ਬਿਜ਼ਨੈੱਸ ਡੈਸਕ - ਮਿਡਲ ਈਸਟ ’ਚ ਸੰਕਟ ਹੋਰ ਡੂੰਘਾ ਹੋਣ ਅਤੇ ਹੋਰਮੁਜ਼ ਸਟ੍ਰੇਟ ਦੇ ਰਸਤੇ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਤੇ ਟਰੰਪ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰਾਂ ’ਚ 3 ਮਾਰਚ ਨੂੰ ਭੂਚਾਲ ਆ ਗਿਆ। ਜ਼ਿਕਰਯੋਗ ਹੈ ਕਿ ਟਰੰਪ ਨੇ ਕਿਹਾ ਕਿ ਇਹ ਜੰਗ ਲੱਗਭਗ 1 ਮਹੀਨੇ ਤੱਕ ਚੱਲ ਸਕਦੀ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, Middle East ਤਣਾਅ ਦਰਮਿਆਨ ਕੀਮਤਾਂ 'ਚ ਆਈ ਭਾਰੀ ਗਿਰਾਵਟ
ਏਸ਼ੀਆਈ ਬਾਜ਼ਾਰ 11 ਮਹੀਨਿਆਂ ਦੇ ਆਪਣੇ ਸਭ ਤੋਂ ਖ਼ਰਾਬ ਦੌਰ ਦੇ ਟ੍ਰੈਕ ’ਤੇ ਨਜ਼ਰ ਆ ਰਹੇ ਹਨ। ਸਾਊਥ ਕੋਰੀਆ ਦੇ ਬਾਜ਼ਾਰ ’ਚ ਸਭ ਤੋਂ ਜ਼ਿਆਦਾ ਕਮਜ਼ੋਰੀ ਦਿਸ ਰਹੀ ਹੈ। ਛੁੱਟੀ ਤੋਂ ਪਰਤਣ ਤੋਂ ਬਾਅਦ ਇਹ 5 ਫੀਸਦੀ ਡਿੱਗ ਗਿਆ ਅਤੇ ਪ੍ਰੋਗਰਾਮ ਟ੍ਰੇਡਿੰਗ ਲਈ ਕੁਝ ਸਮੇਂ ਲਈ ਸੇਲ ਆਰਡਰ ਰੋਕ ਦਿੱਤੇ ਗਏ। ਹੋਲੀ ਦੀ ਛੁੱਟੀ ਤੋਂ ਬਾਅਦ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰ ਰਹਿਣ ਦੇ ਸੰਕੇਤ ਹਨ। ਫਿਊਚਰਜ਼ ਨਾਲ ਜੁੜੇ ਸੂਚਕ ਗਿਫਟ ਨਿਫਟੀ ’ਚ ਲੱਗਭਗ 600 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 24,399 ਦੇ ਆਸ-ਪਾਸ ਲੱਗਭਗ 2.37 ਫੀਸਦੀ ਹੇਠਾਂ ਟ੍ਰੇਡ ਕਰਦਾ ਦਿਸਿਆ। ਇਸ ਨਾਲ ਸੰਕੇਤ ਮਿਲ ਰਹੇ ਹਨ ਕਿ ਸੈਂਸੈਕਸ ਅਤੇ ਨਿਫਟੀ-50 ਦਬਾਅ ’ਚ ਖੁੱਲ੍ਹ ਸਕਦੇ ਹਨ।
ਇਹ ਵੀ ਪੜ੍ਹੋ : Strait of Hormuz ਨੂੰ ਬੰਦ ਕਰਨ ਦਾ ਐਲਾਨ, LPG ਸਪਲਾਈ 'ਤੇ ਵਧਿਆ ਖ਼ਤਰਾ ਤੇ ਪੈਟਰੋਲ-ਡੀਜ਼ਲ...
ਪੱਛਮੀ ਏਸ਼ੀਆ ’ਚ ਵਧਦੇ ਤਣਾਅ ਅਤੇ ਈਰਾਨ ਨਾਲ ਜੁੜੀਆਂ ਘਟਨਾਵਾਂ ਨੇ ਨਿਵੇਸ਼ਕਾਂ ਦੀ ਜੋਖਮ ਲੈਣ ਦੀ ਸਮੱਰਥਾ ਨੂੰ ਪ੍ਰਭਾਵਿਤ ਕੀਤਾ ਹੈ। ਊਰਜਾ ਸਪਲਾਈ ਨੂੰ ਲੈ ਕੇ ਖਦਸ਼ਿਆਂ ਕਾਰਨ ਬਾਜ਼ਾਰ ’ਚ ਚੌਕਸੀ ਵਧ ਗਈ ਹੈ।
ਏਸ਼ੀਆਈ ਬਾਜ਼ਾਰਾਂ ’ਚ ਭਾਰੀ ਗਿਰਾਵਟ
ਗਲੋਬਲ ਬਾਜ਼ਾਰਾਂ ’ਚ ਵੀ ਬਿਕਵਾਲੀ ਹਾਵੀ ਰਹੀ। ਦੱਖਣ ਕੋਰੀਆ ਦਾ ਕੋਸਪੀ 7.81 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ, ਜੋ 2024 ਤੋਂ ਬਾਅਦ ਦੀ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ। ਟੈੱਕ ਮਹਾਰਥੀ ਸੈਮਸੰਗ ਇਲੈਕਟ੍ਰਾਨਿਕਸ ਅਤੇ ਐੱਸ. ਕੇ. ਹਾਇਨਿਕਸ ’ਚ ਲੱਗਭਗ 10 ਫੀਸਦੀ ਤੱਕ ਦੀ ਕਮਜ਼ੋਰੀ ਆਈ।
ਇਹ ਵੀ ਪੜ੍ਹੋ : ਜੇ Burj Khalifa ਨੂੰ ਜੰਗ 'ਚ ਹੁੰਦਾ ਹੈ ਨੁਕਸਾਨ ਤਾਂ ਕੀ ਮਿਲਣਗੇ 150 ਕਰੋੜ? ਜਾਣੋ Insurance ਦਾ ਸੱਚ
ਜਪਾਨ ਦਾ ਨਿੱਕੇਈ-225, 3 ਫੀਸਦੀ ਤੋਂ ਵੱਧ ਫਿਸਲਿਆ, ਜਦਕਿ ਹਾਂਗਕਾਂਗ ਦਾ ਹੈਂਗ ਸੈਂਗ ਇੰਡੈਕਸ ਅਤੇ ਚੀਨ ਦਾ ਐੱਸ. ਐੱਸ. ਈ. ਕੰਪੋਜ਼ਿਟ ਇੰਡੈਕਸ ਵੀ 1 ਫੀਸਦੀ ਤੋਂ ਜ਼ਿਆਦਾ ਹੇਠਾਂ ਰਹੇ। ਯੂਰਪ ’ਚ ਸਟਾਕਸ ਯੂਰਪ-600 ਲੱਗਭਗ 2.5 ਫੀਸਦੀ ਡਿੱਗਿਆ, ਉੱਥੇ ਹੀ ਅਮਰੀਕੀ ਫਿਊਚਰਜ਼ ’ਚ ਵੀ 2 ਫੀਸਦੀ ਤੱਕ ਦੀ ਕਮਜ਼ੋਰੀ ਦਿਸੀ।
ਕੱਚੇ ਤੇਲ ’ਚ ਤੇਜ਼ੀ ਨਾਲ ਵਧੀ ਚਿੰਤਾ
ਤਣਾਅ ਦਰਮਿਆਨ ਬ੍ਰੈਂਟ ਕਰੂਡ 80 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਿਆ। ਸੋਮਵਾਰ ਨੂੰ ਇਸ ’ਚ 7 ਫੀਸਦੀ ਤੋਂ ਵੱਧ ਦੀ ਤੇਜ਼ੀ ਦਰਜ ਹੋਈ ਸੀ। ਹੋਰਮੁਜ਼ ਜਲਡਮਰੂਮੱਧ ਨੂੰ ਲੈ ਕੇ ਵਧਦੇ ਜੋਖਮ ਨੇ ਤੇਲ ਅਤੇ ਗੈਸ ਸਪਲਾਈ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਤੇਲ ਦੀਆਂ ਵਧਦੀਆਂ ਕੀਮਤਾਂ ਏਸ਼ੀਆਈ ਕੰਪਨੀਆਂ ਦੀ ਲਾਗਤ ਵਧਾ ਸਕਦੀਆਂ ਹਨ, ਜਿਸ ਨਾਲ ਮੁਨਾਫ਼ੇ ’ਤੇ ਦਬਾਅ ਅਤੇ ਮਹਿੰਗਾਈ ’ਚ ਤੇਜ਼ੀ ਦਾ ਖਦਸ਼ਾ ਹੈ। ਭਾਰਤ ਵਰਗੇ ਦਰਾਮਦ-ਨਿਰਭਰ ਦੇਸ਼ ’ਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਕੀ ਕਹਿਣਾ ਹੈ ਮਾਹਿਰਾਂ ਦਾ
ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਪੱਛਮੀ ਏਸ਼ੀਆ ’ਚ ਤਣਾਅ ਘੱਟ ਨਹੀਂ ਹੁੰਦਾ, ਬਾਜ਼ਾਰ ’ਚ ਅਸਥਿਰਤਾ ਬਣੀ ਰਹਿ ਸਕਦੀ ਹੈ। ਉੱਚੀਆਂ ਊਰਜਾ ਕੀਮਤਾਂ ਨਾਲ ਰੁਪਏ ’ਤੇ ਦਬਾਅ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਵਧ ਸਕਦੀ ਹੈ। ਅਜਿਹੇ ’ਚ ਨਿਵੇਸ਼ਕਾਂ ਨੂੰ ਘਬਰਾਹਟ ’ਚ ਫੈਸਲੇ ਲੈਣ ਦੀ ਬਜਾਏ ਸੰਤੁਲਿਤ ਅਤੇ ਲੰਬੀ ਮਿਆਦ ਦੀ ਰਣਨੀਤੀ ਅਪਣਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਟੈਕਸ ਬਚਾਉਣ ਦੇ ਚੱਕਰ ’ਚ ਦੁਬਈ ਗਏ ਭਾਰਤੀਆਂ ਦੀ ਵਧੀ ਮੁਸੀਬਤ, ਜਾਣੋ ਨਿਵੇਸ਼ ’ਤੇ ਕੀ ਹੋ ਸਕਦੈ ਅਸਰ
ਏਸ਼ੀਆਈ ਬਾਜ਼ਾਰ
ਇੰਡੈਕਸ ਗਿਰਾਵਟ (ਫੀਸਦੀ ’ਚ)
- ਗਿਫਟ ਨਿਫਟੀ 3.26
- ਨਿੱਕੇਈ- 225 3.06
- ਹੈਂਗ ਸੈਂਗ 1.13
- ਤਾਇਵਾਨ ਵੇਟਿਡ 2.25
- ਕੋਸਪੀ 7.81
- ਸ਼ੰਘਾਈ ਕੰਪੋਜ਼ਿਟ 1.43
- ਜਕਾਰਤਾ ਕੰਪੋਜ਼ਿਟ 0.97
ਇਹ ਵੀ ਪੜ੍ਹੋ : Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
ਅਮਰੀਕੀ ਬਾਜ਼ਾਰ
ਇੰਡੈਕਸ ਗਿਰਾਵਟ (ਫੀਸਦੀ ’ਚ)
- ਡਾਓ ਜੋਨਸ ਫਿਊਚਰਜ਼ 2.45
- ਐੱਸ. ਐਂਡ ਪੀ. 500 2.26
- ਨੈਸਡੈਕ 2.40
ਯੂਰਪੀਅਨ ਬਾਜ਼ਾਰ
ਇੰਡੈਕਸ ਗਿਰਾਵਟ (ਫੀਸਦੀ ’ਚ)
ਐੱਫ. ਟੀ. ਐੱਸ. ਈ 2.66
ਸੀ. ਏ. ਸੀ. 2.97
ਡੀ. ਏ. ਐਕਸ. 3.66
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਈਰਾਨ ਜੰਗ... ਸੋਨੇ ਦੀਆਂ ਕੀਮਤਾਂ 'ਚ ਵੱਡਾ ਧਮਾਕਾ! ਕੀ ਚਾਂਦੀ ਤੋੜੇਗੀ 3 ਲੱਖ ਦਾ ਰਿਕਾਰਡ?
NEXT STORY