ਬਿਜ਼ਨੈੱਸ ਡੈਸਕ - ਭਾਰਤ ਅਗਲੇ 2 ਸਾਲਾਂ ’ਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 4 ਸਾਲਾਂ ’ਚ ਉੱਚ-ਦਰਮਿਆਨੀ ਆਮਦਨ ਵਾਲਾ ਦੇਸ਼ ਬਣ ਜਾਵੇਗਾ। ਭਾਰਤੀ ਸਟੇਟ ਬੈਂਕ ਦੀ ਖੋਜ ਇਕਾਈ ਐੱਸ. ਬੀ. ਆਈ. ਰਿਸਰਚ ਦੀ ਸੋਮਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਇਸ ’ਚ ਦੱਸਿਆ ਗਿਆ ਹੈ ਕਿ ਹੇਠਲੀ-ਦਰਮਿਆਨੀ ਆਮਦਨ ਵਾਲੇ ਦੇਸ਼ ਤੋਂ ਉੱਚ-ਦਰਮਿਆਨੀ ਆਮਦਨ ਵਾਲੇ ਦੇਸ਼ ਦੀ ਸ਼੍ਰੇਣੀ ’ਚ ਸ਼ਾਮਲ ਹੋਣ ਲਈ ਪ੍ਰਤੀ ਵਿਅਕਤੀ 4,500 ਡਾਲਰ ਸਾਲਾਨਾ ਆਮਦਨ ਦਾ ਟੀਚਾ ਹਾਸਲ ਕਰਨਾ ਜ਼ਰੂਰੀ ਹੈ। ਭਾਰਤ ਜਿਸ ਰਫਤਾਰ ਨਾਲ ਪ੍ਰਗਤੀ ਕਰ ਰਿਹਾ ਹੈ, ਸਾਲ 2030 ਤੱਕ ਇਸ ਮੁਕਾਮ ’ਤੇ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਰਿਪੋਰਟ ’ਚ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਬਾਅਦ 62 ਸਾਲਾਂ ’ਚ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 1,000 ਡਾਲਰ ’ਤੇ ਪਹੁੰਚੀ। ਇਸ ਨੂੰ 2,000 ਡਾਲਰ ’ਤੇ ਪਹੁੰਚਣ ’ਚ ਅਗਲੇ 10 ਸਾਲ ਅਤੇ 3,000 ਡਾਲਰ ’ਤੇ ਪਹੁੰਚਣ ’ਚ ਹੋਰ 7 ਸਾਲ ਲੱਗੇ। ਇਸ ’ਚ ਅੰਦਾਜ਼ਾ ਲਾਇਆ ਗਿਆ ਹੈ ਕਿ ਅਗਲੇ 4 ਸਾਲਾਂ ’ਚ ਸਾਲ 2030 ਤੱਕ ਪ੍ਰਤੀ ਵਿਅਕਤੀ ਆਮਦਨ 4,000 ਡਾਲਰ ਤੱਕ ਪਹੁੰਚ ਜਾਵੇਗੀ ਅਤੇ ਵਿਸ਼ਵ ਬੈਂਕ ਦੀ ਮੌਜੂਦਾ ਪਰਿਭਾਸ਼ਾ ਅਨੁਸਾਰ ਭਾਰਤ, ਚੀਨ ਅਤੇ ਇੰਡੋਨੇਸ਼ੀਆ ਦੇ ਨਾਲ ਉੱਚ-ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਸ਼ਾਮਲ ਹੋ ਜਾਵੇਗਾ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮੂਧੇ ਮੂੰਹ ਡਿੱਗਣਗੇ ਚਾਂਦੀ ਦੇ ਭਾਅ! ਰਿਕਾਰਡ ਵਾਧੇ ਤੋਂ ਬਾਅਦ ਵੱਡੀ ਗਿਰਾਵਟ ਦੀ ਭਵਿੱਖਬਾਣੀ
NEXT STORY