ਨਵੀਂ ਦਿੱਲੀ (ਭਾਸ਼ਾ) - ਰੇਟਿੰਗ ਏਜੰਸੀ ਮੂਡੀਜ਼ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ (2023-24) ਦੀ ਪਹਿਲੀ ਜੂਨ ਨੂੰ ਖ਼ਤਮ ਹੋਣ ਵਾਲੀ ਤਿਮਾਹੀ ਵਿਚ ਭਾਰਤੀ ਅਰਥਵਿਵਸਥਾ 6-6.3 ਫ਼ੀਸਦੀ ਦੀ ਦਰ ਨਾਲ ਵਧੇਗੀ। ਇਸ ਦੇ ਨਾਲ ਹੀ ਮੂਡੀਜ਼ ਨੇ ਸਰਕਾਰ ਦਾ ਮਾਲੀਆ ਉਮੀਦ ਨਾਲੋਂ ਘੱਟ ਰਹਿਣ ਕਰ ਕੇ ਫਿਸਕਲ ਮੋਰਚੇ ’ਤੇ ‘ਫਿਸਲਣ’ ਦਾ ਵੀ ਸ਼ੱਕ ਪ੍ਰਗਟ ਕੀਤਾ ਹੈ। ਮੂਡੀਜ਼ ਦੀ ਵਾਧਾ ਦਰ ਦਾ ਅਨੁਮਾਨ ਪਹਿਲੀ ਤਿਮਾਹੀ ਲਈ ਭਾਰਤੀ ਰਿਜ਼ਰਵ ਬੈਂਕ ਦੇ 8 ਫ਼ੀਸਦੀ ਦੇ ਅਨੁਮਾਨ ਨਾਲੋਂ ਕਾਫ਼ੀ ਘੱਟ ਹੈ। ਮੂਡੀਜ਼ ਇਨਵੈਸਟਰ ਸਰਵਿਸਿਜ਼ ਦੇ ਐਸੋਸਈਏਟ ਮੈਨੇਜਿੰਗ ਡਾਇਰੈਕਟਰ ਜੀਨ ਫੈਂਗ ਨੇ ਕਿਹਾ ਕਿ 2022-23 ਲਈ ਭਾਰਤ ਦਾ ਆਮ ਸਰਕਾਰੀ ਕਰਜ਼ਾ ਜੀ. ਡੀ. ਪੀ. ਦੇ ਕਾਫ਼ੀ ਉੱਚ ਪੱਧਰ ’ਤੇ ਰਿਹਾ ਹੈ, ਜਦੋਂਕਿ ਕਰਜ਼ਾ ਸਮਰੱਥਾ ਇਸ ਨਾਲੋਂ ਕਾਫ਼ੀ ਘੱਟ ਹੈ।
ਇਹ ਵੀ ਪੜ੍ਹੋ : ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)
ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਉੱਚ ਵਾਧਾ ਹਾਸਲ ਕਰਨ ਦੀ ਸਮਰੱਥਾ ਹੈ ਅਤੇ ਇਸ ਦੀ ਤਾਕਤ ਸਰਕਾਰੀ ਕਰਜ਼ੇ ਲਈ ਸਥਿਰ ਘਰੇਲੂ ਵਿੱਤੀ ਆਧਾਰ ਅਤੇ ਮਜ਼ਬੂਤ ਬਾਹਰੀ ਸਥਿਤੀ ਹੈ। ਫੈਂਗ ਨੇ ਕਿਹਾ,“ਸਾਡਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ ਵਾਧਾ ਦਰ ਲਗਭਗ 6-6.3 ਫ਼ੀਸਦੀ ਹੋਵੇਗੀ, ਜੋ ਵਿੱਤੀ ਸਾਲ 2022-23 ਦੀ ਅੰਤਿਮ ਤਿਮਾਹੀ ਵਿਚ ਦਰਜ 6.1 ਫ਼ੀਸਦੀ ਦੇ ਵਾਧੇ ਦੇ ਆਸ-ਪਾਸ ਹੀ ਹੈ।’’
ਉਨ੍ਹਾਂ ਕਿਹਾ ਕਿ ਕਰੰਸੀ ਫੈਲਾਅ ਦੇ ਹੇਠਾਂ ਆਉਣ ਕਾਰਨ ਸਾਨੂੰ ਉਮੀਦ ਹੈ ਕਿ ਪਰਿਵਾਰਾਂ ਦੀ ਮੰਗ ਸੁਧਰੇਗੀ।‘ਬੀ. ਏ. ਏ. 3’ ਦੀ ਸਾਵਰੇਨ ਰੇਟਿੰਗ ਦੇ ਨਾਲ ਭਾਰਤ ਦੀ ਤਾਕਤ ਉਸ ਦੀ ਵੱਡੀ ਅਤੇ ਵੰਨ-ਸੁਵੰਨਤਾ ਵਾਲੀ ਅਰਥਵਿਵਸਥਾ ਹੈ, ਜਿਸ ਵਿਚ ਉੱਚੀ ਵਾਧਾ ਦਰ ਹਾਸਲ ਕਰਨ ਦੀ ਸਮਰੱਥਾ ਹੈ। ਇਸ ਦਾ ਅੰਦਾਜ਼ਾ ਕਮਜ਼ੋਰ ਸੰਸਾਰਕ ਆਰਥਿਕ ਮਾਹੌਲ ਵਿਚਾਲੇ ਵਾਧੇ ਦੇ ਮਜ਼ਬੂਤ ਅਨੁਮਾਨ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫਿਸਕਲ ਪਾਲਿਸੀ ’ਤੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਪਿਛਲੇ 2 ਸਾਲਾਂ ਵਿਚ ਆਪਣੇ ਫਿਸਕਲ ਟੀਚਿਆਂ ਨੂੰ ਵਿਆਪਕ ਤੌਰ ’ਤੇ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : ਬਾਜ਼ਾਰ 'ਚ ਮੰਦੀ ਦੀ ਮਾਰ, ਹੁਣ ਇਹ ਕੰਪਨੀ ਕਰੀਬ 1000 ਮੁਲਾਜ਼ਮਾਂ ਨੂੰ ਕੱਢਣ ਦੀ ਰੌਂਅ 'ਚ
ਦੱਸ ਦੇਈਏ ਕਿ ਸਰਕਾਰ ਦਾ ਫਿਸਕਲ ਘਾਟਾ ਘਟ ਕੇ ਜੀ. ਡੀ. ਪੀ. ਦਾ 6.4 ਫ਼ੀਸਦੀ ਰਹਿ ਗਿਆ ਹੈ। ਸਰਕਾਰ ਦੇ ਖ਼ਰਚੇ ਤੇ ਮਾਲੀਏ ਦੇ ਫਰਕ ਨੂੰ ਫਿਸਕਲ ਘਾਟਾ ਕਿਹਾ ਜਾਂਦਾ ਹੈ। ਚਾਲੂ ਵਿੱਤੀ ਸਾਲ ਵਿਚ ਫਿਸਕਲ ਘਾਟੇ ਦਾ ਟੀਚਾ 5.9 ਫ਼ੀਸਦੀ ਰੱਖਿਆ ਗਿਆ ਹੈ। ਫੈਂਗ ਨੇ ਕਿਹਾ,“ਹਾਲਾਂਕਿ ਸਰਕਾਰ ਉੱਚ ਕਰੰਸੀ ਫੈਲਾਅ, ਕਮਜ਼ੋਰ ਸੰਸਾਰਕ ਮੰਗ ਅਤੇ ਮਈ, 2024 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਅਰਥਵਿਵਸਥਾ ਨੂੰ ਸਮਰਥਨ ਦੇਣ ਦੀ ਆਪਣੀ ਵਧੇਰੇ ਤੁਰੰਤ ਤਰਜੀਹ ਖ਼ਿਲਾਫ਼ ਲੰਮੇ ਸਮੇਂ ਦੀ ਫਿਸਕਲ ਸਥਿਰਤਾ ਪ੍ਰਤੀ ਵਚਨਬੱਧਤਾ ਨੂੰ ਸੰਤੁਲਿਤ ਕਰ ਰਹੀ ਹੈ। ਅਜਿਹੀ ਸਥਿਤੀ ’ਚ ਸਾਨੂੰ ਲੱਗਦਾ ਹੈ ਕਿ ਫਿਸਕਲ ਮੋਰਚੇ ’ਤੇ ਫਿਸਲਣ ਦਾ ਸ਼ੱਕ ਹੈ।
ਇਹ ਵੀ ਪੜ੍ਹੋ : ਵਿਸਤਾਰਾ ਇਸ ਸਾਲ ਬੇੜੇ ’ਚ ਸ਼ਾਮਲ ਕਰੇਗੀ 10 ਜਹਾਜ਼, 1000 ਤੋਂ ਵੱਧ ਲੋਕਾਂ ਦੀ ਹੋਵੇਗੀ ਭਰਤੀ
ਵਾਧਾ ਦਰ ਦੇ 5.5 ਫ਼ੀਸਦੀ ’ਤੇ ਰਹਿਣ ਦੀ ਉਮੀਦ
ਮੂਡੀਜ਼ ਦਾ ਅਨੁਮਾਨ ਹੈ ਕਿ ਪੂਰੇ 2023-24 ਦੇ ਵਿੱਤੀ ਸਾਲ ਵਿਚ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ 6.1 ਫ਼ੀਸਦੀ ਰਹੇਗੀ, ਜਦੋਂਕਿ ਅਗਲੇ ਵਿੱਤੀ ਸਾਲ ਵਿਚ ਇਹ 6.3 ਫ਼ੀਸਦੀ ’ਤੇ ਪਹੁੰਚ ਜਾਵੇਗੀ। ਕੈਲੇਂਡਰ ਸਾਲ ਦੇ ਆਧਾਰ ’ਤੇ ਮੂਡੀਜ਼ ਨੂੰ 2023 ਵਿਚ ਵਾਧਾ ਦਰ ਦੇ 5.5 ਫ਼ੀਸਦੀ ’ਤੇ ਰਹਿਣ ਦੀ ਉਮੀਦ ਹੈ, ਜੋ 2024 ਵਿਚ ਵਧ ਕੇ 6.5 ਫ਼ੀਸਦੀ ਹੋ ਸਕਦੀ ਹੈ। ਪਿਛਲੇ ਹਫ਼ਤੇ ਭਾਰਤੀ ਰਿਜ਼ਰਵ ਬੈਂਕ ਨੇ ਮੋਨੇਟਰੀ ਪਾਲਿਸੀ ਦੀ ਸਮੀਖਿਆ ਵਿਚ ਚਾਲੂ ਵਿੱਤੀ ਸਾਲ ’ਚ ਵਾਧਾ ਦਰ ਦੇ 6.5 ਫ਼ੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਹੈ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ
ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਇਸ ਸਰਕਾਰੀ ਕੰਪਨੀ ਦਾ ਹੋਇਆ ਬਟਵਾਰਾ, ਇਕ ਹਿੱਸੇ ਦੀ ਹੋਵੇਗੀ ਲਿਸਟਿੰਗ ਤੇ ਦੂਜੇ ਨੂੰ ਹੈ ਵੇਚਣ ਦੀ ਤਿਆਰੀ
NEXT STORY