ਗੋਪੇਸ਼ਵਰ (ਉੱਤਰਾਖੰਡ) : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਵਿਸ਼ਨੂੰਗੜ ਪਿੱਪਲਕੋਟੀ ਪਣਬਿਜਲੀ ਪ੍ਰੋਜੈਕਟ ਦੀ ਪਿੱਪਲਕੋਟੀ ਸੁਰੰਗ ਵਿੱਚ ਮਜ਼ਦੂਰਾਂ ਅਤੇ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਲੋਕੋ ਟ੍ਰੇਨ ਦੇ ਇੱਕ ਮਾਲ ਗੱਡੀ ਨਾਲ ਟਕਰਾ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਕਾਰਨ ਲਗਭਗ 100 ਲੋਕ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਟਰੇਨ ਵਿਚ 110 ਇੰਜੀਨੀਅਰ, ਕਰਮਚਾਰੀ ਅਤੇ ਕਾਮੇ ਯਾਤਰਾ ਕਰ ਰਹੇ ਸਨ।
ਪੜ੍ਹੋ ਇਹ ਵੀ - ਗਾਂਧੀ ਪਰਿਵਾਰ 'ਚ ਗੂੰਜਣਗੀਆਂ ਸ਼ਹਿਨਾਈਆਂ! ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਹੋਈ ਮੰਗਣੀ! ਜਾਣੋ ਕੌਣ ਹੈ ਲਾੜੀ?
ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ ਵਾਪਰੇ ਹਾਦਸੇ ਸਮੇਂ ਰੇਲਗੱਡੀ ਵਿੱਚ ਵੱਡੀ ਗਿਣਤੀ ਵਿਚ ਸਵਾਰੀਆਂ ਸਵਾਰ ਸਨ, ਜਿਨ੍ਹਾਂ ਵਿੱਚੋਂ ਪਹਿਲਾਂ 60 ਦੇ ਜ਼ਖ਼ਮੀ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਟੀਐਚਡੀਸੀ (ਇੰਡੀਆ) ਦੁਆਰਾ ਬਣਾਏ ਜਾ ਰਹੇ ਪ੍ਰੋਜੈਕਟ ਦੀ ਪਿੱਪਲਕੋਟੀ ਸੁਰੰਗ ਦੇ ਅੰਦਰ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਰੇਲਗੱਡੀ ਅਤੇ ਸਮੱਗਰੀ ਲੈ ਕੇ ਜਾ ਰਹੀ ਇੱਕ ਹੋਰ ਰੇਲਗੱਡੀ ਆਪਸ ਵਿਚ ਜ਼ੋਰਦਾਰ ਤਰੀਕੇ ਨਾਲ ਟਕਰਾ ਗਈ।
ਪੜ੍ਹੋ ਇਹ ਵੀ - ਸਾਲ 2025 'ਚ ਪਵਿੱਤਰ ਰਿਸ਼ਤੇ ਹੋਏ ਤਾਰ-ਤਾਰ, ਨੀਲੇ ਡਰੰਮ-ਹਨੀਮੂਨ ਵਰਗੀਆਂ ਘਟਨਾਵਾਂ ਕਾਰਨ ਕੰਬਿਆ ਦੇਸ਼
ਚਮੋਲੀ ਦੇ ਡਿਪਟੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਗੋਪੇਸ਼ਵਰ ਲਿਜਾਇਆ ਗਿਆ। ਸੁਰੰਗ ਦੇ ਅੰਦਰ ਰੇਲ ਵਰਗੇ ਵਾਹਨਾਂ ਦੀ ਵਰਤੋਂ ਮਜ਼ਦੂਰਾਂ, ਅਧਿਕਾਰੀਆਂ ਅਤੇ ਨਿਰਮਾਣ ਕਾਰਜ ਲਈ ਸਮੱਗਰੀ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਇਹ 444 ਮੈਗਾਵਾਟ ਦਾ ਪਣ-ਬਿਜਲੀ ਪ੍ਰੋਜੈਕਟ ਚਮੋਲੀ ਜ਼ਿਲ੍ਹੇ ਵਿੱਚ ਹੇਲਾਂਗ ਅਤੇ ਪਿੱਪਲਕੋਟੀ ਦੇ ਵਿਚਕਾਰ ਅਲਕਨੰਦਾ ਨਦੀ 'ਤੇ ਬਣਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੰਘਣੀ ਧੁੰਦ ਦੀ ਮੋਟੀ ਚਾਦਰ 'ਚ ਲਿਪਟੀ ਦਿੱਲੀ, ਭਲਕੇ ਪਵੇਗਾ ਮੀਂਹ! ਏਅਰਪੋਰਟ ਵਲੋਂ ਐਡਵਾਇਜ਼ਰੀ ਜਾਰੀ
NEXT STORY