ਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਜੁਲਾਈ ਨੂੰ ਇੰਗਲੈਂਡ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ ਤੇ ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਐੱਫ.ਟੀ.ਏ. (ਫ੍ਰੀ ਟ੍ਰੇਡ ਐਗ੍ਰੀਮੈਂਟ) 'ਤੇ ਦਸਤਖ਼ਤ ਕੀਤੇ ਸਨ। ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਵਪਾਰ ਲਈ ਸੰਜੀਵਨੀ ਦਾ ਕੰਮ ਕਰੇਗਾ, ਜਿਸ ਨਾਲ 99 ਫ਼ੀਸਦੀ ਭਾਰਤੀ ਉਤਪਾਦਾਂ 'ਤੇ ਇੰਪੋਰਟ ਡਿਊਟੀ ਖ਼ਤਮ ਹੋ ਜਾਵੇਗੀ।
ਭਾਰਤ ਅਤੇ ਯੂ.ਕੇ. (ਯੂ.ਕੇ.) ਦਰਮਿਆਨ ਬਣ ਰਹੇ ਵਪਾਰਕ ਸਮਝੌਤੇ (FTA) ਨਾਲ ਲੁਧਿਆਣਾ ਦੇ ਕੱਪੜਾ ਉਦਯੋਗ ਨੂੰ ਨਵਾਂ ਜੀਵਨ ਮਿਲ ਸਕਦਾ ਹੈ। ਸਮਝੌਤੇ ਤਹਿਤ ਉਮੀਦ ਹੈ ਕਿ ਨਿਰਯਾਤਕਾਰਾਂ ਨੂੰ ਯੂ.ਕੇ. ਦੀ ਮਾਰਕੀਟ ਵਿੱਚ ਡਿਊਟੀ-ਫ੍ਰੀ ਪਹੁੰਚ ਮਿਲੇਗੀ, ਜਿਸ ਨਾਲ ਨਿਰਯਾਤ ਵਿੱਚ ਵਾਧਾ ਹੋਵੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਲੁਧਿਆਣਾ ਦੇ ਉਦਯੋਗਪਤੀਆਂ ਅਤੇ ਨਿਰਯਾਤਕਾਰਾਂ ਨੇ ਇਸ ਐਗ੍ਰੀਮੈਂਟ ਦਾ ਸਵਾਗਤ ਕੀਤਾ ਹੈ। ਉਨ੍ਹਾਂ ਅਨੁਸਾਰ ਜੇਕਰ ਇਹ ਸਮਝੌਤਾ ਜਲਦੀ ਲਾਗੂ ਹੋ ਜਾਂਦਾ ਹੈ ਤਾਂ ਇਹ ਖਾਸ ਕਰ ਕੇ ਉਨ੍ਹਾਂ ਸਥਾਨਕ ਲਘੂ ਤੇ ਮੱਧਮ ਉਦਯੋਗਾਂ ਲਈ ਲਾਭਕਾਰੀ ਹੋਵੇਗਾ, ਜੋ ਪਹਿਲਾਂ ਭਾਰੀ ਟੈਰਿਫ਼ ਕਾਰਨ ਪਿੱਛੇ ਰਹਿ ਗਏ ਸਨ।
ਇਹ ਵੀ ਪੜ੍ਹੋ- ਵਿਆਹ ਹੀ ਨਹੀਂ, ਹੁਣ ਮੰਗਣੀ ਨੂੰ ਲੈ ਕੇ ਵੀ ਜਾਰੀ ਹੋਇਆ ਨਵਾਂ ਫ਼ਰਮਾਨ ! ਕੈਬਨਿਟ ਨੇ ਦਿੱਤੀ ਮਨਜ਼ੂਰੀ
ਇਸ ਸਮਝੌਤੇ ਨਾਲ ਭਾਰਤ ਨੂੰ ਉਮੀਦ ਹੈ ਕਿ ਇੰਗਲੈਂਡ ਨੂੰ ਭਾਰਤੀ ਕੱਪੜਾ ਆਯਾਤ 'ਚ ਸਾਲ 2030 ਤੱਕ 30-45 ਫ਼ੀਸਦੀ ਤੱਕ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅੰਦਾਜ਼ੇ ਅਨੁਸਾਰ ਇਸ ਸਮਝੌਤੇ ਮਗਰੋਂ ਇੰਗਲੈਂਡ ਦੇ ਬਾਜ਼ਾਰ 'ਚ ਭਾਰਤੀ ਕੱਪੜਿਆਂ ਦੀ ਹਿੱਸੇਦਾਰੀ 27 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ।
ਇਸ ਮਗਰੋਂ ਭਾਰਤ ਸਰਕਾਰ ਦੀ ਕੋਸ਼ਿਸ਼ ਵੀ ਇਹ ਹੈ ਕਿ ਇਹ FTA ਲੰਬੇ ਸਮੇਂ ਤੋਂ ਰੁਕੇ ਹੋਏ ਵਪਾਰ ਦੇ ਰਸਤੇ ਦੀਆਂ ਰੁਕਾਵਟਾਂ ਨੂੰ ਦੂਰ ਕਰੇ ਅਤੇ ਭਾਰਤੀ ਉਤਪਾਦਾਂ ਲਈ ਯੂਰਪੀਅਨ ਮਾਰਕੀਟ ਵਿੱਚ ਨਵੇਂ ਰਾਹ ਖੋਲ੍ਹੇ। ਇਸ ਸਮਝੌਤੇ ਮਗਰੋਂ ਲੁਧਿਆਣਾ ਦੇ ਵਪਾਰੀਆਂ 'ਚ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਉਮੀਦ ਹੈ ਕਿ ਇਸ ਨਾਲ ਲੁਧਿਆਣਾ ਇੰਡਸਟਰੀ ਨੂੰ ਚੰਗਾ ਹੁਲਾਰਾ ਮਿਲੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦੀ ਕੋਸ਼ਿਸ਼ਾਂ ਨੂੰ ਪਿਆ ਬੂਰ! ਇਸ ਜ਼ਿਲ੍ਹੇ 'ਚ ਦਿਸਿਆ ਸਭ ਤੋਂ ਵੱਧ ਅਸਰ
NEXT STORY