ਨਵੀਂ ਦਿੱਲੀ— ਫੋਰਡ ਇੰਡੀਆ ਨੇ ਉਮੀਦ ਜਤਾਈ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਨਾਲ ਸਾਂਝੇਦਾਰੀ ਤੋਂ ਬਾਅਦ ਆਉਣ ਵਾਲੇ ਉਤਪਾਦ ਉੱਭਰਦੇ ਬਾਜ਼ਾਰ 'ਚ ਪਕੜ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੇ। ਫੋਰਡ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਰਾਗ ਮੇਹਰੋਤਰਾ ਨੇ ਗੱਲਬਾਤ 'ਚ ਕਿਹਾ ਕਿ ਕੰਪਨੀ 'ਕੁੱਝ ਸਮੇਂ 'ਚ' ਇਸ ਸਾਲ ਮਾਰਚ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਨਾਲ ਹੋਏ 5 ਕਰਾਰਾਂ ਬਾਰੇ 'ਕੁੱਝ ਨਵੀਂ ਜਾਣਕਾਰੀ' ਦੇਵੇਗੀ। ਇਸ 'ਚ 2 ਐੱਸ. ਯੂ. ਵੀ. ਅਤੇ ਇਕ ਬੈਟਰੀ ਇਲੈਕਟ੍ਰਿਕ ਵਾਹਨ ਸ਼ਾਮਲ ਹਨ।
ਮੇਹਰੋਤਰਾ ਨੇ ਕਿਹਾ, ''ਮਹਿੰਦਰਾ ਦੇ ਨਾਲ ਸਹਿਯੋਗ ਅਤੇ ਗੱਲਬਾਤ ਤੋਂ ਮਿਲਣ ਵਾਲੀ ਜਾਣਕਾਰੀ ਬਾਜ਼ਾਰ ਨੀਤੀਆਂ ਨੂੰ ਨਵੇਂ ਸਿਰੇ ਤੋਂ ਨਿਰਧਾਰਤ ਕਰਨ 'ਚ ਮਦਦਗਾਰ ਸਾਬਤ ਹੋ ਰਹੀ ਹੈ।'' ਫੋਰਡ ਇੰਡੀਆ ਨੇ ਅਪ੍ਰੈਲ, 2017 'ਚ ਦੇਸ਼ 'ਚ ਪ੍ਰਯੋਗਿਕ ਤੌਰ 'ਤੇ 'ਇਮਰਜਿੰਗ ਮਾਰਕੀਟ ਆਪ੍ਰੇਟਿੰਗ ਮਾਡਲ' ਨੂੰ ਲਾਗੂ ਕੀਤਾ ਸੀ। ਇਸ ਜ਼ਰੀਏ ਕੰਪਨੀ ਨੇ ਬ੍ਰਾਂਡ ਨੂੰ ਮਜ਼ਬੂਤ ਬਣਾਉਣ, ਸਹੀ ਉਤਪਾਦ, ਮੁਕਾਬਲੇਬਾਜ਼ੀ ਕੀਮਤ ਅਤੇ ਕਾਰੋਬਾਰ ਨੂੰ ਮਜ਼ਬੂਤੀ ਦੇਣ ਲਈ ਪ੍ਰਭਾਵੀ ਕਦਮ ਚੁੱਕਣ 'ਤੇ ਜ਼ੋਰ ਦਿੱਤਾ।
ਰੂੰ 4500 ਰੁਪਏ ਮਣ, ਮੰਦੜੀਆਂ ਦੇ ਟੁੱਟੇ ਸੁਪਨੇ
NEXT STORY