ਬਿਜ਼ਨੈੱਸ ਡੈਸਕ - ਅੰਤਰਰਾਸ਼ਟਰੀ ਆਰਥਿਕ ਸੰਸਥਾਵਾਂ ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਅਤੇ ਮੂਡੀਜ਼ ਨੇ ਭਾਰਤ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਲੈ ਕੇ ਹਾਂਪੱਖੀ ਸੰਕੇਤ ਦਿੱਤੇ ਹਨ। ਦੋਵਾਂ ਸੰਸਥਾਵਾਂ ਨੇ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਿਕਾਸ ਦਰ ਦੇ ਅੰਦਾਜ਼ੇ ਨੂੰ ਵਧਾ ਕੇ 7.3 ਫੀਸਦੀ ਕਰ ਦਿੱਤਾ ਹੈ, ਜੋ ਦੇਸ਼ ਦੀ ਮਜ਼ਬੂਤ ਆਰਥਿਕ ਬੁਨਿਆਦ, ਵਧਦੀ ਘਰੇਲੂ ਮੰਗ ਅਤੇ ਸੁਧਾਰਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਰੇਟਿੰਗ ਏਜੰਸੀ ਮੂਡੀਜ਼ ਨੇ ਅੰਦਾਜ਼ਾ ਲਾਇਆ ਕਿ ਚਾਲੂ ਵਿੱਤੀ ਸਾਲ 2025-26 ’ਚ ਭਾਰਤ ਦੀ ਅਰਥਵਿਵਸਥਾ 7.3 ਫੀਸਦੀ ਦੀ ਦਰ ਨਾਲ ਵਧੇਗੀ। ਏਜੰਸੀ ਦਾ ਕਹਿਣਾ ਹੈ ਕਿ ਤੇਜ਼ ਆਰਥਿਕ ਵਿਕਾਸ ਨਾਲ ਲੋਕਾਂ ਦੀ ਔਸਤ ਆਮਦਨ ਵਧੇਗੀ ਅਤੇ ਇਸ ਨਾਲ ਬੀਮਾ ਉਤਪਾਦਾਂ ਦੀ ਮੰਗ ਨੂੰ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਮੂਡੀਜ਼ ਨੇ ਭਾਰਤ ਦੇ ਬੀਮਾ ਸੈਕਟਰ ’ਤੇ ਜਾਰੀ ਆਪਣੀ ਰਿਪੋਰਟ ’ਚ ਕਿਹਾ ਕਿ ਮਜ਼ਬੂਤ ਆਰਥਿਕ ਵਿਕਾਸ, ਡਿਜੀਟਲਾਈਜ਼ੇਸ਼ਨ, ਟੈਕਸ ’ਚ ਬਦਲਾਅ ਅਤੇ ਸਰਕਾਰੀ ਸੁਧਾਰਾਂ ਦੌਰਾਨ ਬੀਮਾ ਪ੍ਰੀਮੀਅਮ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਬੀਮਾ ਉਦਯੋਗ ਦੀ ਫਿਲਹਾਲ ਕਮਜ਼ੋਰ ਮੁਨਾਫਾਖੋਰੀ ’ਚ ਸੁਧਾਰ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਮੂਡੀਜ਼ ਅਨੁਸਾਰ ਇਸ ਦੌਰਾਨ ਪ੍ਰਤੀ ਵਿਅਕਤੀ ਆਮਦਨ ਸਾਲਾਨਾ ਆਧਾਰ ’ਤੇ 8.2 ਫੀਸਦੀ ਵਧ ਕੇ 11,176 ਡਾਲਰ ਹੋ ਗਈ।
ਬੀਮਾ ਪ੍ਰੀਮੀਅਮ ’ਚ ਤੇਜ਼ ਵਾਧਾ
ਰਿਪੋਰਟ ’ਚ ਕਿਹਾ ਗਿਆ ਕਿ ਅਪ੍ਰੈਲ ਤੋਂ ਨਵੰਬਰ 2025 ਵਿਚਾਲੇ ਬੀਮਾ ਉਦਯੋਗ ਦਾ ਕੁੱਲ ਪ੍ਰੀਮੀਅਮ 17 ਫੀਸਦੀ ਵਧ ਕੇ 10.9 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। ਇਸ ’ਚ ਹੈਲਥ ਇੰਸ਼ੋਰੈਂਸ ਪ੍ਰੀਮੀਅਮ 14 ਫੀਸਦੀ ਵਧਿਆ, ਜਦੋਂਕਿ ਲਾਈਫ ਇੰਸ਼ੋਰੈਂਸ ਦੇ ਨਵੇਂ ਕਾਰੋਬਾਰ ’ਚ 20 ਫੀਸਦੀ ਦਾ ਵਾਧਾ ਦਰਜ ਹੋਇਆ। ਇਹ ਵਾਧਾ ਪਿਛਲੇ ਵਿੱਤੀ ਸਾਲ 2024-25 ਦੀ ਤੁਲਨਾ ’ਚ ਤੇਜ਼ ਹੈ, ਜਦੋਂ ਕੁੱਲ ਪ੍ਰੀਮੀਅਮ ’ਚ ਸਿਰਫ 7 ਫੀਸਦੀ ਦਾ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਆਈ. ਐੱਮ. ਐੱਫ. ਦਾ ਵੀ ਭਰੋਸਾ ਪਰ ਚਿਤਾਵਨੀ ਨਾਲ
ਆਈ. ਐੱਮ. ਐੱਫ. ਨੇ ਵੀ ਵਿੱਤੀ ਸਾਲ 25-26 ਲਈ ਭਾਰਤ ਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ ਵਧਾ ਕੇ 7.3 ਫੀਸਦੀ ਕਰ ਦਿੱਤਾ ਹੈ। ਆਈ. ਐੱਮ. ਐੱਫ. ਅਨੁਸਾਰ ਬਿਹਤਰ ਨਤੀਜਿਆਂ ਅਤੇ ਮਜ਼ਬੂਤ ਆਰਥਿਕ ਰਫਤਾਰ ਨੂੰ ਦੇਖਦੇ ਹੋਏ ਇਹ ਸੋਧ ਕੀਤੀ ਗਈ ਹੈ। ਹਾਲਾਂਕਿ, ਆਈ. ਐੱਮ. ਐੱਫ. ਨੇ ਇਹ ਵੀ ਅੰਦਾਜ਼ਾ ਲਾਇਆ ਹੈ ਕਿ ਵਿੱਤੀ ਸਾਲ 26 ਅਤੇ 28 ’ਚ ਭਾਰਤ ਦੀ ਗ੍ਰੋਥ ਘਟ ਕੇ 6.4 ਫੀਸਦੀ ਰਹਿ ਸਕਦੀ ਹੈ ਕਿਉਂਕਿ ਅਸਥਾਈ ਅਤੇ ਸਾਈਕਲੀਕਲ ਫੈਕਟਰਾਂ ਦਾ ਅਸਰ ਘੱਟ ਹੋਵੇਗਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਉੱਥੇ ਹੀ ਗਲੋਬਲ ਇਕਾਨਮੀ ਲਈ ਆਈ. ਐੱਮ. ਐੱਫ. ਨੇ 2025-26 ’ਚ 3.3 ਫੀਸਦੀ ਗ੍ਰੋਥ ਦਾ ਅੰਜਾਜ਼ਾ ਪ੍ਰਗਟਾਇਆ ਹੈ ਪਰ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਏ. ਆਈ. ਨੂੰ ਲੈ ਕੇ ਲੋੜ ਤੋਂ ਵੱਧ ਉਮੀਦਾਂ, ਵਧਦੇ ਵਪਾਰਕ ਵਿਵਾਦ ਅਤੇ ਭੂ-ਸਿਆਸੀ ਤਣਾਅ ਇਕ ਵੱਡੇ ਮਾਰਕੀਟ ਕ੍ਰੈਸ਼ ਦਾ ਕਾਰਨ ਬਣ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
All Time High 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਕਿੰਨਾ ਮਹਿੰਗਾ ਹੋਇਆ 10g Gold
NEXT STORY