ਨੈਸ਼ਨਲ ਡੈਸਕ: ਪਿਆਰ, ਵਿਸ਼ਵਾਸ ਅਤੇ ਸਤਿਕਾਰ ਦੇ ਰੂਪ ਵਿਚ ਵਿਆਹ ਦੇ ਰਿਸ਼ਤਿਆਂ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਸਾਲ 2025 ਵਿਚ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੇ ਇਨ੍ਹਾਂ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ। ਕੁਝ ਥਾਵਾਂ 'ਤੇ ਸੱਸ-ਜਵਾਈ ਵਿਚਕਾਰ ਹੋਏ ਅਨੌਖੇ ਪਿਆਰ ਨੇ ਸਮਾਜ ਨੂੰ ਹੈਰਾਨ ਕਰ ਦਿੱਤਾ, ਜਦੋਂ ਕਿ ਕਈ ਥਾਵਾਂ 'ਤੇ ਪਤਨੀਆਂ ਖੁਦ ਪ੍ਰੇਮੀ ਨਾਲ ਰਲ ਕੇ ਆਪਣੇ ਪਤੀਆਂ ਦੀ ਮੌਤ ਦਾ ਕਾਰਨ ਬਣੀਆਂ। ਚਾਹੇ ਉਹ 6 ਮਾਰਚ ਦਾ ਮੇਰਠ ਨੀਲਾ ਡਰੱਮ ਕਤਲ ਕੇਸ ਹੋਵੇ ਜਾਂ 25 ਮਈ ਦਾ ਰਾਜਾ ਰਘੂਵੰਸ਼ੀ ਕਤਲ ਕੇਸ, ਇਨ੍ਹਾਂ ਘਟਨਾਵਾਂ ਨੇ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।
ਪੜ੍ਹੋ ਇਹ ਵੀ - ਗਾਂਧੀ ਪਰਿਵਾਰ 'ਚ ਗੂੰਜਣਗੀਆਂ ਸ਼ਹਿਨਾਈਆਂ! ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਹੋਈ ਮੰਗਣੀ! ਜਾਣੋ ਕੌਣ ਹੈ ਲਾੜੀ?
ਮੇਰਠ ਦੀ ਮੁਸਕਾਨ ਦਾ ਖੌਫਨਾਕ ਕਾਂਡ
ਮਾਰਚ ਵਿੱਚ ਮੇਰਠ ਤੋਂ ਇੱਕ ਅਜਿਹਾ ਅਪਰਾਧ ਸਾਹਮਣੇ ਆਇਆ, ਜਿਸਦੀ ਕਹਾਣੀ ਸੁਣ ਹਰ ਕੋਈ ਸੁੰਨ ਹੋ ਜਾਂਦਾ ਹੈ। 6 ਮਾਰਚ ਨੂੰ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰ ਦਿੱਤਾ। ਸੌਰਭ ਨੂੰ ਮਾਰਨ ਤੋਂ ਬਾਅਦ ਦੋਵਾਂ ਨੇ ਉਸਦੀ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਇੱਕ ਨੀਲੇ ਡਰੰਮ ਵਿੱਚ ਭਰ ਦਿੱਤਾ, ਫਿਰ ਇਸਨੂੰ ਸੀਮਿੰਟ ਨਾਲ ਪੈਕ ਕਰ ਦਿੱਤਾ। ਕਤਲ ਤੋਂ ਬਾਅਦ ਮੁਸਕਾਨ ਅਤੇ ਸਾਹਿਲ ਹਿਮਾਚਲ ਪ੍ਰਦੇਸ਼ ਘੁੰਮਣ ਲਈ ਚਲੇ ਗਏ। ਬਾਅਦ ਵਿੱਚ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਦੋਵੇਂ ਇਸ ਸਮੇਂ ਜੇਲ੍ਹ ਵਿੱਚ ਹਨ।
ਪੜ੍ਹੋ ਇਹ ਵੀ - ਹੁਣ ਨਹੀਂ ਚੱਲੇਗੀ ਬਦਮਾਸ਼ਾਂ ਦੀ ਬਦਮਾਸ਼ੀ! ਜੇਲ੍ਹਾਂ 'ਚ ਸਾਫ਼ ਕਰਨੇ ਪੈਣਗੇ Toilet, ਇਸ ਸੂਬੇ 'ਚ ਜਾਰੀ ਨਵੇਂ ਹੁਕਮ
ਅਮਿਤ ਮਿੱਕੀ ਕਤਲ ਕੇਸ
ਇਸ ਦੌਰਾਨ ਮੇਰਠ ਤੋਂ ਇੱਕ ਹੋਰ ਹੈਰਾਨ ਕਰਨ ਵਾਲਾ ਕਤਲ ਮਾਮਲਾ ਸਾਹਮਣੇ ਆਇਆ। ਅਕਬਰਪੁਰ ਸਦਾਤ ਪਿੰਡ ਵਿੱਚ ਇੱਕ ਨੌਜਵਾਨ ਅਮਿਤ ਮਿੱਕੀ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਕੋਲ ਸੱਪ ਛੱਡ ਕੇ ਇਹ ਡਰਾਮਾ ਰੱਚਿਆ ਕਿ ਉਸ ਦੇ ਪਤੀ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਜਿਵੇਂ ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਸਨਸਨੀਖੇਜ਼ ਕਤਲ ਦਾ ਖੁਲਾਸਾ ਹੋਇਆ। ਸੱਪ ਨੇ ਅਮਿਤ ਨੂੰ 10 ਵਾਰ ਡੰਗ ਮਾਰਿਆ। ਪੋਸਟਮਾਰਟਮ 'ਚ ਪਤਾ ਲੱਗਾ ਕਿ ਉਸਦੀ ਮੌਤ ਸੱਪ ਦੇ ਡੰਗਣ ਨਾਲ ਨਹੀਂ ਸਗੋਂ ਦਮ ਘੁੱਟਣ ਨਾਲ ਹੋਈ ਸੀ। ਪੁਲਸ ਨੇ ਕਾਤਲ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਜੇਲ੍ਹ ਭੇਜ ਦਿੱਤਾ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਰਾਜਾ ਰਘੂਵੰਸ਼ੀ ਕਤਲ ਕੇਸ
ਲੋਕ ਮੇਰਠ ਵਿੱਚ ਹੋਈਆਂ ਇਨ੍ਹਾਂ ਦੋ ਘਟਨਾਵਾਂ ਨੂੰ ਭੁੱਲਣ ਲੱਗੇ ਸਨ ਪਰ ਇਸ ਦੌਰਾਨ ਇੰਦੌਰ ਦੀ ਸੋਨਮ ਦੇ ਕਾਂਡ ਨੇ ਰੂਹ ਕੰਬਾ ਦਿੱਤੀ। 25 ਮਈ ਨੂੰ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦਾ ਹਨੀਮੂਨ ਦੌਰਾਨ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਰਾਜ ਕੁਸ਼ਵਾਹ ਤੇ ਹੋਰ ਸਾਥੀ (ਆਕਾਸ਼, ਵਿਸ਼ਾਲ) ਨਾਲ ਮਿਲ ਕੇ ਸ਼ਿਲਾਂਗ ਵਿੱਚ ਕਤਲ ਕਰ ਦਿੱਤਾ ਸੀ। ਫਿਰ ਲਾਪਤਾ ਹੋਣ ਦੀ ਝੂਠੀ ਕਹਾਣੀ ਰੱਚੀ, ਜੋ ਬਾਅਦ ਵਿਚ ਸਾਰਿਆਂ ਦੇ ਸਾਹਮਣੇ ਆ ਗਈ। ਸਾਰੇ ਮੁਲਜ਼ਮ ਮੇਘਾਲਿਆ ਦੀ ਜੇਲ੍ਹ ਵਿੱਚ ਬੰਦ ਹਨ।
ਸੱਸ-ਜਵਾਈ ਦੀ ਪ੍ਰੇਮ ਕਹਾਣੀ
ਇਨ੍ਹਾਂ ਘਟਨਾਵਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਇੱਕ ਸੱਸ ਅਤੇ ਜਵਾਈ ਵਿਚਕਾਰ ਇੱਕ ਪ੍ਰੇਮ ਕਹਾਣੀ ਨੇ ਪੂਰੇ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ। ਅਲੀਗੜ੍ਹ ਦੀ ਇਹ ਕਹਾਣੀ, ਜਿਸ ਵਿੱਚ ਇੱਕ ਸੱਸ ਆਪਣੀ ਧੀ ਦੇ ਹੋਣ ਵਾਲੇ ਪਤੀ ਨਾਲ ਭੱਜ ਗਈ ਸੀ, ਅਪ੍ਰੈਲ 2025 ਵਿੱਚ ਸੁਰਖੀਆਂ ਵਿੱਚ ਆਈ ਸੀ। ਧੀ ਦੇ ਵਿਆਹ ਨੂੰ ਸਿਰਫ਼ ਨੌਂ ਦਿਨ ਬਾਕੀ ਸਨ। ਇਹ ਮਾਮਲਾ ਦੋਵਾਂ ਦੇ ਲਾਪਤਾ ਹੋਣ ਤੋਂ ਬਾਅਦ ਸਾਹਮਣੇ ਆਇਆ। ਪੁਲਸ ਨੇ ਕਈ ਦਿਨਾਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਸੱਸ ਆਪਣੇ ਜਵਾਈ ਨਾਲ ਰਹਿਣ 'ਤੇ ਅੜੀ ਰਹੀ। ਇਸ ਘਟਨਾ ਨੇ ਰਿਸ਼ਤਿਆਂ ਦੀਆਂ ਹੱਦਾਂ ਤੋੜਨ ਲਈ ਸੁਰਖੀਆਂ ਬਟੋਰੀਆਂ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY