ਨਵੀਂ ਦਿੱਲੀ(ਭਾਸ਼ਾ) – ਮਸ਼ਹੂਰ ਉਦਯੋਗਪਤੀ ਗੌਤਮ ਅਡਾਨੀ ਨੇ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਿਚ ਗਿਰਾਵਟ ਬਾਰੇ ਸੌੜੀਆਂ ਸੋਚਾਂ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਦੇਸ਼ ਦੀ ਬੁਨਿਆਦ ਮਜ਼ਬੂਤ ਹੈ ਅਤੇ ਭਾਰਤ 2050 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਪਾਰ ਮੌਕਿਆਂ ਦੇ ਮਾਮਲੇ ’ਚ ਦੇਸ਼ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ’ਚ ਹੈ।
ਜੇ. ਪੀ. ਮੋਰਗਨ ਇੰਡੀਆ ਸਮਿਟ ’ਚ ਅਡਾਨੀ ਸਮੂਹ ਦੇ ਚੇਅਰਮੈਨ ਨੇ ਕਿਹਾ ਕਿ ਆਤਮਨਿਰਭਰ ਭਾਰਤ ਪ੍ਰੋਗਰਾਮ ਪਾਸਾ ਪਲਟਣ ਵਾਲਾ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਬਿਨਾਂ ਝਿਜਕ ਦੇ ਕਹਿਣਾ ਚਾਹਾਂਗਾ ਕਿ ਮੇਰੇ ਵਿਚਾਰ ਨਾਲ ਅਗਲੇ 3 ਦਹਾਕਿਆਂ ’ਚ ਭਾਰਤ ਦੁਨੀਆ ਲਈ ਵਪਾਰ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਮੌਕਾ ਹੋਵੇਗਾ। ਅਡਾਨੀ ਨੇ ਕਿਹਾ ਕਿ ਭਾਰਤ ਦੀ ਭੂ-ਰਣਨੀਤਿਕ ਸਥਿਤੀ ਅਤੇ ਵੱਡਾ ਬਾਜ਼ਾਰ ਉਸ ਨੂੰ ਆਪਣੇ ਸਮਾਨ ਦੇਸ਼ਾਂ ਦੇ ਮੁਕਾਬਲੇ ਬਿਹਤਰ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਦੂਜੇ ਪਾਸੇ ਭਾਰਤ ’ਚ ਮੌਕੇ ਤੇਜ਼ੀ ਨਾਲ ਵਧਣਗੇ।
ਦੇਸ਼ ਨੂੰ ਅਗਲੇ ਦਹਾਕੇ ਤੱਕ 1500 ਤੋਂ 2000 ਅਰਬ ਡਾਲਰ ਪੂੰਜੀ ਦੀ ਲੋੜ
ਭਾਰਤ ਦੇ ਸਾਹਮਣੇ ਚੁਣੌਤੀਆਂ ਬਾਰੇ ਅਡਾਨੀ ਨੇ ਕਿਹਾ ਕਿ ਦੇਸ਼ ਨੂੰ ਅਗਲੇ ਦਹਾਕੇ ਤੱਕ 1500 ਤੋਂ 2000 ਅਰਬ ਡਾਲਰ ਪੂੰਜੀ ਦੀ ਲੋੜ ਹੈ ਪਰ ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ ਵਰਗੇ ਸਰੰਚਨਾਤਮਕ ਸੁਧਾਰਾਂ ਦੇ ਬਾਵਜੂਦ ਪੂੰਜੀ ਢਾਂਚਾ ਚੁਣੌਤੀਆਂ ਅਤੇ ਅਧਿਕਾਰ ਪ੍ਰਾਪਤ ਅਤੇ ਸੁਤੰਤਰ ਰੈਗੁਲੇਟਰਾਂ ਦੀ ਕਮੀ ਦੇਸ਼ ਨਿਰਮਾਣ ਅਤੇ ਨਿਵੇਸ਼ ਮੌਕਿਆਂ ਦੇ ਰਸਤੇ ’ਚ ਰੁਕਾਵਟ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਕ ਉੱਦਮੀ ਦੇ ਰੂਪ ’ਚ ਮੈਂ ਆਸਵੰਦ ਹਾਂ ਅਤੇ ਇਸ ਲਈ ਮੈਨੂੰ ਮੌਕੇ ਦਿਖਾਈ ਦੇ ਰਹੇ ਹਨ। ਹੋ ਸਕਦਾ ਹੈ ਕਿ ਤੁਸੀਂ ਜੋ ਦੇਖ ਰਹੇ ਹੋ, ਉਸ ਤੋਂ ਇਹ ਵੱਖ ਹੋਵੇ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਸੌੜੀ ਸੋਚ ਦੇ ਆਧਾਰ ’ਤੇ ਤੁਸੀਂ ਲਾਂਗ ਟਰਮ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦੇ।
ਇਹ ਵੀ ਦੇਖੋ : ਦੂਜੀ ਤਿਮਾਹੀ 'ਚ ਟੈਕਸ ਇਕੱਤਰ ਕਰਨ ਵਿਚ ਹੋਇਆ ਸੁਧਾਰ
ਅਡਾਨੀ ਐਂਟਰਪ੍ਰਾਈਜੇਜ਼ ’ਚ ਢਾਈ ਦਹਾਕੇ ਪਹਿਲਾਂ ਇਕ ਰੁਪਏ ਨਿਵੇਸ਼ ਦਾ ਰਿਟਰਨ ਹੁਣ 800 ਗੁਣਾ
ਢਾਈ ਦਹਾਕੇ ਪਹਿਲਾਂ ਅਡਾਨੀ ਐਂਟਰਪ੍ਰਾਈਜਜ਼ ’ਚ ਕੀਤੇ ਗਏ ਨਿਵੇਸ਼ ’ਤੇ ਹੁਣ ਰਿਟਰਨ 800 ਗੁਣਾ ਹੋ ਚੁੱਕੀ ਹੈ। ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦਾ ਬੁਨਿਆਦੀ ਢਾਂਚਾ ਸਮੂਹ ਹੁਣ ਕਈ ਮੰਚਾਂ ਦਾ ਏਕੀਕ੍ਰਿਤ ਮੰਚ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਬੰਦਰਗਾਹ ਤੋਂ ਲੈ ਕੇ ਹਵਾਈ ਅੱਡੇ ਅਤੇ ਊਰਜਾ ਵੰਡ ਤੱਕ ਦੇ ਖੇਤਰਾਂ ’ਚ ਕੰਮ ਕਰਦੀ ਹੈ। ਸਮੂਹ ਦੇ ਇਸ ਮਾਡਲ ਨੇ ਸ਼ੇਅਰ ਬਾਜ਼ਾਰ ਦੀਆਂ ਪ੍ਰਮੁੱਖ 6 ਕੰਪਨੀਆਂ ਨੂੰ ਖੜ੍ਹਾ ਕੀਤਾ।
ਇਹ ਵੀ ਦੇਖੋ : ਸਾਵਧਾਨ! ਨਕਲੀ ਕਿਸਾਨ ਬਣ ਕੇ ਇਹ ਲਾਭ ਲੈਣ ਵਾਲਿਆਂ 'ਤੇ ਸਰਕਾਰ ਕੱਸੇਗੀ ਸ਼ਿਕੰਜਾ
ਸਰਕਾਰ ਨੇ ਖੰਡ ਬਰਾਮਦ ਦੀ ਮਿਆਦ ਦਸੰਬਰ ਤੱਕ ਵਧਾਈ
NEXT STORY