ਬਿਜ਼ਨੈੱਸ ਡੈਸਕ - ਸੋਨੇ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਗਲੋਬਲ ਬੇਯਕੀਨੀਆਂ ਵਿਚਾਲੇ ਭਾਰਤੀ ਖਪਤਕਾਰਾਂ ਦੀ ਖਰੀਦਦਾਰੀ ਦਾ ਰੁਝਾਨ ਤੇਜ਼ੀ ਨਾਲ ਬਦਲ ਰਿਹਾ ਹੈ। ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਦੀ ਤਾਜ਼ਾ ਰਿਪੋਰਟ ਮੁਤਾਬਕ ਸਾਲ 2026 ਦੀ ਅਪ੍ਰੈਲ-ਜੂਨ ਤਿਮਾਹੀ ’ਚ ਜਿੱਥੇ ਸੋਨੇ ਦੇ ਗਹਿਣਿਆਂ ਦੀ ਮੰਗ ’ਚ ਗਿਰਾਵਟ ਦਰਜ ਕੀਤੀ ਗਈ, ਉੱਥੇ ਹੀ ਗੋਲਡ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) ’ਚ ਨਿਵੇਸ਼ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਸ ਤੋਂ ਸਾਫ ਹੈ ਕਿ ਖਪਤਕਾਰ ਹੁਣ ਸੋਨੇ ਨੂੰ ਸਿਰਫ ਗਹਿਣੇ ਨਹੀਂ, ਸਗੋਂ ਨਿਵੇਸ਼ ਦੇ ਸੁਰੱਖਿਅਤ ਬਦਲ ਵਜੋਂ ਵੱਧ ਦੇਖ ਰਹੇ ਹਨ।
ਇਹ ਵੀ ਪੜ੍ਹੋ : RBI ਨੇ ਬਦਲੇ ਬਲਕ ਡਿਪਾਜ਼ਿਟ ਦੇ ਨਿਯਮ, ਹੁਣ ਰਕਮ ਦੇ ਹਿਸਾਬ ਨਾਲ ਤੈਅ ਹੋਣਗੀਆਂ ਵਿਆਜ ਦਰਾਂ
ਉੱਚੀਆਂ ਕੀਮਤਾਂ ਨਾਲ ਕੁੱਲ ਮੰਗ ’ਚ ਗਿਰਾਵਟ
ਰਿਪੋਰਟ ਅਨੁਸਾਰ ਪੱਛਮੀ ਏਸ਼ੀਆ ’ਚ ਤਣਾਅ ਤੋਂ ਬਾਅਦ ਸੋਨੇ ਦੀਆਂ ਕੀਮਤਾਂ ’ਚ ਆਏ ਤੇਜ਼ ਵਾਧੇ ਅਤੇ ਬਾਜ਼ਾਰ ’ਚ ਅਸਥਿਰਤਾ ਦਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਪਿਆ। ਅਪ੍ਰੈਲ-ਜੂਨ ਤਿਮਾਹੀ ’ਚ ਦੇਸ਼ ਦੀ ਕੁੱਲ ਸੋਨਾ ਮੰਗ 6 ਫੀਸਦੀ ਘਟ ਕੇ 131.4 ਟਨ ਰਹਿ ਗਈ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 139.7 ਟਨ ਸੀ। ਹਾਲਾਂਕਿ ਕੀਮਤਾਂ ਵਧਣ ਕਾਰਨ ਮੁੱਲ ਦੇ ਆਧਾਰ ’ਤੇ ਸੋਨੇ ਦੀ ਮੰਗ 50 ਫੀਸਦੀ ਵਧ ਕੇ 1.98 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ : ਰੇਲਵੇ ਯਾਤਰੀਆਂ ਲਈ ਵੱਡੀ ਰਾਹਤ, ਬਦਲ ਗਏ luggage booking ਦੇ ਨਿਯਮ
ਗਹਿਣਿਆਂ ਦੀ ਖਰੀਦ ਘਟੀ, ਕਾਰੋਬਾਰ ਦਾ ਮੁੱਲ ਵਧਿਆ
ਤਿਮਾਹੀ ਦੌਰਾਨ ਸੋਨੇ ਦੇ ਗਹਿਣਿਆਂ ਦੀ ਮੰਗ 15 ਫੀਸਦੀ ਘਟ ਕੇ 75.1 ਟਨ ਰਹਿ ਗਈ। ਇਸ ਦੇ ਬਾਵਜੂਦ ਵਧੀਆਂ ਹੋਈਆਂ ਕੀਮਤਾਂ ਕਾਰਨ ਗਹਿਣਿਆਂ ਦਾ ਕੁੱਲ ਕਾਰੋਬਾਰ ਮੁੱਲ 1.13 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਇਕ ਸਾਲ ਪਹਿਲਾਂ ਦੇ 84,200 ਕਰੋੜ ਰੁਪਏ ਤੋਂ ਕਾਫੀ ਵੱਧ ਹੈ। ਇਸ ਦਾ ਮਤਲਬ ਹੈ ਕਿ ਲੋਕ ਘੱਟ ਮਾਤਰਾ ’ਚ ਖਰੀਦਦਾਰੀ ਕਰ ਰਹੇ ਹਨ ਪਰ ਉੱਚੀਆਂ ਕੀਮਤਾਂ ਕਾਰਨ ਕੁੱਲ ਖਰਚਾ ਵਧ ਗਿਆ ਹੈ।
ਇਹ ਵੀ ਪੜ੍ਹੋ : ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼
ਗੋਲਡ ਈ. ਟੀ. ਐੱਫ. ’ਚ ਨਿਵੇਸ਼ਕਾਂ ਦੀ ਰਿਕਾਰਡ ਦਿਲਚਸਪੀ
ਰਿਪੋਰਟ ਅਨੁਸਾਰ ਗੋਲਡ ਈ. ਟੀ. ਐੱਫ. ’ਚ ਨਿਵੇਸ਼ ਸਭ ਤੋਂ ਤੇਜ਼ ਰਫਤਾਰ ਨਾਲ ਵਧਿਆ। ਤਿਮਾਹੀ ਦੌਰਾਨ ਗੋਲਡ ਈ. ਟੀ. ਐੱਫ. ਦੀ ਮੰਗ 49 ਫੀਸਦੀ ਵਧ ਕੇ 4.2 ਟਨ ਹੋ ਗਈ, ਜਦੋਂਕਿ ਮੁੱਲ ਦੇ ਆਧਾਰ ’ਤੇ ਇਸ ’ਚ ਨਿਵੇਸ਼ 136 ਫੀਸਦੀ ਵਧ ਕੇ 6,300 ਕਰੋੜ ਰੁਪਏ ਪਹੁੰਚ ਗਿਆ। ਇਹ ਦਰਸਾਉਂਦਾ ਹੈ ਕਿ ਨਿਵੇਸ਼ਕ ਭੌਤਿਕ ਸੋਨੇ ਦੀ ਬਜਾਏ ਡਿਜੀਟਲ ਅਤੇ ਵਿੱਤੀ ਨਿਵੇਸ਼ ਬਦਲਾਂ ਨੂੰ ਪਹਿਲ ਦੇ ਰਹੇ ਹਨ।
ਇਹ ਵੀ ਪੜ੍ਹੋ : Swiggy-Zomato ਤੋਂ ਨਾਰਾਜ਼ ਹੋਏ Restaurants, 15 August ਤੋਂ ਬਾਅਦ ਬੰਦ ਹੋ ਜਾਵੇਗੀ Online delivery?
ਬਾਰ ਅਤੇ ਸਿੱਕਿਆਂ ਦੀ ਮੰਗ ਵੀ ਵਧੀ
ਨਿਵੇਸ਼ ਦੇ ਉਦੇਸ਼ ਨਾਲ ਖਰੀਦੇ ਜਾਣ ਵਾਲੇ ਸੋਨੇ ਦੇ ਬਾਰ ਅਤੇ ਸਿੱਕਿਆਂ ਦੀ ਮੰਗ ਵੀ ਮਜ਼ਬੂਤ ਰਹੀ। ਇਨ੍ਹਾਂ ਦੀ ਮੰਗ 9 ਫੀਸਦੀ ਵਧ ਕੇ 50.3 ਟਨ ਹੋ ਗਈ, ਜਦੋਂਕਿ ਮੁੱਲ ਦੇ ਆਧਾਰ ’ਤੇ ਇਸ ’ਚ 73 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਕੁੱਲ ਕਾਰੋਬਾਰ 75,750 ਕਰੋੜ ਰੁਪਏ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ : ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ
ਦਰਾਮਦ ਅਤੇ ਰੀਸਾਈਕਲਿੰਗ ਦੋਵਾਂ ’ਚ ਗਿਰਾਵਟ
ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ’ਚ ਸੋਨੇ ਦੀ ਦਰਾਮਦ 23 ਫੀਸਦੀ ਘਟ ਕੇ 98.1 ਟਨ ਰਹਿ ਗਈ, ਜਦੋਂਕਿ ਰੀਸਾਈਕਲ ਕੀਤੇ ਸੋਨੇ ਦੀ ਮਾਤਰਾ 17 ਫੀਸਦੀ ਘਟ ਕੇ 19.2 ਟਨ ਰਹੀ। ਇਸ ਦੌਰਾਨ ਭਾਰਤ ’ਚ ਸੋਨੇ ਦਾ ਔਸਤ ਭਾਅ ਲੱਗਭਗ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੀ ਤੁਲਨਾ ’ਚ ਕਾਫੀ ਵੱਧ ਹੈ।
ਨਿਵੇਸ਼ਕ ਹੁਣ ਲੰਮੀ ਮਿਆਦ ਦਾ ਮੁੱਲ ਦੇਖ ਰਹੇ ਹਨ
ਡਬਲਯੂ. ਜੀ. ਸੀ. ਇੰਡੀਆ ਦੇ ਖੇਤਰੀ ਮੁੱਖ ਕਾਰਜਕਾਰੀ ਅਧਿਕਾਰੀ ਸਚਿਨ ਜੈਨ ਨੇ ਕਿਹਾ ਕਿ ਉੱਚੀਆਂ ਕੀਮਤਾਂ ਦੇ ਬਾਵਜੂਦ ਭਾਰਤੀ ਖਪਤਕਾਰ ਸੋਨੇ ਤੋਂ ਦੂਰੀ ਨਹੀਂ ਬਣਾ ਰਹੇ ਹਨ, ਸਗੋਂ ਖਰੀਦਦਾਰੀ ਦੀ ਰਣਨੀਤੀ ਬਦਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਹੁਣ ਆਪਣੀ ਸਮਰੱਥਾ ਅਨੁਸਾਰ ਖਰੀਦਦਾਰੀ ਕਰਦੇ ਹੋਏ ਲੰਮੀ ਮਿਆਦ ਦੇ ਨਿਵੇਸ਼ ਨੂੰ ਪਹਿਲ ਦੇ ਰਹੇ ਹਨ। ਇਹੋ ਵਜ੍ਹਾ ਹੈ ਕਿ ਗਹਿਣਿਆਂ ਦੀ ਮਾਤਰਾ ਘਟੀ ਹੈ ਪਰ ਨਿਵੇਸ਼ ਅਾਧਾਰਿਤ ਉਤਪਾਦਾਂ ਅਤੇ ਕੁੱਲ ਮੁੱਲ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
IndiGo ਏਅਰਲਾਈਨਜ਼ 'ਤੇ ਮੰਡਰਾਇਆ 'ਸੰਕਟ', ਕੰਪਨੀ 25 ਅਕਤੂਬਰ ਤੋਂ ਬੰਦ ਕਰੇਗੀ ਇਹ ਵੱਡਾ ਆਪ੍ਰੇਸ਼ਨ
NEXT STORY