ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ ਵੱਲੋਂ 2,000 ਰੁਪਏ ਦੇ ਕਰੰਸੀ ਨੋਟਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 13 ਪੈਸੇ ਕਮਜ਼ੋਰ ਹੋ ਗਿਆ। ਅੰਤਰਬੈਂਕ ਫਾਰੇਕਸ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਗਿਰਾਵਟ ਨਾਲ 82.80 'ਤੇ ਆ ਗਿਆ। ਸ਼ੁੱਕਰਵਾਰ ਨੂੰ ਰੁਪਿਆ 82.67 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਰਿਲਾਇੰਸ ਸਕਿਓਰਿਟੀਜ਼ ਲਿਮਿਟੇਡ ਸੀਨੀਅਰ ਰਿਸਰਚ ਐਨਾਲਿਸਟ ਸ਼੍ਰੀਰਾਮ ਅਈਅਰ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ 2,000 ਰੁਪਏ ਦੇ ਨੋਟ ਨੂੰ ਵਾਪਸ ਲੈਣ ਤੋਂ ਬਾਅਦ ਵਪਾਰੀ ਅਜੇ ਵੀ ਤਰਲਤਾ ਦੀ ਸਥਿਤੀ ਦਾ ਮੁਲਾਂਕਣ ਕਰ ਰਹੇ ਹਨ।
ਇਹ ਵੀ ਪੜ੍ਹੋ : 2000 ਦੇ ਨੋਟ ਬਦਲਣ ਨੂੰ ਲੈ ਕੇ SBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 147 ਅੰਕ ਚੜ੍ਹਿਆ ਤੇ ਨਿਫਟੀ ਵੀ 55 ਅੰਕ ਹੋਇਆ ਮਜ਼ਬੂਤ
NEXT STORY