ਨਵੀਂ ਦਿੱਲੀ : ਭਾਰਤ ਟੈਕਸ 2026 ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਉੱਨ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਉਭਰਿਆ ਹੈ। ਇਹ ਗੱਲ ਵੂਲ ਐਂਡ ਵੂਲਨਸ ਐਕਸਪੋਰਟ ਪ੍ਰਮੋਸ਼ਨ ਕੌਂਸਲ (WWEPC) ਦੇ ਚੇਅਰਮੈਨ ਆਰ.ਸੀ. ਖੰਨਾ ਨੇ ਕਹੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਭਾਰਤ–ਨਿਊਜ਼ੀਲੈਂਡ ਵੂਲ ਇੰਡਸਟਰੀ ਰਾਊਂਡਟੇਬਲ ਰਿਹਾ, ਜਿਸ ਦੀ ਪ੍ਰਧਾਨਗੀ ਆਰ.ਸੀ. ਖੰਨਾ ਨੇ ਕੀਤੀ। ਇਸ ਵਿੱਚ ਨਿਊਜ਼ੀਲੈਂਡ ਦੇ ਪੇਂਡੂ ਭਾਈਚਾਰਿਆਂ ਦੇ ਮੰਤਰੀ ਅਤੇ ਖੇਤੀਬਾੜੀ ਤੇ ਖੇਤਰੀ ਵਿਕਾਸ ਦੇ ਐਸੋਸੀਏਟ ਮੰਤਰੀ ਮਾਨਯੋਗ ਮਾਰਕ ਪੈਟਰਸਨ, WWEPC ਦੇ ਵਾਈਸ ਚੇਅਰਮੈਨ ਹਰਮੀਤ ਸਿੰਘ ਭੱਲਾ, ਕਾਰਜਕਾਰੀ ਨਿਰਦੇਸ਼ਕ ਸੰਜੇ ਚਾਵਲਾ, ਨਿਊਜ਼ੀਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਅਤੇ ਨਿਊਜ਼ੀਲੈਂਡ ਦੇ ਸੀਨੀਅਰ ਵਫਦ ਦੇ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਟਿਕਾਊ ਕੱਚੀ ਉੱਨ ਦੀ ਸਪਲਾਈ, ਤਕਨਾਲੋਜੀ ਸਹਿਯੋਗ, ਮੁੱਲ ਵਾਧਾ ਅਤੇ ਦੁਵੱਲੇ ਵਪਾਰ ਦੇ ਵਿਸਥਾਰ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰਪੂਰਵਕ ਚਰਚਾ ਹੋਈ। WWEPC ਨੇ ਨਿਊਜ਼ੀਲੈਂਡ ਦੀ ਵੂਲ ਇਮਪੈਕਟ (Wool Impact) ਸੰਸਥਾ ਦੇ ਨਾਲ ਪਹਿਲਾਂ ਮੈਮੋਰੰਡਮ ਆਫ਼ ਇੰਟੈਂਟ (MOI) ਅਤੇ ਉਸ ਤੋਂ ਬਾਅਦ ਤਕਨਾਲੋਜੀ, ਗੁਣਵੱਤਾ ਸੁਧਾਰ ਅਤੇ ਬਾਜ਼ਾਰ ਵਿਕਾਸ ਵਿੱਚ ਲੰਬੇ ਸਮੇਂ ਦੇ ਸਹਿਯੋਗ ਲਈ ਰਸਮੀ ਮੈਮੋਰੰਡਮ ਆਫ਼ ਅੰਡਰਸਟੈਂਡਿੰਗ (MOU) ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ।
ਆਰ.ਸੀ. ਖੰਨਾ ਨੇ ਕਿਹਾ ਕਿ ਹਰਮੀਤ ਸਿੰਘ ਭੱਲਾ ਨੇ ਚਰਚਾ ਦੌਰਾਨ ਭਾਰਤ ਦੇ ਵੈਲਿਊ-ਐਡਿਡ ਉੱਨ ਉਦਯੋਗ ਦੀ ਤਾਕਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਨਜ਼ਦੀਕੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ, ਤਾਂ ਜੋ ਨਿਰਮਾਤਾਵਾਂ, ਨਿਰਯਾਤਕਾਂ ਅਤੇ ਪੇਂਡੂ ਕਾਰੀਗਰਾਂ ਲਈ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ।
ਆਰ.ਸੀ. ਖੰਨਾ ਨੇ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਨੂੰ ਭਾਰਤ ਟੈਕਸ 2026 ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਧੀਕ ਸਕੱਤਰ ਆਰਤੀ ਕੰਵਲ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਨਰੇਨ ਗੋਇਨਕਾ, ਭਦਰੇਸ਼ ਐਮ. ਧੋਢੀਆ, ਏ. ਸ਼ਕਤਥੀਵੇਲ, ਡਾ. ਰਾਕੇਸ਼ ਕੁਮਾਰ, ਸੁਧੀਰ ਸੇਖਰੀ ਅਤੇ ਪੂਰੀ ਭਾਰਤ ਟੈਕਸ ਆਯੋਜਨ ਟੀਮ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਇਸ ਆਯੋਜਨ ਨੂੰ ਵਿਸ਼ਵ ਪੱਧਰੀ ਟੈਕਸਟਾਈਲ ਪ੍ਰੋਗਰਾਮ ਦਾ ਸਰੂਪ ਦਿੱਤਾ।
ਉਨ੍ਹਾਂ ਕਿਹਾ ਕਿ ਭਾਰਤ ਟੈਕਸ ਹੁਣ ਨੀਤੀਗਤ ਸੰਵਾਦ, ਵਪਾਰਕ ਭਾਈਵਾਲੀ ਅਤੇ ਨਿਰਯਾਤ ਪ੍ਰੋਤਸਾਹਨ ਲਈ ਇੱਕ ਗਲੋਬਲ ਪਲੇਟਫਾਰਮ ਵਜੋਂ ਵਿਕਸਤ ਹੋ ਚੁੱਕਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਆਯੋਜਨ ਦੇ ਸਕਾਰਾਤਮਕ ਨਤੀਜੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਵਿਜ਼ਨ ਅਨੁਸਾਰ ਭਾਰਤ ਨੂੰ ਗਲੋਬਲ ਟੈਕਸਟਾਈਲ ਮਹਾਂਸ਼ਕਤੀ ਬਣਾਉਣ ਦੇ ਟੀਚੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
'ਸੈਕੰਡ ਕਲਾਸ ਪੈਸੰਜਰ' ਸ਼ਬਦ 'ਤੇ ਸੁਪਰੀਮ ਕੋਰਟ ਸਖਤ, ਰੇਲਵੇ ਨੂੰ ਦਿੱਤੇ ਇਹ ਹੁਕਮ
NEXT STORY