ਨਵੀਂ ਦਿੱਲੀ—ਇਸ ਵਾਰ ਖੰਡ ਮਿੱਲਾਂ ਨੂੰ ਚੰਗਾ ਲਾਭ ਹੋਣ ਦੀ ਉਮੀਦ ਹੈ, ਜਿਸਦੀ ਬਦੌਲਤ ਗੰਨਾ ਕਿਸਾਨਾਂ ਨੂੰ ਵੀ ਸਮੇਂ 'ਤੇ ਪੇਮੈਂਟ ਮਿਲ ਸਕੇਗੀ। ਰੇਟਿੰਗ ਏਜੰਸੀ ਕ੍ਰਿਸਿਲ ਨੇ ਆਪਣੀ ਰਿਪੋਰਟ 'ਚ ਅਜਿਹੇ ਕਿਆਸ ਲਾਏ ਹਨ। ਏਜੰਸੀ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਖੰਡ 'ਤੇ 100 ਫੀਸਦੀ ਇੰਪੋਰਟ ਡਿਊਟੀ ਲਾ ਦਿੱਤੀ ਤਾਂ ਕਿ ਸਸਤੀ ਦਰਾਮਦ 'ਤੇ ਰੋਕ ਲੱਗੇ ਅਤੇ ਉਤਪਾਦਕਾਂ ਨੂੰ ਵਧੀਆ ਭਾਅ ਮਿਲ ਸਕੇ। ਡਿੱਗੀਆਂ ਕੀਮਤਾਂ ਨੂੰ ਰੋਕਣ ਲਈ ਸਰਕਾਰ ਨੇ ਖੰਡ ਮਿੱਲਾਂ 'ਤੇ ਸਪਲਾਈ ਲਿਮਿਟ ਵੀ ਲਾ ਦਿੱਤੀ ਸੀ। ਕ੍ਰਿਸਿਲ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਦੋਵਾਂ ਕਦਮਾਂ ਨਾਲ ਖੰਡ ਮਿੱਲਾਂ ਨੂੰ ਲਾਭ ਪਹੁੰਚੇਗਾ। ਇਸ ਦਾ ਫਾਇਦਾ ਕਿਸਾਨਾਂ ਨੂੰ ਸਮੇਂ ਨਾਲ ਭੁਗਤਾਨ ਦੇ ਰੂਪ 'ਚ ਮਿਲੇਗਾ। ਅਕਤੂਬਰ 2017 ਤੋਂ ਜਨਵਰੀ 2018 ਵਿਚ ਖੰਡ ਦੀਆਂ ਕੀਮਤਾਂ 'ਚ ਕਰੀਬ 18 ਫੀਸਦੀ ਦੀ ਗਿਰਾਵਟ ਆ ਗਈ ਸੀ। ਇਸ ਵਾਰ ਖੰਡ ਦਾ ਉਤਪਾਦਨ ਚੰਗਾ ਹੋਣ ਦੀ ਉਮੀਦ ਹੈ।
ਇਸ ਵਾਰ ਹੋਵੇਗਾ ਜ਼ਿਆਦਾ ਉਤਪਾਦਨ : ਇੰਡੀਆ ਸ਼ੂਗਰ ਮਿੱਲਸ ਐਸੋਸੀਏਸ਼ਨ ਇਸਮਾ ਨੇ ਵੀ ਇਸ ਸੀਜ਼ਨ 'ਚ ਉਤਪਾਦਨ ਦੇ ਆਪਣੇ ਅੰਦਾਜ਼ੇ ਨੂੰ 10 ਲੱਖ ਟਨ ਵਧਾ ਕੇ 2.61 ਕਰੋੜ ਟਨ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਨੇ 2.49 ਲੱਖ ਟਨ ਖੰਡ ਦੇ ਉਤਪਾਦਨ ਦਾ ਅੰਦਾਜ਼ਾ ਲਾਇਆ ਹੈ। ਪਿਛਲੇ ਸਾਲ ਖੰਡ ਦਾ ਉਤਪਾਦਨ 7 ਸਾਲਾਂ 'ਚ ਸਭ ਤੋਂ ਘੱਟ 2.02 ਕਰੋੜ ਟਨ ਸੀ।
ਰੁਪਏ 'ਚ ਕਮਜ਼ੋਰੀ ਹੋਰ ਵਧੀ, 65 ਦੇ ਪਾਰ ਨਿਕਲਿਆ
NEXT STORY