ਨਵੀਂ ਦਿੱਲੀ (ਭਾਸ਼ਾ) - ਮਈ ਮਹੀਨੇ ’ਚ ਭਾਰਤ ਦੇ ਸਰਵਿਸ ਸੈਕਟਰ ’ਚ ਜ਼ਬਰਦਸਤ ਤੇਜ਼ੀ ਵੇਖੀ ਗਈ ਹੈ। ਇਕ ਪ੍ਰਾਈਵੇਟ ਸਰਵੇ ਵੱਲੋਂ ਜਾਰੀ ਕੀਤੇ ਡਾਟਾ ਅਨੁਸਾਰ ਦੇਸ਼ ’ਚ ਸਰਵਿਸ ਸੈਕਟਰ ਦੀਆਂ ਗਤੀਵਿਧੀਆਂ ਨੇ ਰਫਤਾਰ ਫੜੀ ਹੈ। ਐੱਚ. ਐੱਸ. ਬੀ. ਸੀ. ਇੰਡੀਆ ਸਰਵਿਸਿਜ਼ ਪ੍ਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) 3 ਮਹੀਨਿਆਂ ਦੇ ਹਾਈ ਯਾਨੀ 58.8 ’ਤੇ ਪਹੁੰਚ ਗਿਆ ਹੈ। ਪਿਛਲੇ ਮਹੀਨੇ ਅਪ੍ਰੈਲ ’ਚ ਸਰਵਿਸਿਜ਼ ਪੀ. ਐੱਮ. ਆਈ. 58.7 ਸੀ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਹਾਲਾਂਕਿ, ਦੇਸ਼ ਦੇ ਸਰਵਿਸ ਸੈਕਟਰ ਦੇ ਬਿਲਕੁੱਲ ਉਲਟ ਮੈਨੂਫੈਕਚਰਿੰਗ ਸੈਕਟਰ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ ਹੈ, ਜਿਸ ਦਾ ਪੀ. ਐੱਮ. ਆਈ. ਮਈ ’ਚ 57.6 ਦੇ ਪੱਧਰ ’ਤੇ ਆਇਆ, ਜੋ ਪਿਛਲੇ 3 ਮਹੀਨਿਆਂ ਦੌਰਾਨ ਸਭ ਤੋਂ ਹੇਠਲਾ ਪੱਧਰ ਹੈ । ਧਿਆਨਯੋਗ ਹੈ ਕਿ ਜੇਕਰ ਪੀ. ਐੱਮ. ਆਈ. ਇੰਡੈਕਸ 50 ਤੋਂ ਉੱਤੇ ਰਹਿੰਦਾ ਹੈ ਤਾਂ ਉਸ ਨੂੰ ਗ੍ਰੋਥ ਮੰਨਿਆ ਜਾਂਦਾ ਹੈ, ਜਦੋਂਕਿ ਉਸ ਦੇ ਹੇਠਾਂ ਰਹਿਣ ’ਤੇ ਗਿਰਾਵਟ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : 12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ
ਸਰਵਿਸ ਅਤੇ ਬਿਜ਼ਨੈੱਸ ਸੈਕਟਰ ’ਚ ਗ੍ਰੋਥ
ਐੱਸ. ਐੱਸ. ਬੀ. ਸੀ. ਦੇ ਚੀਫ ਇਕਨਾਮਿਸਟ ਪ੍ਰਾਂਜੁਲ ਭੰਡਾਰੀ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਮੰਗ ’ਚ ਲਗਾਤਾਰ ਵਾਧੇ ਦੀ ਵਜ੍ਹਾ ਨਾਲ ਸਰਵਿਸਿਜ਼ ਸੈਕਟਰ ’ਚ ਗਤੀਵਿਧੀਆਂ ਬਣੀਆਂ ਰਹੀਆਂ ਹਨ। ਐਕਸਪੋਰਟ ’ਚ ਬੜ੍ਹਾਵਾ ਹੋਇਆ ਹੈ। ਅਜਿਹੇ ’ਚ ਮੰਗ ਵਧਣ ਦੀ ਵਜ੍ਹਾ ਨਾਲ ਕੰਪਨੀਆਂ ਆਪਣੀ ਵਰਕਫੋਰਸ ਨੂੰ ਵਧਾ ਰਹੀਆਂ ਹਨ । ਕਰੀਬ 16 ਫਰਮਾਂ ਦਾ ਸਰਵੇ ਕੀਤਾ ਗਿਆ, ਜਿਸ ’ਚ ਉਨ੍ਹਾਂ ਨੇ ਇਹ ਮੰਨਿਆ ਹੈ ਕਿ ਸਟਾਫ ਦੀ ਹਾਇਰਿੰਗ ਹੋਈ ਹੈ। ਹਾਲਾਂਕਿ ਇਕ ਫੀਸਦੀ ਨੇ ਜ਼ਰੂਰ ਕਿਹਾ ਕਿ ਨੌਕਰੀਆਂ ’ਚ ਛਾਂਟੀ ਕੀਤੀ ਹੈ। ਅਜਿਹੇ ’ਚ ਵੱਧਦੀ ਲਾਗਤ ਦੇ ਬਾਵਜੂਦ ਭਵਿੱਖ ਨੂੰ ਲੈ ਕੇ ਪੇਸ਼ਾਵਰ ਜ਼ਿਆਦਾ ਆਪਟੀਮਿਸਟ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਬਿਨਾਂ ਸੋਚੇ ਘਰਵਾਲੀ ਨੂੰ ਦਿੱਤੀ ਵੱਡੀ ਰਕਮ ...ਤਾਂ ਆ ਸਕਦਾ ਹੈ IT ਵਿਭਾਗ ਦਾ ਨੋਟਿਸ
ਧਿਆਨਯੋਗ ਹੈ ਕਿ ਟਰੰਪ ਟੈਰਿਫ ਦੀਆਂ ਚੁਣੌਤੀਆਂ ਦੇ ਬਾਵਜੂਦ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਰਤ ਵੱਲੋਂ ਬਰਾਮਦ 3 ਸਾਲਾਂ ’ਚ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਟੈਰਿਫ ਤੋਂ ਬਚਣ ਲਈ ਭਾਰਤ ਹੁਣ ਅਮਰੀਕਾ ਦੇ ਨਾਲ ਟਰੇਡ ਡੀਲ ’ਤੇ ਤੇਜ਼ੀ ਨਾਲ ਗੱਲਬਾਤ ਕਰ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਹੁਣ ਸਪਲਾਈ ਚੇਨ ’ਚ ਬਦਲਾਅ ਦੌਰਾਨ ਉਸ ਦਾ ਬਦਲ ਬਣਨ ਦੀ ਵੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : IRCTC ਦੇ ਤਤਕਾਲ ਸਿਸਟਮ 'ਚ ਵੱਡਾ Fraud! ਸਰਵੇਖਣ 'ਚ ਹੋਇਆ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Flipkart ਦੀ ਸ਼ਾਖਾ ABFRL ਤੋਂ ਬਾਹਰ ਨਿਕਲੀ
NEXT STORY