ਨਵੀਂ ਦਿੱਲੀ—ਆਮਦਨ ਵਿਭਾਗ ਨੇ ਇਨਕਮ ਟੈਕਸ ਕਾਨੂੰਨ ਦੇ ਨਿਯਮ 114 ਦੇ ਬਦਲਾਅ ਦੇ ਲਈ ਇਕ ਡਰਾਫਟ ਪ੍ਰਸਤਾਵਿਤ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਅਸਰ ਕਿਸੇ ਦੀ ਮਾਂ ਸਿੰਗਲ ਪੈਰੰਟ ਹੈ ਭਾਵ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ ਤਾਂ ਪਿਤਾ ਦਾ ਨਾਂ ਕਾਰਡ 'ਤੇ ਜ਼ਰੂਰੀ ਨਹੀਂ ਹੋਣਾ ਚਾਹੀਦਾ। ਆਮਦਨ ਟੈਕਸ ਕਾਨੂੰਨ 1962 ਦੇ ਨਿਯਮ 114
'ਚ ਪਰਮਾਨੈਂਟ ਅਕਾਊਂਟ ਨੰਬਰ (ਪੈਨ) ਦੇ ਲਈ ਤਰੀਕਾ ਦੱਸਿਆ ਗਿਆ ਹੈ।
ਟੈਕਸ ਡਿਪਾਰਟਮੈਂਟ ਨੂੰ ਕਈ ਅਜਿਹੀਆਂ ਅਰਜ਼ੀਆਂ ਮਿਲਿਆਂ ਸਨ ਜਿਸ ਪੈਨ ਪਿਤਾ ਦੇ ਨਾਂ 'ਚ ਛੁੱਟਣ ਦੀ ਗੱਲ ਕਹੀ ਗਈ ਸੀ। ਜਿਸ ਦੀ ਮਾਂ ਸਿੰਗਲ ਪੈਰੰਟ ਹੈ ਉਨ੍ਹਾਂ ਲਈ ਪੈਨ ਦੀ ਅਰਜ਼ੀ ਕਰਨ 'ਚ ਮੁਸ਼ਕਿਲ ਆ ਰਹੀ ਸੀ। ਮੌਜੂਦਾ ਨਿਯਮਾਂ ਦੇ ਮੁਤਾਬਕ ਪੈਨ ਦੀ ਅਰਜੀ ਕਰਨ 'ਚ ਮੁਸ਼ਕਿਲ ਆ ਰਹੀ ਸੀ। ਮੌਜੂਦਾ ਨਿਯਮਾਂ ਦੇ ਮੁਤਾਬਕ ਪੈਨ ਦੀ ਅਰਜ਼ੀ 'ਚ ਪਿਤਾ ਦਾ ਨਾਂ ਦੇਣਾ ਜ਼ਰੂਰੀ ਹੈ। ਹਾਲਾਂਕਿ ਕਾਰਡ 'ਤੇ ਮਾਂ ਜਾਂ ਪਿਤਾ 'ਤੋਂ ਕਿਸੇ ਇਕ ਦਾ ਨਾਂ ਲਿਖਿਆ ਜਾ ਸਕਦਾ ਹੈ।
ਇਸ ਪ੍ਰਸਤਾਵ 'ਚ ਪੈਨ ਲਈ ਅਰਜੀ 'ਚ ਟਾਈਮ ਲਾਈਨ ਨੂੰ ਦਰਜ ਕਰਨ ਦੇ ਨਿਯਮ 'ਚ ਸੰਸ਼ੋਧਨ ਦੀ ਗੱਲ ਕਹੀ ਗਈ ਹੈ। ਇਸ ਨੋਟੀਫਿਕੇਸ਼ਨ ਦੇ ਡਰਾਫਟ 'ਤੇ ਟਿੱਪਣੀਆਂ ਅਤੇ ਸਲਾਹ 17 ਸਤੰਬਰ 2018 ਤੱਕ ਭੇਜੀ ਜਾ ਸਕਦੀ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਇਨ੍ਹਾਂ ਨਿਯਮਾਂ ਨੂੰ ਬਦਲਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਇਹ ਨਿਯਮ ਸੰਸ਼ੋਧਤ ਹੁੰਦਾ ਹੈ ਤਾਂ ਇਕੱਲੇ ਰਹਿਣ ਵਾਲੀ ਮਹਿਲਾਵਾਂ ਦੇ ਬੱਚਿਆਂ ਨੂੰ ਕਾਫੀ ਸਹੂਲਤ ਹੋਵੇਗੀ। ਅਜਿਹੇ 'ਚ ਉਨ੍ਹਾਂ ਲੋਕਾਂ ਨੂੰ ਵੀ ਆਸਾਨੀ ਹੋਵੇਗੀ ਜਿਨ੍ਹਾਂ ਨੂੰ ਕਿਸੇ ਇਕੱਲੀ ਮਹਿਲਾ ਨੇ ਗੋਦ ਲਿਆ।
ਅਮਰੀਕੀ ਕੰਪਨੀ ਅਗਲੇ 5 ਸਾਲਾਂ ਵਿਚ ਭਾਰਤ 'ਚ ਖੋਲ੍ਵੇਗੀ 40 ਹੋਟਲ
NEXT STORY