ਨਵੀਂ ਦਿੱਲੀ— ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਲਈ ਸਮੇਂ ਸੀਮਾ ਨੂੰ ਚਾਰ ਮਹੀਨੇ ਵਧਾ ਕੇ 31 ਦਸੰਬਰ ਕਰ ਦਿੱਤਾ ਹੈ। ਪਹਿਲਾਂ ਇਹ ਤਰੀਕ 31 ਅਗਸਤ ਤਕ ਸੀ। ਇਨਕਮ ਟੈਕਸ ਰਿਟਰਨ ਭਰਨ ਤੋਂ ਲੈ ਕੇ ਬੈਂਕ ਖਾਤੇ ਖੁਲ੍ਹਵਾਉਣ ਤਕ ਹੁਣ ਆਧਾਰ ਕਾਰਡ ਦੀ ਅਹਿਮੀਅਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਅਜਿਹੇ 'ਚ ਜੇਕਰ ਤੁਸੀਂ ਹੁਣ ਤਕ ਆਪਣੇ ਪੈਨ ਨੰਬਰ ਨਾਲ ਆਧਾਰ ਨਮਬਰ ਨੂੰ ਲਿੰਕ ਨਹੀਂ ਕਰਵਾਇਆ ਤਾਂ ਤੁਹਾਨੂੰ ਕਈ ਨੁਕਸਾਨ ਚੁੱਕਣ ਪੈ ਸਕਦੇ ਹਨ।
ਲਿੰਕ ਨਹੀਂ ਕਰਵਾਉਣ ਨਾਲ ਤੁਹਾਨੂੰ ਹੋਣਗੇ ਇਹ ਨੁਕਸਾਨ
ਜੇਕਰ ਤੁਸੀਂ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਤੁਹਾਡਾ ਪੈਨ ਕਾਰਡ ਕੈਂਸਿਲ ਵੀ ਹੋ ਸਕਦਾ ਹੈ । ਇੱਕ ਵਾਰ ਪੈਨ ਕਾਰਡ ਕੈਂਸਿਲ ਹੋਣ ਉੱਤੇ ਤੁਹਾਨੂੰ ਆਪਣਾ ਪੈਨ ਕਾਰਡ ਦੁਬਾਰਾ ਤੋਂ ਬਣਵਾਉਣਾ ਪਵੇਗਾ । ਉਥੇ ਹੀ ਜੇਕਰ ਤੁਸੀ ਇਸ ਪੈਨ ਨੰਬਰ ਤੋਂ ਆਪਣਾ ਆਈ. ਟੀ.ਆਰ. ਦਾਖਲ ਕਰਦੇ ਹੋ ਤਾਂ ਉਹ ਵੀ ਕੈਂਸਿਲ ਦਿੱਤਾ ਜਾਵੇਗਾ ।
ਤੁਹਾਡੀ ਤਨਖਾਹ ਵੀ ਰੁਕ ਸਕਦੀ ਹੈ । ਪੈਨ ਕਾਰਡ ਕੈਂਸਿਲ ਹੋਣ ਦੀ ਸੂਰਤ ਵਿੱਚ ਤੁਹਾਡੀ ਤਮਖਾਹ ਤੁਹਾਡੇ ਖਾਤੇ ਵਿੱਚ ਪ੍ਰੋਸੇਸ ਹੀ ਨਹੀਂ ਹੋਵੇਗੀ ਕਿਉਂਕਿ ਕੰਪਨੀਆਂ ਟੈਕਸੇਬਲ ਲਿਮਿਟ ਤੋਂ ਜ਼ਿਆਦਾ ਤਨਖਾਹ ਉੱਤੇ ਟੀ.ਡੀ.ਐੱਸ. ਦੀ ਕਟੌਤੀ ਕਰਦੀ ਹੈ ਅਤੇ ਪੈਨ ਕੈਂਸਿਲ ਹੋਣ ਦੀ ਸੂਰਤ ਵਿੱਚ ਉਹ ਅਜਿਹਾ ਨਹੀਂ ਕਰ ਸਕਣਗੀ ।
ਇਸ ਲੋਕਾਂ ਨੂੰ ਛੋਟ
ਇਨਕਮ ਟੈਕਸ ਕਾਨੂੰਨ ਦੀ ਧਾਰਾ 139 ਏ.ਏ 2 ਕਹਿੰਦੀ ਹੈ ਕਿ ਹਰੇਕ ਉਹ ਵਿਅਕਤੀ ਜਿਸਦੇ ਕੋਲ ਇਕ ਜੁਲਾਈ, 2017 ਨੂੰ ਪੈਨ ਨੰਬਰ ਸੀ ਅਤੇ ਉਹ ਆਧਾਰ ਪਾਉਣ ਦਾ ਪਾਤਰ ਹੈ, ਉਸਨੂੰ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਇਨਕਮ ਟੈਕਸ ਅਧਿਕਾਰੀਆਂ ਨੂੰ ਦੇਣੀ ਹੋਵੇਗੀ । ਹਾਲਾਂਕਿ, ਅਜਿਹੇ ਲੋਕ ਜੋ ਇਨਕਮ ਟੈਕਸ ਕਾਨੂੰਨ ਦੇ ਤਹਿਤ ਪਰਵਾਸੀ ਭਾਰਤੀਆਂ (ਐੱਨ.ਆਰ.ਆਈ.) ਵਿੱਚ ਆਉਂਦੇ ਹਨ, ਜੋ ਭਾਰਤ ਦੇ ਨਾਗਰਿਕ ਨਹੀਂ ਹੈ, 80 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ, ਅਸਮ, ਮੇਘਾਲਿਆ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ।
ਹੁਣ ਇਸ ਸਰਕਾਰੀ ਬੈਂਕ ਨੇ ਘਟਾਈਆਂ ਵਿਆਜ ਦਰਾਂ
NEXT STORY