ਮੁੰਬਈ– ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਗਲੋਬਲ ਝਟਕਿਆਂ ਅਤੇ ਚੁਣੌਤੀਆਂ ਦਰਮਿਆਨ ਭਾਰਤੀ ਅਰਥਵਿਵਸਥਾ ਮਜ਼ਬੂਤੀ ਦੀ ਤਸਵੀਰ ਪੇਸ਼ ਕਰ ਰਹੀ ਹੈ ਅਤੇ ਸਾਰੀ ਸਬੰਧਤ ਰੈਗੂਲੇਟਰੀ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਸਹੀ ਕਦਮ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦਾਸ ਨੇ 26ਵੀਂ ਵਿੱਤੀ ਸਥਿਰਤਾ ਰਿਪੋਰਟ ਦੀ ਭੂਮਿਕਾ ’ਚ ਲਿਖਿਆ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਮੁਦਰਾ ਨੀਤੀ ਸਖਤ ਕੀਤੇ ਜਾਣ ਨਾਲ ਕੌਮਾਂਤੀ ਆਰਥਿਕ ਵਿਵਸਥਾ ਚੁਣੌਤੀਪੂਰਨ ਬਣੀ ਹੋਈ ਹੈ ਅਤੇ ਵਿੱਤੀ ਬਾਜ਼ਾਰਾਂ ’ਚ ਉਥਲ-ਪੁਥਲ ਹੈ।
ਉਨ੍ਹਾਂ ਨੇ ਕਿਹਾ ਕਿ ਖੁਰਾਕ ਅਤੇ ਊਰਜਾ ਸਪਲਾਈ ਅਤੇ ਕੀਮਤਾਂ ’ਤੇ ਦਬਾਅ ਹੈ। ਕਈ ਉੱਭਰਦੇ ਬਾਜ਼ਾਰ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਕਰਜ਼ੇ ਨੂੰ ਲੈ ਕੇ ਦਬਾਅ ਦੀ ਸਥਿਤੀ ਬਣਨੀ ਸ਼ੁਰੂ ਹੋ ਗਈ ਹੈ। ਹਰੇਕ ਅਰਥਵਿਵਸਥਾ ਵੱਖ-ਵੱਖ ਚੁਣੌਤੀਆਂ ਨਾਲ ਜੂਝ ਰਹੀ ਹੈ।
ਆਰ. ਬੀ. ਆਈ ਗਵਰਨਰ ਨੇ ਕਿਹਾ ਕਿ ਜਲਵਾਯੂ ਬਦਲਾਅ ਦੇ ਪ੍ਰਬੰਧਨ ਦੇ ਮੁੱਖ ਮੁੱਦਿਆਂ ਜੇਕਰ ਕੋਈ ਅਣਕਿਆਸੇ ਅਤੇ ਤਾਜ਼ੇ ਝਟਕਿਆਂ ਨਾਲ ਨਜਿੱਠਣਾ ਹੈ, ਤਾਂ ਵਿੱਤੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ, ਵਿੱਤੀ ਤਕਨਾਲੋਜੀ ਖੇਤਰ ਵਿੱਚ ਨਵੀਨਤਾ ਦੀ ਪੂਰੀ ਵਰਤੋਂ ਕਰਨਾ ਅਤੇ ਵਿੱਤੀ ਸਮਾਵੇਸ਼ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਤਰਜੀਹ ਵਿਚ ਰਹੇਗਾ।
ਪਟੜੀ ’ਤੇ ਪਰਤ ਰਿਹਾ ਹੈ ਦੇਸ਼ ਦਾ ਸ਼ਹਿਰੀ ਹਵਾਬਾਜ਼ੀ ਖੇਤਰ, ਘਰੇਲੂ ਮੁਸਾਫਰਾਂ ਦੀ ਗਿਣਤੀ ’ਚ ਤੇਜ਼ੀ ਬਣੀ ਰਹੇਗੀ
NEXT STORY