ਨਵੀਂ ਦਿੱਲੀ - ਪੀ. ਐੱਨ. ਬੀ. ਮੈਟਲਾਈਫ ਨੇ ਧਨ ਸੁਰੱਖਿਆ ਯੋਜਨਾ ਨਾਂ ਦੀ ਇਕ ਕਿਫਾਇਤੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ, ਜੋ ਖਾਸ ਕਰ ਕੇ ਪਿੰਡਾਂ ਅਤੇ ਛੋਟੇ ਸ਼ਹਿਰਾਂ ’ਚ ਰਹਿਣ ਵਾਲੇ ਪਰਿਵਾਰਾਂ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ। ਇਹ ਯੋਜਨਾ ਇਕ ਬਹੁਤ ਹੀ ਸਰਲ ਅਤੇ ਸਸਤੀ ਜੀਵਨ ਬੀਮਾ ਯੋਜਨਾ ਹੈ, ਜਿਸ ’ਚ ਤੁਸੀਂ ਸਿਰਫ 5000 ਰੁਪਏ ਇਕ ਵਾਰ ਦੇ ਕੇ ਬੀਮਾ ਲੈ ਸਕਦੇ ਹੋ। ਇਸ ’ਚ ਕੋਈ ਵੀ ਜੀ. ਐੱਸ. ਟੀ. ਨਹੀਂ ਲੱਗਦਾ।
ਇਹ ਵੀ ਪੜ੍ਹੋ : ਨਵੇਂ ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ ਸਮੇਤ 30 ਦਿਨ ਦੀਆਂ ਛੁੱਟੀਆਂ
ਇਸ ਯੋਜਨਾ ’ਚ ਜੀਵਨ ਬੀਮੇ ਦੇ ਨਾਲ-ਨਾਲ ਦੁਰਘਟਨਾ ’ਚ ਮੌਤ ਹੋਣ ’ਤੇ ਵਾਧੂ ਲਾਭ ਵੀ ਦਿੱਤਾ ਜਾਂਦਾ ਹੈ। ਪੀ. ਐੱਨ. ਬੀ. ਮੈਟਲਾਈਫ ਦੇ ਮੁੱਖ ਵੰਡ ਅਧਿਕਾਰੀ, ਸਾਂਝੇਦਾਰੀਆਂ ਅਤੇ ਸਮੂਹ ਮੋਹਿਤ ਬਹੁਗੁਣਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਰ ਘਰ ਤੱਕ ਇਹ ਸਸਤਾ ਅਤੇ ਆਸਾਨ ਜੀਵਨ ਬੀਮਾ ਪੁੱਜੇ। ਚਾਹੇ ਤੁਹਾਡੀ ਉਮਰ 18 ਹੋਵੇ ਜਾਂ 50 ਜਾਂ ਉਸ ਦੇ ਵਿਚਕਾਰ ਕੋਈ ਵੀ ਹੋਵੇ, ਇਹ ਬੀਮਾ ਕਵਰੇਜ ਭਵਿੱਖ ਦੀ ਯੋਜਨਾ ਬਣਾਉਣ ਅਤੇ ਆਪਣੇ ਪਿਆਰਿਆਂ ਦੀ ਸੁਰੱਖਿਆ ਕਰਨ ’ਚ ਮਦਦ ਕਰੇਗਾ। ਪੰਜਾਬ ਗ੍ਰਾਮੀਣ ਬੈਂਕ ਦੇ ਨਾਲ ਮਿਲ ਕੇ ਅਸੀਂ ਇਸ ਯੋਜਨਾ ਨੂੰ ਪਿੰਡ-ਪਿੰਡ ਤੱਕ ਪਹੁੰਚਾਵਾਂਗੇ।
ਇਹ ਵੀ ਪੜ੍ਹੋ : August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ
ਇਹ ਵੀ ਪੜ੍ਹੋ : ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਕਣ ਤੋਂ ਪਹਿਲਾਂ ਇਸ ਬੈਂਕ ਦਾ ਕਮਾਲ, ਸਰਕਾਰ ਨੂੰ ਦੇਵੇਗਾ ਜ਼ਬਰਦਸਤ ਮੁਨਾਫ਼ਾ
NEXT STORY