ਮੁੰਬਈ — ਘਰੇਲੂ ਸ਼ੇਅਰ ਬਾਜ਼ਾਰਾਂ ’ਚ ਵਾਧੇ ਦੇ ਦਮ ’ਤੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਰੁਪਿਆ 7 ਪੈਸੇ ਚੜ੍ਹ ਗਿਆ। ਅੰਤਰਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ 73.01 ਪ੍ਰਤੀ ਡਾਲਰ ’ਤੇ ਖੁੱਲਿ੍ਹਆ। ਕੁਝ ਹੀ ਦੇਰ ਵਿਚ ਇਹ 7 ਪੈਸੇ ਦਾ ਵਾਧਾ ਲੈ ਕੇ 72.98 ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਵੀਰਵਾਰ ਨੂੰ ਰੁਪਿਆ 73.05 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਇਸ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ ’ਚ ਡਾਲਰ ਦਾ ਸੂਚਕਅੰਕ 0.31 ਫ਼ੀਸਦੀ ਦੇ ਵਾਧੇ ਨਾਲ 90.73 ’ਤੇ ਪਹੁੰਚ ਗਿਆ।
ਆਰਥਿਕ ਸਮੀਖਿਆ ਸ਼ੁੱਕਰਵਾਰ ਨੂੰ ਸੰਸਦ 'ਚ ਪੇਸ਼ ਕੀਤੀ ਜਾਣੀ ਹੈ। ਬਾਜ਼ਾਰ ਵੀ ਸੋਮਵਾਰ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ ਦੀ ਉਡੀਕ ਕਰ ਰਿਹਾ ਹੈ।
ਆਰਥਿਕ ਸਰਵੇਖਣ 2021: ਜਾਣੋ ਇਸ ਵਾਰ ਦੇ ਸਰਵੇਖਣ ਵਿਚ ਕਿਹੜੀਆਂ ਗੱਲਾਂ 'ਤੇ ਹੋਵੇਗੀ ਸਭ ਦੀ ਨਜ਼ਰ
NEXT STORY