ਲੁਧਿਆਣਾ (ਖੁਰਾਣਾ) : ਖ਼ੁਰਾਕ ਅਤੇ ਸਪਲਾਈ ਵਿਭਾਗ ਪੱਛਮੀ ਇਲਾਕੇ ਨਾਲ ਸਬੰਧਿਤ ਸਹਿਜਾਦ ਪਿੰਡ ਦੇ ਡਿਪੂ ਹੋਲਡਰ ਵਲੋਂ ਕੇਂਦਰ ਸਰਕਾਰ ਦੀ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ ਰਾਸ਼ਨ ਕਾਰਡ ਧਾਰਕਾਂ ਦੀ ਕਰਵਾਈ ਜਾ ਰਹੀ ਹੈ ਈ-ਕੇ. ਵਾਈ. ਸੀ. 'ਚ ਵੱਡੀ ਧੋਖਾਧੜੀ ਕਰਨ ਦਾ ਹੋਸ਼ ਉਡਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਵਿਭਾਗੀ ਗਲਿਆਰੇ 'ਚ ਹੰਗਾਮਾ ਜਿਹਾ ਮਚ ਗਿਆ ਹੈ। ਜਿਸ 'ਚ ਡਿਪੂ ਹੋਲਡਰ ਤੀਰਥਲੋਂ ਵਲੋਂ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਰਾਸ਼ਨ ਡਿਪੂ ਅਤੇ ਮੁਫ਼ਤ ਅਨਾਜ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰ ਪਰਿਵਾਰਾਂ ਦੀ ਈ. ਕੇ. ਵਾਈ. ਸੀ. ਦੇ ਗ੍ਰਾਫ ਨੂੰ 100 ਫ਼ੀਸਦੀ ਦਿਖਾਉਣ ਲਈ ਫਰਜ਼ੀ ਡਾਟੇ ਦੀ ਵਰਤੋਂ ਕਰਕੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ 'ਚ ਮਿੱਟੀ ਪਾਉਣ ਦੀ ਨਾਪਾਕ ਸਾਜਿਸ਼ ਰਚੀ ਗਈ ਹੈ।
ਇਹ ਵੀ ਪੜ੍ਹੋ : Punjab : ਵੱਡੀ ਸਕੀਮ ਲਈ ਵਿਦਿਆਰਥੀਆਂ ਦੇ DOCUMENTS ਤਿਆਰ ਰੱਖਣ ਦੇ ਹੁਕਮ, ਜਲਦੀ ਹੀ...
ਇਹ ਜਾਣਕਾਰੀ ਦਿੰਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਪੱਛਮੀ ਸਰਕਲ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਡਿਪੂ ਹੋਲਡਰ ਵਲੋਂ ਲਾਭ ਪਾਤਰ ਪਰਿਵਾਰਾਂ ਦੀ ਈ. ਕੇ. ਵਾਈ. ਸੀ. ਕਰਨ ਦੌਰਾਨ ਇਕ ਹੀ ਕਾਰਡ ਧਾਰਕ ਦੀ ਫਿੰਗਰਪ੍ਰਿੰਟ ਅਤੇ ਆਧਾਰ ਕਾਰਡ ਦੀ ਕਈ ਵਾਰ ਵਰਤੋਂ ਕਰਕੇ ਯੋਜਨਾ 'ਚ ਵੱਡਾ ਘਪਲਾ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਗਈ। ਅਜਿਹੇ 'ਚ ਜਦੋਂ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਵਲੋਂ ਲਾਭਪਾਤਰ ਪਰਿਵਾਰਾਂ ਦੇ ਈ. ਕੇ. ਵਾਈ. ਸੀ. ਅਤੇ ਆਧਾਰ ਕਾਰਡ ਡਾਟਾ ਨਾਲ ਮਿਲਾਨ ਕੀਤਾ ਗਿਆ ਤਾਂ ਇੰਸਪੈਕਟਰ ਨੂੰ ਵੱਡੀ ਹੇਰਾ-ਫੇਰੀ ਹੋਣ ਦੀ ਸੰਭਾਵਨਾ ਦਿਖਾਈ ਦਿੱਤੀ ਕਿਉਂਕਿ ਤੀਰਥ ਸਿੰਘ ਦੇ ਰਾਸ਼ਨ ਡਿਪੂ ਤੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਰਿਕਾਰਡ ਵਿਚ ਏ. ਕੇ. ਵਾਈ. ਸੀ. ਦਾ ਡਾਟਾ ਕਿਤੇ ਵੀ ਮੈਚ ਨਹੀਂ ਹੋ ਰਿਹਾ ਸੀ। ਇਸ ਦੇ ਬਾਅਦ ਇੰਸਪੈਕਟਰ ਵਲੋਂ ਸਾਰਾ ਮਾਮਲਾ ਕੰਟਰੋਲਰ ਸਰਤਾਜ ਸਿੰਘ ਚੀਮਾ ਦੇ ਧਿਆਨ 'ਚ ਲਿਆਂਦਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਭਲਕੇ ਤੱਕ ਮੁਲਤਵੀ (ਵੀਡੀਓ)
ਕੰਟਰੋਲਰ ਚੀਮਾ ਨੇ ਦੱਸਿਆ ਕਿ ਬੀਤੇ ਦਿਨ ਉਕਤ ਗੰਭੀਰ ਮਾਮਲੇ 'ਚ ਨੋਟਿਸ ਲੈਂਦਿਆ ਉਨ੍ਹਾਂ ਨੇ ਡਿਪੂ ਹੋਲਡਰ ਵਲੋਂ ਲਾਭਪਾਤਰ ਪਰਿਵਾਰਾਂ ਦੀ ਕੀਤੀ ਗਈ ਈ. ਕੇ. ਵਾਈ. ਸੀ. ਦੇ ਸਾਰੇ ਡਾਟੇ ਨੂੰ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਰਿਕਾਰਡ ਨਾਲ ਮੈਚ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਪਰ ਡਿਪੂ ਹੋਲਡਰ ਵਲੋਂ ਇਸ ਸਬੰਧ 'ਚ ਵਿਭਾਗ ਨੂੰ ਕੋਈ ਜਵਾਬ ਤੱਕ ਦੇਣਾ ਮੁਨਾਸਿਬ ਨਹੀਂ ਸਮਝਿਆ ਗਿਆ। ਈ. ਕੇ. ਵਾਈ. ਸੀ. 'ਚ ਵੱਡੀ ਧਾਂਦਲੀ ਹੋਣ ਸਬੰਧੀ ਖ਼ੁਲਾਸਾ ਹੋਣ ’ਤੇ ਕੰਟਰੋਲਰ ਚੀਮਾ ਵਲੋਂ ਡਿਪੂ ਤੇ ਅਨਾਜ ਦੀ ਸਪਲਾਈ ਸਸਪੈਂਡ ਕਰਨ ਸਮੇਤ ਡਿਪੂ ਹੋਲਡਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਕਾਨੂੰਨੀ ਮਾਹਿਰਾਂ ਨੂੰ ਮਾਮਲਾ ਭੇਜ ਦਿੱਤਾ ਹੈ, ਜਿਸ ਵਿਚ ਡਿਪੂ ਹੋਲਡਰ ਦੇ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਅਪਰਾਧਕ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਤਾਂ ਜੋ ਭਵਿੱਖ ਵਿਚ ਕੁੱਝ ਹੋਰ ਡਿਪੂ ਹੋਲਡਰ ਅਜਿਹੇ ਘਟੀਆਂ ਖੇਡ ਨੂੰ ਅੰਜਾਮ ਨਾ ਦੇ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਬ ਦੇ ਨਸ਼ੇ ’ਚ ਦੋਸਤ ਦੀ ਇੱਟ ਮਾਰ ਕੇ ਹੱਤਿਆ
NEXT STORY