ਇੰਟਰਨੈਸ਼ਨਲ ਡੈਸਕ ਪਾਕਿਸਤਾਨ ਸਰਕਾਰ ਨੇ ਆਮ ਜਨਤਾ ਨੂੰ ਕੁਝ ਰਾਹਤ ਦਿੰਦਿਆਂ ਵੀਰਵਾਰ ਨੂੰ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ (HSD) ਦੀਆਂ ਕੀਮਤਾਂ ਵਿੱਚ ਕ੍ਰਮਵਾਰ 3.19 ਰੁਪਏ ਅਤੇ 1.50 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਪੈਟਰੋਲੀਅਮ ਡਿਵੀਜ਼ਨ ਦੇ ਨੋਟੀਫਿਕੇਸ਼ਨ ਅਨੁਸਾਰ ਇਹ ਨਵੀਆਂ ਕੀਮਤਾਂ 7 ਅਗਸਤ (ਸ਼ੁੱਕਰਵਾਰ) ਤੋਂ ਲਾਗੂ ਹਨ।
ਤਾਜ਼ਾ ਸੋਧ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਪੈਟਰੋਲ 329.82 ਰੁਪਏ ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ 382.36 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕੇਗਾ। ਜ਼ਿਕਰਯੋਗ ਹੈ ਕਿ ਸਰਕਾਰ ਅਜੇ ਵੀ ਪੈਟਰੋਲ 'ਤੇ 110 ਰੁਪਏ ਅਤੇ ਡੀਜ਼ਲ 'ਤੇ 96 ਰੁਪਏ ਪ੍ਰਤੀ ਲੀਟਰ ਟੈਕਸ ਅਤੇ ਡਿਊਟੀਆਂ ਵਸੂਲ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੀ ਮਹੀਨਾਵਾਰ ਵਿਕਰੀ ਲਗਭਗ 7 ਲੱਖ ਤੋਂ 8 ਲੱਖ ਟਨ ਦੇ ਕਰੀਬ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬਲੋਚਿਸਤਾਨ ਹੁਣ ਪਾਕਿਸਤਾਨ ਦਾ ਸਭ ਤੋਂ ਖਤਰਨਾਕ ਸੂਬਾ
ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਤੇਲ ਦੀਆਂ ਕੀਮਤਾਂ ਰੋਜ਼ਾਨਾ ਆਧਾਰ 'ਤੇ ਤੈਅ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਕੀਮਤਾਂ ਹਫ਼ਤਾਵਾਰੀ ਆਧਾਰ 'ਤੇ ਬਦਲੀਆਂ ਜਾਂਦੀਆਂ ਸਨ। ਹੁਣ 'ਤੇਲ ਅਤੇ ਗੈਸ ਰੈਗੂਲੇਟਰੀ ਅਥਾਰਟੀ' (Ogra) ਰੋਜ਼ਾਨਾ ਅੰਤਰਰਾਸ਼ਟਰੀ ਰੁਝਾਨਾਂ ਮੁਤਾਬਕ ਕੀਮਤਾਂ ਦਾ ਫੈਸਲਾ ਕਰੇਗਾ।
ਤੇਲ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਇੱਕ ਲੰਬੇ ਸਮੇਂ ਬਾਅਦ ਆਈ ਹੈ। 28 ਫਰਵਰੀ ਨੂੰ ਅਮਰੀਕਾ-ਈਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ 281 ਰੁਪਏ ਤੋਂ ਵਧਣੀਆਂ ਸ਼ੁਰੂ ਹੋਈਆਂ ਸਨ ਅਤੇ 3 ਅਪ੍ਰੈਲ ਨੂੰ 520.35 ਰੁਪਏ ਦੇ ਉੱਚੇ ਪੱਧਰ 'ਤੇ ਪਹੁੰਚ ਗਈਆਂ ਸਨ। ਇਸੇ ਤਰ੍ਹਾਂ ਪੈਟਰੋਲ ਦੀ ਕੀਮਤ ਵੀ 3 ਅਪ੍ਰੈਲ ਨੂੰ 458.41 ਰੁਪਏ ਦੇ ਸਿਖਰ 'ਤੇ ਪਹੁੰਚ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ
NEXT STORY