ਟੈਕ ਡੈਸਕ : ਭਾਰਤੀ ਏਅਰਟੈੱਲ ਨੇ ਸਾਈਬਰ ਧੋਖਾਧੜੀ ਅਤੇ ਡਿਜੀਟਲ ਖਤਰਿਆਂ ਨੂੰ ਰੋਕਣ ਲਈ ਇੱਕ ਵੱਡੀ ਪਹਿਲ ਦਾ ਐਲਾਨ ਕੀਤਾ ਹੈ। ਕੰਪਨੀ ਭਾਰਤ ਵਿੱਚ ਇੱਕ 'AI & Cyber Threat Research Center' ਸਥਾਪਤ ਕਰਨ ਜਾ ਰਹੀ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਲਈ ਏਅਰਟੈੱਲ ਨੇ ਕੈਲੀਫੋਰਨੀਆ ਸਥਿਤ ਪ੍ਰਮੁੱਖ ਏਆਈ ਸੁਰੱਖਿਆ ਪਲੇਟਫਾਰਮ Zscaler ਨਾਲ ਰਣਨੀਤਕ ਸਾਂਝੇਦਾਰੀ ਕੀਤੀ ਹੈ।
ਏਆਈ ਸਮਿਟ 'ਚ ਹੋਇਆ ਐਲਾਨ
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਚੱਲ ਰਹੇ 'ਏਆਈ ਇਮਪੈਕਟ ਸਮਿਟ' ਦੌਰਾਨ ਏਅਰਟੈੱਲ ਨੇ ਆਪਣੇ ਇਸ ਏਆਈ ਥ੍ਰੈਟ ਮਾਡਲ ਨੂੰ ਪੇਸ਼ ਕੀਤਾ। ਕੰਪਨੀ ਮੁਤਾਬਕ ਇਹ ਸੈਂਟਰ ਉੱਨਤ ਸਾਈਬਰ ਖਤਰਿਆਂ ਤੋਂ ਬਚਾਉਣ ਲਈ ਰਾਸ਼ਟਰੀ ਪੱਧਰ 'ਤੇ ਇੱਕ ਮਜ਼ਬੂਤ ਸੁਰੱਖਿਆ ਢਾਂਚਾ ਤਿਆਰ ਕਰੇਗਾ। ਇਹ ਮੁੱਖ ਤੌਰ 'ਤੇ ਦੇਸ਼ ਦੀ ਆਰਥਿਕਤਾ, ਰਾਸ਼ਟਰੀ ਸੁਰੱਖਿਆ, ਬੈਂਕਿੰਗ, ਊਰਜਾ ਅਤੇ ਡਿਜੀਟਲ ਉਪਭੋਗਤਾਵਾਂ ਨੂੰ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਕੰਮ ਕਰੇਗਾ।
ਭਾਰਤ 'ਤੇ 12 ਲੱਖ ਸਾਈਬਰ ਹਮਲਿਆਂ ਦੀ ਕੋਸ਼ਿਸ਼
Zscaler ਦੀ ਰਿਸਰਚ ਟੀਮ 'ThreatLabz India' ਅਨੁਸਾਰ, ਭਾਰਤ ਦੇ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਹਾਲ ਹੀ ਵਿੱਚ ਲਗਭਗ 1.2 ਮਿਲੀਅਨ (12 ਲੱਖ) ਘੁਸਪੈਠ ਦੀਆਂ ਕੋਸ਼ਿਸ਼ਾਂ ਦਰਜ ਕੀਤੀਆਂ ਗਈਆਂ ਹਨ। ਇਹ ਹਮਲੇ ਲਗਭਗ 20,000 ਵੱਖ-ਵੱਖ ਸਰੋਤਾਂ ਤੋਂ ਹੋਏ ਸਨ, ਜਿਨ੍ਹਾਂ ਦਾ ਮਕਸਦ 58 ਭਾਰਤੀ ਡਿਜੀਟਲ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣਾ ਸੀ।
ਡਿਜੀਟਲ ਸੁਰੱਖਿਆ ਹੋਵੇਗੀ ਮਜ਼ਬੂਤ
ਏਅਰਟੈੱਲ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਗੋਪਾਲ ਵਿੱਠਲ ਨੇ ਕਿਹਾ ਕਿ ਇਹ ਰਿਸਰਚ ਸੈਂਟਰ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਨ ਵਿੱਚ ਮਦਦ ਕਰੇਗਾ। ਉੱਥੇ ਹੀ, Zscaler ਦੇ CEO ਜੈ ਚੌਧਰੀ ਨੇ ਕਿਹਾ ਕਿ ਇਸ ਨਾਲ ਭਾਰਤ ਨੂੰ ਇੱਕ ਵੱਡਾ ਸੁਰੱਖਿਆ ਕਲਾਊਡ ਮਿਲੇਗਾ, ਜੋ ਸਾਈਬਰ ਹਮਲਿਆਂ ਨੂੰ ਰੋਕਣ ਵਿੱਚ ਕਾਰਗਰ ਸਾਬਤ ਹੋਵੇਗਾ। ਦੱਸਣਯੋਗ ਹੈ ਕਿ ਏਅਰਟੈੱਲ ਨੇ ਪਹਿਲਾਂ ਹੀ ਆਪਣੇ ਨੈੱਟਵਰਕ 'ਤੇ 'AI ਡਿਟੈਕਸ਼ਨ ਟੂਲ' ਪੇਸ਼ ਕੀਤਾ ਹੋਇਆ ਹੈ, ਜੋ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਨੂੰ ਨੈੱਟਵਰਕ ਪੱਧਰ 'ਤੇ ਹੀ ਪਛਾਣ ਕੇ ਯੂਜ਼ਰਸ ਨੂੰ 'Spam' ਦੀ ਚੇਤਾਵਨੀ ਦਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਮੂਲ ਦੀ ਆਸ਼ਾ ਸ਼ਰਮਾ ਬਣੀ 'ਮਾਈਕ੍ਰੋਸਾਫਟ ਗੇਮਿੰਗ' ਦੀ ਨਵੀਂ CEO, ਫਿਲ ਸਪੈਂਸਰ ਦੀ ਲੈਣਗੇ ਜਗ੍ਹਾ
NEXT STORY