ਨਵੀਂ ਦਿੱਲੀ - ਅਮਰੀਕਾ ਦੇ ਇਸਪਾਤ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਡਿਊਟੀ ਵਧਾਉਣ ਦੇ ਮਾਮਲੇ ਨੂੰ ਭਾਰਤ 10 ਅਪ੍ਰੈਲ ਨੂੰ ਹੋਣ ਵਾਲੀ ਵਪਾਰ ਨੀਤੀ ਫੋਰਮ (ਟੀ. ਪੀ. ਐੱਫ.) ਦੀ ਬੈਠਕ 'ਚ ਚੁੱਕੇਗਾ। ਵਣਜ ਮੰਤਰਾਲਾ ਦੇ ਇਕ ਅਧਿਕਾਰੀ ਨੇ ਇਹ ਗੱਲ ਕਹੀ। ਅਧਿਕਾਰੀ ਨੇ ਕਿਹਾ ਕਿ ਬੈਠਕ 'ਚ ਅੰਬ ਵਰਗੇ ਫਲਾਂ ਲਈ ਜ਼ਿਆਦਾ ਖੁੱਲ੍ਹਾ ਬਾਜ਼ਾਰ ਅਤੇ ਵੀਜ਼ਾ ਸਮੇਤ ਹੋਰ ਮਾਮਲਿਆਂ 'ਤੇ ਵਿਚਾਰ ਕੀਤਾ ਜਾਵੇਗਾ। ਬੈਠਕ 'ਚ ਭਾਰਤ ਅਤੇ ਅਮਰੀਕਾ ਦੇ ਉੱਚ ਅਧਿਕਾਰੀ ਮੌਜੂਦ ਹੋਣਗੇ। ਟੀ. ਪੀ. ਐੱਫ. ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਨਾਲ ਸਬੰਧਤ ਮਾਮਲਿਆਂ 'ਤੇ ਚਰਚਾ ਅਤੇ ਹੱਲ ਕਰਨ ਲਈ ਪ੍ਰਮੁੱਖ ਦੋ-ਪੱਖੀ ਮੰਚ ਹੈ। ਇਸ 'ਚ 5 ਫੋਕਸ ਸਮੂਹ ਹਨ। ਇਹ ਸਮੂਹ ਖੇਤੀਬਾੜੀ, ਨਿਵੇਸ਼, ਇਨੋਵੇਸ਼ਨ ਅਤੇ ਬੌਧਿਕ ਜਾਇਦਾਦ ਅਧਿਕਾਰ, ਸੇਵਾ ਖੇਤਰ ਅਤੇ ਡਿਊਟੀ ਅਤੇ ਗੈਰ-ਡਿਊਟੀ ਪਾਬੰਦੀਆਂ ਦੇ ਖੇਤਰ 'ਤੇ ਬਣਾਏ ਗਏ ਹਨ। ਅਧਿਕਾਰੀ ਨੇ ਕਿਹਾ ਕਿ ਦੋਵੇਂ ਪੱਖ ਦੋ-ਪੱਖੀ ਵਪਾਰ ਅਤੇ ਨਿਵੇਸ਼ ਨੂੰ ਅੱਗੇ ਵਧਾਉਣ ਦੇ ਤਰੀਕੇ 'ਤੇ ਚਰਚਾ ਕਰਨਗੇ।
ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਉੱਚ ਸ਼੍ਰੇਣੀ ਦੀ ਖਾਦੀ ਬਾਜ਼ਾਰ 'ਚ ਲਿਆਵੇਗੀ ਸਰਕਾਰ
NEXT STORY