ਨਵੀਂ ਦਿੱਲੀ— ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਤੋਂ ਐੱਮ. ਟੈੱਕ ਦੀ ਪੜ੍ਹਾਈ ਜਲਦ ਹੀ ਮਹਿੰਗੀ ਹੋ ਜਾਵੇਗੀ ਕਿਉਂਕਿ ਐੱਚ. ਆਰ. ਡੀ. ਮੰਤਰਾਲਾ ਨੇ ਅਗਲੇ ਕੁਝ ਸਾਲਾਂ 'ਚ ਹੌਲੀ-ਹੌਲੀ ਫੀਸਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਮੌਜੂਦਾ ਸਮੇਂ ਆਈ. ਆਈ. ਟੀਜ਼. 'ਚ ਐੱਮ. ਟੈੱਕ ਦੀ ਟਿਊਸ਼ਨ ਫੀਸ 20,000 ਰੁਪਏ ਤੇ 50,000 ਰੁਪਏ ਵਿਚਕਾਰ ਚਾਰਜ ਕੀਤੀ ਜਾਂਦੀ ਹੈ ਪਰ ਜਲਦ ਹੀ ਇਹ ਹੌਲੀ-ਹੌਲੀ ਵੱਧ ਕੇ 2 ਲੱਖ ਤੱਕ ਪਹੁੰਚ ਜਾਵੇਗੀ। ਰਿਪੋਰਟਾਂ ਮੁਤਾਬਕ, ਆਈ. ਆਈ. ਟੀ. ਕੌਂਸਲ ਨੇ ਵੀ ਇਹ ਸਿਫਾਰਸ਼ ਕੀਤੀ ਸੀ ਕਿ ਸਾਰੀਆਂ ਆਈ. ਆਈ. ਟੀਜ਼. ਨੂੰ ਐੱਮ. ਟੈੱਕ ਪ੍ਰੋਗਰਾਮਾਂ ਲਈ ਇਕੋ-ਜਿਹੀ ਫੀਸ ਚਾਰਜ ਕਰਨੀ ਚਾਹੀਦੀ ਹੈ ਅਤੇ ਐੱਮ. ਟੈੱਕ ਦੀ ਫੀਸ ਵੀ ਬੀ. ਟੈੱਕ ਪ੍ਰੋਗਰਾਮਾਂ ਦੀ ਤਰ੍ਹਾਂ ਹੋਣੀ ਚਾਹੀਦੀ ਹੈ। ਐੱਮ. ਟੈੱਕ ਕੋਰਸਾਂ ਦੀਆਂ ਫੀਸ 'ਚ ਵਾਧਾ ਅਗਲੇ ਕੁਝ ਸਾਲਾਂ 'ਚ ਹੌਲੀ-ਹੌਲੀ ਕੀਤਾ ਜਾਵੇਗਾ, ਯਾਨੀ ਅਚਾਨਕ 10 ਗੁਣਾ ਫੀਸ ਨਹੀਂ ਵਧਾਈ ਜਾਵੇਗੀ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਹੜੇ ਐੱਮ. ਟੈੱਕ ਕੋਰਸ ਅੱਧ ਵਿਚਕਾਰ ਛੱਡ ਦਿੰਦੇ ਹਨ ਕਿਉਂਕਿ ਇਸ ਨਾਲ ਸੀਟਾਂ ਦੀ ਬਰਬਾਦੀ ਹੁੰਦੀ ਹੈ ਤੇ ਇਸ ਕੋਰਸ ਲਈ ਕਈ ਗੰਭੀਰ ਅਤੇ ਹੋਣਹਾਰ ਵਿਦਿਆਰਥੀ ਇਸ 'ਚ ਦਾਖਲਾ ਲੈਣ ਤੋਂ ਰਹਿ ਜਾਂਦੇ ਹਨ। ਹਰ ਆਈ. ਆਈ. ਟੀ. ਹਰ ਸਾਲ ਇਹ ਫੈਸਲਾ ਕਰ ਸਕਦੀ ਹੈ ਕਿ ਫੀਸਾਂ 'ਚ ਕਿੰਨਾ ਵਾਧਾ ਕੀਤੇ ਜਾਣ ਦੀ ਜ਼ਰੂਰਤ ਹੈ। ਉੱਥੇ ਹੀ, ਮੌਜੂਦਾ ਸਮੇਂ ਇਸ ਕੋਰਸ 'ਚ ਦਾਖਲ ਹੋ ਚੁੱਕੇ ਵਿਦਿਆਰਥੀਆਂ 'ਤੇ ਇਸ ਦਾ ਕੋਈ ਬੋਝ ਨਹੀਂ ਵਧਣ ਜਾ ਰਿਹਾ।
ਕੱਲ੍ਹ ਤੋਂ ਪੂਰੇ ਦੇਸ਼ 'ਚ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ 'ਤੇ ਹੋਵੇਗਾ ਸਿੱਧਾ ਅਸਰ
NEXT STORY