ਨਵੀਂ ਦਿੱਲੀ-ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਪਿਛਲੇ 4 ਸਾਲਾਂ ’ਚ ਦੇਸ਼ ’ਚ ਦੁੱਧ ਉਤਪਾਦਨ 28 ਫ਼ੀਸਦੀ ਵਧ ਕੇ 17 ਕਰੋੜ 63 ਲੱਖ ਟਨ ਹੋ ਗਿਆ ਹੈ। ਨਾਲ ਹੀ ਕਿਸਾਨਾਂ ਨੂੰ ਔਸਤਨ ਪ੍ਰਤੀ ਲਿਟਰ ਦੁੱਧ ਲਈ 7 ਰੁਪਏ ਜ਼ਿਆਦਾ ਮਿਲ ਰਹੇ ਹਨ। ਰਾਸ਼ਟਰੀ ਦੁੱਧ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁੱਧ ਦੀ ਮੰਗ ਨੂੰ ਉਤਸ਼ਾਹ ਦੇਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੇ ਦੁੱਧ ਦੇ ਪ੍ਰੋਸੈਸਿੰਗ ਪੱਧਰ ਨੂੰ ਮੌਜੂਦਾ 20 ਤੋਂ ਵਧਾ ਕੇ 30 ਫ਼ੀਸਦੀ ਕਰਨ ’ਤੇ ਵੀ ਜ਼ੋਰ ਦਿੱਤਾ।
ਮਾਲੀਏ ’ਚ ਕਮੀ ਨਾਲ ਚਾਲੂ ਵਿੱਤੀ ਸਾਲ ’ਚ ਟੀਚੇ ਤੋਂ ਜ਼ਿਆਦਾ ਰਹਿ ਸਕਦੈ ਵਿੱਤੀ ਘਾਟਾ
NEXT STORY