ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਆਰਥਿਕ ਮੰਗ ਦੇ ਕਾਰਨ ਭਾਰਤੀ ਉਪਭੋਗਤਾਵਾਂ ਦਾ ਮੂਡ ਲਗਾਤਾਰ ਖਰਾਬ ਹੋ ਰਿਹਾ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਉਪਭੋਕਤਾਵਾਂ ਦੀਆਂ ਭਾਵਨਾਵਾਂ ਲਗਭਗ 5 ਸਾਲਾਂ ਦੇ ਨਿਮਨ ਪੱਧਰ 'ਤੇ ਹਨ ਅਤੇ ਕੰਪਨੀਆਂ 'ਚ ਮੈਨਿਊਫੈਕਰਿੰਗ ਦਾ ਕਾਰੋਬਾਰ ਕਾਫੀ ਖਰਾਬ ਹੈ ਜਿਸ ਨਾਲ ਸੰਕੇਤ ਮਿਲਦਾ ਹੈ ਕਿ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਵਿਕਾਸ ਅਤੇ ਇਕ ਮੰਜਿਲ ਤੱਕ ਪਹੁੰਚਣ 'ਚ ਸਮਾਂ ਲੱਗੇਗਾ।
ਰਿਜ਼ਰਵ ਬੈਂਕ ਦੇ ਉਪਭੋਕਤਾ ਵਿਸ਼ਵਾਸ ਸਰਵੇਖਣ ਮੁਤਾਬਕ ਮੌਜੂਦਾ ਸਥਿਤੀ ਮਾਰਚ 2015 ਦੇ ਬਾਅਦ ਤੋਂ ਜਨਵਰੀ 2020 'ਚ 83.7 ਫੀਸਦੀ ਤੱਕ ਡਿੱਗ ਗਈ ਹੈ। ਇਕ ਹੋਰ ਸਰਵੇਖਣ 'ਚ ਕੰਪਨੀਆਂ 'ਚ ਸਮੱਰਥਾ ਦੀ ਵਰਤੋਂ ਵੀ ਮਾਰਚ ਨੂੰ ਖਤਮ ਹੋ ਰਹੀ ਦੂਜੀ ਤਿਮਾਹੀ 'ਚ 69.1 ਫੀਸਦੀ ਦੀ ਗਿਰਾਵਟ ਆਈ ਹੈ ਜੋ ਕਿ 2009 'ਚ ਆਰ.ਬੀ.ਆਈ. ਵਲੋਂ ਸ਼ੁਰੂ ਕੀਤੀ ਗਈ ਟ੍ਰੈਕਿੰਗ 'ਚ ਸਭ ਤੋਂ ਘੱਟ ਪੱਧਰ ਹੈ।
ਸੈਂਟਰਲ ਬੈਂਕ ਵਲੋਂ 13 ਪ੍ਰਮੁੱਖ ਸ਼ਹਿਰਾਂ 'ਚ ਕੀਤੇ ਗਏ ਸਰਵੇਖਣ 'ਚ ਕਿਹਾ ਗਿਆ ਹੈ ਕਿ ਆਮ ਆਰਥਿਤ ਸਥਿਤ 'ਤੇ ਮੌਜੂਦਾ ਅਵਧਾਰਨਾ ਇਹ ਹੈ ਕਿ ਇਕ ਸਾਲ ਪਹਿਲਾਂ ਦੀ ਸਥਿਤੀ ਦੀ ਤੁਲਨਾ 'ਚ ਮੁੱਲ ਦਾ ਪੱਧਰ ਅਤੇ ਹਾਊਸਹੋਲਡਰਸ ਆਮਦਨ ਕਮਜ਼ੋਰ ਰਹੀ ਹੈ। ਗ੍ਰਹਿਣੀਆਂ ਗੈਰ-ਜ਼ਰੂਰੀ ਵਸਤੂਆਂ 'ਤੇ ਘੱਟ ਖਰਚ ਕਰ ਰਹੀਆਂ ਹਨ। ਉਪਭੋਕਤਾਵਾਂ ਵਲੋਂ ਖਰਚ ਘੱਟ ਕੀਤੇ ਜਾਣ ਦੇ ਨਤੀਜੇ ਵਜੋਂ ਉਤਪਾਦਨ 'ਚ ਕਟੌਤੀ ਕਰ ਦਿੱਤੀ ਹੈ। ਸੈਂਟਰਲ ਬੈਂਕ ਵਲੋਂ ਮੈਨਿਊਫੈਕਚਰਿੰਗ ਸੈਕਟਰ ਅਤੇ 866 ਕੰਪਨੀਆਂ ਦੇ ਸਰਵੇਖਣ ਦੀ ਇਕ ਵੱਖਰੀ ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਦੀ ਮਿਆਦ 'ਚ ਵਰਤੋਂ ਸਮਰੱਥਾ 73.6 ਫੀਸਦੀ ਰਹਿ ਗਿਆ।
ਵਿਦੇਸ਼ ਘੁੰਮਣ ਜਾਣਾ ਹੈ ਤਾਂ ਜਲਦੀ ਬਣਾਓ ਪਲਾਨ, 1 ਅਪ੍ਰੈਲ ਤੋਂ ਬਾਅਦ ਜੇਬ ਹੋਵੇਗੀ ਜ਼ਿਆਦਾ ਢਿੱਲੀ
NEXT STORY