ਜਲੰਧਰ—ਭਾਰਤ ਦੀ ਮਲਟੀਨੈਸ਼ਨਲ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਜੇਨੇਵਾ ਆਟੋ ਸ਼ੋਅ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ EVision Sedan ਦੇ ਕਾਂਸੈਪਟ ਨੂੰ ਪੇਸ਼ ਕੀਤਾ ਹੈ। ਇਹ ਕਾਰ ਇਕ ਚਾਰਜ 'ਚ 450 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ। ਇਸ ਕਾਂਸੈਪਟ ਕਾਰ 'ਚ ਡਿਊਲ ਮੋਟਰਸ ਲੱਗੀਆਂ ਹਨ, ਜਿਨ੍ਹਾਂ ਨੂੰ ਲੀਥੀਅਮ ਆਇਨ ਬੈਟਰੀਆਂ ਦੇ ਨਾਲ ਜੋੜਿਆ ਗਿਆ ਹੈ। ਇਸ ਕਾਰ ਨੂੰ ਟਾਟਾ ਨੇ ਓਮੇਗਾ ਆਰਚ ਪਲੇਟਫਾਰਮ 'ਤੇ ਬਣਾਇਆ ਹੈ। ਜਾਣਕਾਰੀ ਮੁਤਾਬਕ ਭਵਿੱਖ 'ਚ ਲੋਕ ਕਿਹੋ ਜਿਹੀਆਂ ਕਾਰਾਂ ਪੰਸਦ ਕਰਨਗੇ, ਇਹ ਸੋਚ ਕੇ ਹੀ ਇਸ ਦੇ ਡਿਜ਼ਾਈਨ ਨੂੰ ਟਾਟਾ ਨੇ ਬਣਾਇਆ ਹੈ।

ਨਵਾਂ ਸ਼ਾਰਪ ਡਿਜ਼ਾਈਨ
ਇਸ ਦੇ ਰੀਅਰ ਤੇ ਫਰੰਟ 'ਚ ਸ਼ਾਰਪ ਡਿਜ਼ਾਈਨ ਨਾਲ ਬਣਾਏ ਗਏ LED ਹੈੱਡਲੈਂਪਸ ਲਾਏ ਗਏ ਹਨ ਜੋ ਦੇਖਣ ਵਾਲੇ ਨੂੰ ਕਾਫੀ ਆਕਰਸ਼ਿਤ ਕਰਦੇ ਹਨ। 4.8 ਮੀਟਰ ਲੰਬੀ ਇਸ ਕਾਰ ਦੇ ਇੰਟੀਰੀਅਰ ਨੂੰ ਲੱਕੜ ਤੇ ਲੈਦਰ ਨਾਲ ਬਣਾਇਆ ਗਿਆ ਹੈ ਜੋ ਕਾਫੀ ਲਗਜ਼ਰੀ ਫੀਲ ਦਿੰਦਾ ਹੈ। ਇਸ ਦੇ ਇੰਸਟਰੂਮੈਂਟਲ ਕਲੱਸਟਰ 'ਚ ਫੁਲ L34 ਯੂਨਿਟ ਲੱਗਾ ਹੈ ਜੋ ਬਟਨ ਦਬਾਉਣ ਤੋਂ ਬਾਅਦ ਹੀ ਡੈਸ਼ਬੋਰਡ ਤੋਂ ਬਾਹਰ ਨਿਕਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਇਕ ਹੋਰ ਸਲਿਮ LED ਸਕ੍ਰੀਨ ਲੱਗੀ ਹੈ ਜੋ GPS ਦੀ ਮਦਦ ਨਾਲ ਰਸਤੇ ਦਾ ਪਤਾ ਦੱਸਣ 'ਚ ਮਦਦ ਕਰਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਦੀ ਪ੍ਰੋਡਕਸ਼ਨ 2020 ਤੋਂ ਸ਼ੁਰੂ ਹੋਵੇਗੀ।
Geneva Motor Show 2018 :325km/h ਦੀ ਟਾਪ ਸਪੀਡ ਫੜੇਗੀ ਇਹ ਕਾਰ
NEXT STORY