਿੱਲੀ — ਜੇਕਰ ਤੁਹਾਡਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਗਿਆ ਹੈ ਜਾਂ ਤੁਹਾਡਾ ਨਾਮ ਸੂਚੀ ਵਿਚੋਂ ਕੱਟ ਦਿੱਤਾ ਗਿਆ ਹੈ ਤਾਂ ਘਬਰਾਓ ਨਾ। ਸਰਕਾਰ ਅਜਿਹੇ ਲੋਕਾਂ ਨੂੰ ਮੌਕਾ ਦੇਣ ਜਾ ਰਹੀ ਹੈ। ਸੂਬਾ ਸਰਕਾਰਾਂ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਵਿਚ ਕੁਝ ਨਾਵਾਂ ਦੀ ਕਟੌਤੀ ਕੀਤੀ ਗਈ ਹੈ। ਜਿਨ੍ਹਾਂ ਦਾ ਨਾਮ ਸੂਚੀ ਵਿੱਚੋਂ ਕੱਟਿਆ ਗਿਆ ਹੈ, ਉਹ ਹੁਣ ਆਪਣੇ ਨਾਮ ਲਈ ਦੁਬਾਰਾ ਦਾਅਵਾ ਕਰ ਸਕਦੇ ਹਨ। ਤੁਹਾਡਾ ਨਾਮ ਕਈ ਕਾਰਨਾਂ ਕਰਕੇ ਰਾਸ਼ਨ ਕਾਰਡ ਤੋਂ ਕੱਟਿਆ ਜਾ ਸਕਦਾ ਹੈ। ਉਦਾਹਰਣ ਦੇ ਲਈ ਜੇ ਤੁਹਾਡਾ ਨਾਮ ਪਹਿਲਾਂ ਹੀ ਕਿਸੇ ਹੋਰ ਰਾਸ਼ਨ ਕਾਰਡ ਨਾਲ ਜੁੜਿਆ ਹੋਇਆ ਹੈ ਜਾਂ ਅਧਾਰ ਕਾਰਡ ਨੰਬਰ ਤੁਹਾਡੇ ਰਾਸ਼ਨ ਕਾਰਡ ਨਾਲ ਨਹੀਂ ਜੁੜਿਆ ਹੋਇਆ ਹੈ ਜਾਂ ਰਾਸ਼ਨ ਕਾਰਡ 'ਚ ਦਰਜ ਘਰ ਦੇ ਮੁਖੀਆ ਦੀ ਮੌਤ ਹੋ ਜਾਣ ਤੋਂ ਬਾਅਦ ਵੀ ਤੁਹਾਡਾ ਨਾਮ ਰਾਸ਼ਨ ਕਾਰਡ ਵਿਚੋਂ ਕੱਟਿਆ ਜਾ ਸਕਦਾ ਹੈ। ਇਸ ਸਥਿਤੀ ਵਿਚ ਘਬਰਾਓ ਨਾ, ਹੁਣ ਤੁਸੀਂ ਇੱਕ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਿਆਹ ਤੋਂ ਬਾਅਦ ਜਾਂ ਬੱਚੇ ਦੇ ਜਨਮ ਤੋਂ ਬਾਅਦ ਪਤਨੀ ਦਾ ਨਾਮ ਵੀ ਜੋੜ ਸਕਦੇ ਹੋ।
ਜੇ ਰਾਸ਼ਨ ਕਾਰਡ ਵਿਚੋਂ ਕੱਟਿਆ ਗਿਆ ਹੈ ਨਾਮ
ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਪੋਰਟੇਬਿਲਟੀ ਸਹੂਲਤ ਲਾਗੂ ਕੀਤੀ ਹੈ। ਹੁਣ ਤੱਕ 26 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਸਹੂਲਤ ਦੇ ਅਧੀਨ ਆ ਚੁੱਕੇ ਹਨ। ਇਸ ਸਹੂਲਤ ਰਾਹੀਂ ਹੁਣ ਖਪਤਕਾਰਾਂ ਨੂੰ ਦੂਜੇ ਸੂਬਿਆਂ ਵਿਚ ਵੀ ਰਾਸ਼ਨ ਮਿਲ ਸਕਦਾ ਹੈ। ਇਸ ਦੇ ਲਈ ਹੁਣ ਉਸ ਵਿਅਕਤੀ ਲਈ ਉਸ ਸੂਬੇ ਦਾ ਵਸਨੀਕ ਹੋਣਾ ਜ਼ਰੂਰੀ ਨਹੀਂ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦੇ ਲੋਕ ਹੁਣ ਕਿਸੇ ਵੀ ਸੂਬੇ ਵਿਚ ਆਸਾਨੀ ਨਾਲ ਰਾਸ਼ਨ ਲੈ ਸਕਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਕੱਟਿਆ ਜਾਂਦਾ ਹੈ ਰਾਸ਼ਨ ਕਾਰਡ ਵਿਚੋਂ ਨਾਮ
- ਜੇਕਰ ਤੁਹਾਡਾ ਨਾਮ ਪਹਿਲਾਂ ਹੀ ਕਿਸੇ ਹੋਰ ਰਾਸ਼ਨ ਕਾਰਡ ਨਾਲ ਜੁੜਿਆ ਹੋਇਆ ਹੈ
- ਜੇਕਰ ਆਧਾਰ ਕਾਰਡ ਨੰਬਰ ਤੁਹਾਡੇ ਰਾਸ਼ਨ ਕਾਰਡ 'ਚ ਦਰਜ ਨਹੀਂ ਕਰਵਾਇਆ ਗਿਆ
- ਜੇਕਰ ਰਾਸ਼ਨ ਕਾਰਡ 'ਚ ਦਰਜ ਮੁਖੀ ਮਰ ਜਾਂਦਾ ਹੈ, ਤਾਂ ਵੀ ਨਾਮ ਰਾਸ਼ਨ ਕਾਰਡ ਵਿਚੋਂ ਕੱਟਿਆ ਜਾ ਸਕਦਾ ਹੈ
ਇਹ ਵੀ ਪੜ੍ਹੋ : ਤਿੰਨ ਦਿਨਾਂ ਬਾਅਦ ਫਿਰ ਵਧੀਆਂ ਸੋਨੇ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ
ਤੁਸੀਂ ਆਪਣਾ ਨਾਮ ਦੁਬਾਰਾ ਰਾਸ਼ਨ ਕਾਰਡ ਵਿਚ ਜੋੜ ਸਕਦੇ ਹੋ
ਜੇ ਕਿਸੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ ਵਿਚੋਂ ਕੱਟਿਆ ਗਿਆ ਹੈ, ਤਾਂ ਉਹ ਆਪਣਾ ਨਾਮ ਨਜ਼ਦੀਕੀ ਸੀ.ਐਸ.ਸੀ. ਸੈਂਟਰ ਜਾਂ ਜਨਤਕ ਸਹੂਲਤ ਕੇਂਦਰ ਜਾ ਕੇ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਦੀ ਫੋਟੋ ਕਾਪੀ ਲੈ ਕੇ ਜਾ ਸਕਦਾ ਹੈ ਜਿਸ ਵਿਚ ਉਸ ਦਾ ਨਾਮ ਜੋੜਿਆ ਜਾਣਾ ਹੈ। ਉਥੋਂ ਆਪਣੀ ਤਹਿਸੀਲ ਤੋਂ ਪ੍ਰਾਪਤ ਕੀਤੀ ਰਸੀਦ ਜਮ੍ਹਾਂ ਕਰਨ ਦੇ ਕੁਝ ਦਿਨਾਂ ਬਾਅਦ, ਉਸ ਵਿਅਕਤੀ ਦਾ ਨਾਮ ਤੁਹਾਡੇ ਰਾਸ਼ਨ ਕਾਰਡ ਵਿਚ ਜੋੜ ਦਿੱਤਾ ਜਾਵੇਗਾ।
ਤੁਸੀਂ ਰਾਸ਼ਨ ਕਾਰਡ ਵਿਚ ਨਵੇਂ ਨਾਮ ਵੀ ਸ਼ਾਮਲ ਕਰ ਸਕਦੇ ਹੋ
ਤੁਸੀਂ ਆਪਣੇ ਰਾਸ਼ਨ ਕਾਰਡ ਵਿਚ ਨਵੇਂ ਮੈਂਬਰਾਂ ਦੇ ਨਾਮ ਵੀ ਸ਼ਾਮਲ ਕਰ ਸਕਦੇ ਹੋ। ਨਵੇਂ ਮੈਂਬਰਾਂ ਦੇ ਨਾਮ ਦੋ ਤਰੀਕਿਆਂ ਨਾਲ ਸ਼ਾਮਲ ਕੀਤੇ ਜਾ ਸਕਦੇ ਹਨ। ਪਹਿਲਾ ਨਵਾਂ ਜਨਮਿਆ ਬੱਚਾ ਅਤੇ ਦੂਜਾ ਨਵੀਂ ਵਿਆਹੀ ਵਹੁਟੀ ਜੋ ਵਿਆਹ ਤੋਂ ਬਾਅਦ ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਹੈ।
ਇਹ ਵੀ ਪੜ੍ਹੋ : ਡੀਜ਼ਲ ਫਿਰ ਹੋਇਆ ਸਸਤਾ ਤੇ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਤਬਦੀਲੀ ਨਹੀਂ
ਵਿਆਹ ਤੋਂ ਬਾਅਦ ਇਸ ਤਰ੍ਹਾਂ ਨਵਾਂ ਰਾਸ਼ਨ ਕਾਰਡ ਬਣਵਾਓ
ਜੇ ਤੁਸੀਂ ਆਪਣੀ ਪਤਨੀ ਦਾ ਨਾਮ ਰਾਸ਼ਨ ਕਾਰਡ ਵਿਚ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਦੋ ਵਿਕਲਪ ਹਨ। ਸਭ ਤੋਂ ਪਹਿਲਾ ਤੁਸੀਂ ਦੋਵੇਂ ਆਪਣਾ ਰਾਸ਼ਨ ਕਾਰਡ ਵੱਖਰੇ ਤੌਰ 'ਤੇ ਬਣਵਾ ਲਓ ਜਾਂ ਆਪਣੀ ਪਤਨੀ ਦੇ ਆਧਾਰ ਕਾਰਡ 'ਚ ਸੋਧ ਕਰਵਾਈ ਜਾ ਸਕਦੀ ਹੈ। ਆਧਾਰ ਕਾਰਡ 'ਚ ਲੜਕੀ ਦੇ ਪਿਤਾ ਦੀ ਥਾਂ ਆਪਣਾ ਨਾਮ(ਪਤੀ ਦਾ ਨਾਮ) ਦਰਜ ਕਰਵਾਓ। ਇਸ ਤੋਂ ਬਾਅਦ ਆਪਣਾ ਆਧਾਰ ਅਤੇ ਪਤਨੀ ਦਾ ਅਧਾਰ ਕਾਰਡ ਲੈ ਕੇ ਤਹਿਸੀਲ ਵਿਚ ਫੂਡ ਵਿਭਾਗ ਦੇ ਅਧਿਕਾਰੀ ਨੂੰ ਦੇ ਦਿਓ। ਪਹਿਲਾਂ ਤੋਂ ਜੁੜੇ ਰਾਸ਼ਨ ਕਾਰਡ ਤੋਂ ਆਪਣਾ ਨਾਮ ਕਟਵਾਓ ਅਤੇ ਫਿਰ ਨਵੇਂ ਰਾਸ਼ਨ ਕਾਰਡ ਲਈ ਅਰਜ਼ੀ ਦਿਓ।
ਪਤਨੀ ਦਾ ਨਾਮ ਵੀ ਆਨਲਾਈਨ ਜੋੜਿਆ ਜਾ ਸਕਦਾ ਹੈ
ਜਿਸ ਰਾਸ਼ਨ ਕਾਰਡ ਨਾਲ ਤੁਹਾਡਾ ਨਾਮ ਜੁੜਿਆ ਹੋਇਆ ਹੈ ਅਤੇ ਜੇ ਤੁਹਾਨੂੰ ਆਪਣੀ ਪਤਨੀ ਦਾ ਨਾਮ ਵੀ ਉਸੇ ਰਾਸ਼ਨ ਕਾਰਡ ਵਿਚ ਸ਼ਾਮਲ ਕਰਨਾ ਹੈ, ਤਾਂ ਤੁਹਾਨੂੰ ਆਪਣੀ ਪਤਨੀ ਦੇ ਅਧਾਰ ਵਿਚ ਸੋਧ ਕਰਨੀ ਪਏਗੀ। ਉਸ ਤੋਂ ਬਾਅਦ ਜਨਤਕ ਸਹੂਲਤ ਕੇਂਦਰ ਵਿਖੇ ਪਤਨੀ ਦਾ ਆਧਾਰ ਜਮ੍ਹਾ ਕਰੋ ਅਤੇ ਆਨਲਾਈਨ ਵੈਰੀਫਿਕੇਸ਼ਨ ਤੋਂ ਬਾਅਦ, ਪਤਨੀ ਦਾ ਨਾਮ ਤੁਹਾਡੇ ਰਾਸ਼ਨ ਕਾਰਡ ਵਿਚ ਜੋੜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਸਾਨ ਤਰੀਕੇ ਨਾਲ ਕਰੋ ਸ਼ੁੱਧ ਸੋਨੇ ਦੀ ਪਛਾਣ, ਧੋਖੇ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਸਰਕਾਰ ਬਣਾ ਰਹੀ ਯੋਜਨਾ, ਪਾਸਪੋਰਟ ਸਮੇਤ ਇਹ 73 ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਤੁਹਾਡੇ ਗੁਆਂਢ 'ਚ
NEXT STORY