ਨਵੀਂ ਦਿੱਲੀ/ਸ਼ਿਮਲਾ (ਭਾਸ਼ਾ) – ਭਾਰਤ ਅਤੇ ਚੀਨ ਸ਼ਿਪਕੀ-ਲਾ ਦੱਰੇ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਲਈ ਤਿਆਰ ਹਨ। ਵਿਦੇਸ਼ ਮੰਤਰਾਲੇ ਨੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲੇ ਵਿਚ ਸਥਿਤ ਸ਼ਿਪਕੀ-ਲਾ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਨੂੰ ਰਸਮੀ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ।
ਅਗਲੇ ਸਾਲ ਜੂਨ ਤੱਕ ਵਪਾਰ ਸ਼ੁਰੂ ਹੋਣ ਦੀ ਉਮੀਦ ਹੈ। ਇਸ ਕਦਮ ਨੂੰ 2 ਏਸ਼ੀਆਈ ਅਰਥ-ਵਿਵਸਥਾਵਾਂ ਵਿਚਕਾਰ ਇਕ ਮਹੱਤਵਪੂਰਨ ਵਿਸ਼ਵਾਸ-ਨਿਰਮਾਣ ਉਪਾਅ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਦੀ ਲੰਬੀ ਅਤੇ ਸੰਵੇਦਨਸ਼ੀਲ ਸਰਹੱਦ 20ਵੀਂ ਸਦੀ ਦੇ ਅਅਧ ਤੋਂ ਵਪਾਰਕ ਆਦਾਨ-ਪ੍ਰਦਾਨ ਲਈ ਵੱਡੇ ਪੱਧਰ ’ਤੇ ਬੰਦ ਰਹੀ ਹੈ। ਕੇਂਦਰ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਕਿਨੌਰ ਜ਼ਿਲਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਸ਼ਿਪਕੀ-ਲਾ ਵਪਾਰ ਅਥਾਰਟੀ ਵਿਚ ਸ਼ਾਮਲ ਵਿਭਾਗਾਂ ਅਤੇ ਹਿੱਸੇਦਾਰਾਂ ਦੀ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਸ਼ਿਪਕੀ-ਲਾ-ਨਾਮਗੀਆ ਸੈਕਟਰ ਵਿਚ ਸੜਕ ਸੰਪਰਕ, ਕਸਟਮ ਬੁਨਿਆਦੀ ਢਾਂਚਾ, ਸੁਰੱਖਿਆ ਪ੍ਰੋਟੋਕੋਲ, ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ ਅਤੇ ਅੰਤਰ-ਵਿਭਾਗੀ ਤਾਲਮੇਲ ਸਮੇਤ ਮਹੱਤਵਪੂਰਨ ਪਹਿਲੂਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਵੱਡੀ ਗਿਣਤੀ ’ਚ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਨਾਲ ਏ. ਟੀ. ਐੱਫ. ਦੀ ਵਿਕਰੀ 4.1 ਫ਼ੀਸਦੀ ਘਟੀ
NEXT STORY