ਨਵੀਂ ਦਿੱਲੀ–ਆਟੋ ਸੈਕਟਰ ਨੇ ਇਸ ਵਾਰ ਰਫਤਾਰ ਫੜ੍ਹ ਲਈ ਹੈ। ਜਾਰੀ ਅੰਕੜਿਆਂ ਮੁਤਾਬਕ ਲਗਭਗ ਸਾਰੀਆਂ ਕੰਪਨੀਆਂ ਦੀ ਵਿਕਰੀ ’ਚ ਵਾਧਾ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਦੀ ਕੁੱਲ ਥੋਕ ਵਿਕਰੀ ਜਨਵਰੀ 2023 ’ਚ 12 ਫੀਸਦੀ ਵਧ ਕੇ 1,72,535 ਇਕਾਈ ਰਹੀ। ਜਨਵਰੀ 2022 ’ਚ ਕੰਪਨੀ ਨੇ ਕੁੱਲ 1,54,379 ਵਾਹਨ ਵੇਚੇ ਸਨ।
ਘਰੇਲੂ ਬਾਜ਼ਾਰ ’ਚ ਮਾਰੂਤੀ ਕੁੱਲ ਯਾਤਰੀ ਵਾਹਨਾਂ (ਪੀ. ਵੀ.) ਦੀ ਵਿਕਰੀ 14 ਫੀਸਦੀ ਵਧ ਕੇ 1,55,142 ਇਕਾਈ ਹੋ ਗਈ। ਉਸ ਨੇ ਜਨਵਰੀ 2022 ’ਚ 1,36,442 ਇਕਾਈਆਂ ਦੀ ਵਿਕਰੀ ਕੀਤੀ ਸੀ। ਐੱਸ. ਐੱਸ. ਆਈ. ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਦਸੰਬਰ 2022 ’ਚ ਵਧੇਰੇ ਪ੍ਰਚੂਨ ਵਿਕਰੀ ਕਾਰਣ ਉਦਯੋਗ ਦੀ ਸ਼ੁਰੂਆਤ ਘੱਟ ਨੈੱਟਵਰਕ ਸਟਾਕ ਨਾਲ ਹੋਈ।
ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਕੁੱਲ ਵਿਕਰੀ ਜਨਵਰੀ ’ਚ 16.6 ਫੀਸਦੀ ਵਧ ਕੇ 62,276 ਇਕਾਈ ਰਹੀ।
ਕੰਪਨੀ ਨੇ ਕਿਹਾ ਕਿ ਉਸ ਦੀ ਘਰੇਲੂ ਵਿਕਰੀ ਸਮੀਖਿਆ ਅਧੀਨ ਮਿਆਦ ’ਚ 44,022 ਇਕਾਈ ਤੋਂ ਵਧ ਕੇ 50,106 ਇਕਾਈ ਰਹੀ। ਇਸ ਦੌਰਾਨ ਉਸ ਦਾ ਐਕਸਪੋਰਟ ਵੀ 29.4 ਫੀਸਦੀ ਵਧ ਕੇ 12,170 ਇਕਾਈ ਹੋ ਗਿਆ।
ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਲਿਮਟਿਡ ਦੀ ਕੁੱਲ ਵਾਹਨ ਵਿਕਰੀ ਜਨਵਰੀ, 2023 ’ਚ 37 ਫੀਸਦੀ ਵਧ ਕੇ 64,335 ਇਕਾਈ ’ਤੇ ਪਹੁੰਚ ਗਈ। ਇਸ ਦੇ ਕੁੱਲ ਯਾਤਰੀ ਵਾਹਨਾਂ (ਪੀ. ਵੀ.) ਦੀ ਵਿਕਰੀ ਪਿਛਲੇ ਮਹੀਨੇ 65 ਫੀਸਦੀ ਵਧ ਕੇ 33,040 ਇਕਾਈ ਹੋ ਗਈ।
ਟੋਯੋਟਾ ਕਿਰਲੋਸਕਰ ਮੋਟਰ (ਟੀ.ਕੇ. ਐੱਮ.) ਨੇ 12,835 ਵਾਹਨ ਵੇਚੇ। ਇਸ ਤਰ੍ਹਾਂ ਕੰਪਨੀ ਟਾਟਾ ਮੋਟਰਜ਼ ਦੀ ਕੁੱਲ ਵਿਕਰੀ ਜਨਵਰੀ 2023 ’ਚ 6.4 ਫੀਸਦੀ ਵਧ ਕੇ 81,069 ਇਕਾਈ ਹੋ ਗਈ। ਟਾਟਾ ਮੋਟਰਸ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੌਰਾਨ ਘਰੇਲੂ ਬਾਜ਼ਾਰ ’ਚ ਉਸ ਦੀ ਕੁੱਲ ਵਿਕਰੀ 10 ਫੀਸਦੀ ਵਧ ਕੇ 79,681 ਇਕਾਈ ’ਤੇ ਪਹੁੰਚ ਗਈ। ਕੀਆ ਇੰਡੀਆ ਦੀ ਘਰੇਲੂ ਵਿਕਰੀ 48 ਫੀਸਦੀ ਵਧ ਕੇ 28,634 ਇਕਾਈ ਹੋ ਗਈ।
ਆਰਥਿਕ ਵਿਕਾਸ ਨੂੰ ਰਫਤਾਰ ਦੇਣ ਅਤੇ ਗਲੋਬਲ ਮੰਦੀ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮਦਦਗਾਰ ਹੋਵੇਗਾ ਬਜਟ : ਰੀਅਲ ਅਸਟੇਟ
NEXT STORY