ਕੋਲਕਾਤਾ- ਪਿਛਲੇ ਵਿੱਤੀ ਸਾਲ (2024-25) ’ਚ ਭਾਰਤ ਦੀ ਚਾਹ ਬਰਾਮਦ ਸਾਲਾਨਾ ਆਧਾਰ ’ਤੇ 2.85 ਫੀਸਦੀ ਵਧ ਕੇ 25.79 ਕਰੋੜ ਕਿਲੋ ਹੋ ਗਈ ਹੈ। ਆਧਿਕਾਰਕ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਵਿੱਤੀ ਸਾਲ 2023-24 ’ਚ ਦੇਸ਼ ਦੀ ਚਾਹ ਬਰਾਮਦ 25.07 ਕਰੋੜ ਕਿਲੋ ਰਹੀ ਸੀ। ਚਾਹ ਬੋਰਡ ਦੇ ਹਾਲੀਆ ਅੰਕੜਿਆਂ ਅਨੁਸਾਰ ਵਿੱਤੀ ਸਾਲ 2024-25 ਦੌਰਾਨ ਉੱਤਰ ਭਾਰਤ ਤੋਂ ਬਰਾਮਦ ਦੀ ਮਾਤਰਾ 16.12 ਕਰੋੜ ਕਿਲੋ ਤੱਕ ਪਹੁੰਚ ਗਈ, ਜੋ ਵਿੱਤੀ ਸਾਲ 2023-24 ਦੇ 14.90 ਕਰੋੜ ਕਿਲੋ ਤੋਂ 8.15 ਫੀਸਦੀ ਦਾ ਵਾਧਾ ਹੈ।
ਇਸ ਤਰ੍ਹਾਂ ਅੰਕੜਿਆਂ ਅਨੁਸਾਰ ਦੱਖਣੀ ਭਾਰਤ ਤੋਂ ਬਰਾਮਦ 2024-25 ’ਚ 4.92 ਫੀਸਦੀ ਘੱਟ ਕੇ 9.67 ਕਰੋੜ ਕਿਲੋ ਰਹਿ ਗਈ, ਜੋ ਉਸ ਤੋਂ ਪਿਛਲੇ ਵਿੱਤੀ ਸਾਲ ’ਚ 10.17 ਕਰੋੜ ਕਿਲੋ ਸੀ। ਪ੍ਰਤੀ ਕਿਲੋ ਚਾਹ ਬਰਾਮਦ ਦਾ ਮੁੱਲ ਵਧ ਕੇ 290.97 ਰੁਪਏ ਹੋ ਗਿਆ, ਜੋ ਵਿੱਤੀ ਸਾਲ 2023-24 ਦੇ 258.30 ਰੁਪਏ ਤੋਂ 12.65 ਫੀਸਦੀ ਦਾ ਵਾਧਾ ਦਰਸਾਉਂਦਾ ਹੈ।
ਕੈਲੰਡਰ ਸਾਲ 2024 ’ਚ ਚਾਹ ਬਰਾਮਦ 25.62 ਕਰੋੜ ਕਿਲੋ ਤੱਕ ਪਹੁੰਚ ਗਈ, ਜੋ 2023 ਦੀ ਤੁਲਨਾ ’ਚ 10.57 ਫੀਸਦੀ ਦਾ ਵਾਧਾ ਹੈ। ਬੋਰਡ ਦੇ ਅੰਕੜਿਆਂ ਅਨੁਸਾਰ ਕੈਲੰਡਰ ਸਾਲ 2024 ਦੌਰਾਨ ਉੱਤਰ ਭਾਰਤ ਤੋਂ ਬਰਾਮਦ 15.55 ਕਰੋੜ ਕਿਲੋ ਰਹੀ, ਜਦੋਂਕਿ ਦੱਖਣੀ ਭਾਰਤ ਤੋਂ ਇਹ 10.07 ਕਰੋੜ ਕਿਲੋ ਰਹੀ, ਜੋ ਕ੍ਰਮਵਾਰ 10.28 ਫੀਸਦੀ ਅਤੇ 11.02 ਫੀਸਦੀ ਦਾ ਵਾਧਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਲੈਕਟ੍ਰਾਨਿਕਸ ਐਕਸਪੋਰਟ ’ਚ ਭਾਰਤ ਦੀ ਪੁਲਾਂਘ! 40 ਅਰਬ ਡਾਲਰ ਦੇ ਪਾਰ ਪੁੱਜਾ ਕਾਰੋਬਾਰ
NEXT STORY