ਬਿਜ਼ਨੈੱਸ ਡੈਸਕ – ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ ਭਾਵ ਪੀ. ਡੀ. ਐੱਸ. ਰਾਹੀਂ ਵੰਡੇ ਜਾਣ ਵਾਲੇ ਅਨਾਜ ਵਿਚ ਟੋਟਾ ਚੌਲਾਂ (ਬ੍ਰੋਕਨ ਰਾਈਸ) ਦੀ ਹਿੱਸੇਦਾਰੀ ਘਟਾਉਣ ਦਾ ਵੱਡਾ ਫੈਸਲਾ ਲੈਣ ਜਾ ਰਹੀ ਹੈ। ਸਰਕਾਰ 1 ਅਪ੍ਰੈਲ 2026 ਤੋਂ ਪੀ. ਡੀ. ਐੱਸ. ਵਿਚ ਟੋਟਾ ਚੌਲਾਂ ਦੀ ਹਿੱਸੇਦਾਰੀ 25 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ ਦਾ ਪ੍ਰਸਤਾਵ ਕੈਬਨਿਟ ਸਾਹਮਣੇ ਰੱਖਣ ਵਾਲੀ ਹੈ। ਇਹ ਜਾਣਕਾਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਦਿੱਤੀ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਇਸ ਬਦਲਾਅ ਤੋਂ ਬਾਅਦ ਹਰ ਸਾਲ ਲੱਗਭਗ 90 ਲੱਖ ਟਨ ਵਾਧੂ ਟੋਟਾ ਚੌਲ ਈਥਾਨੌਲ ਉਤਪਾਦਨ ਲਈ ਮੁਹੱਈਆ ਹੋ ਸਕੇਗਾ। ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ ਜਦੋਂ ਪਿਛਲੇ 3 ਹਫ਼ਤਿਆਂ ਵਿਚ ਵਿਸ਼ਵ ਪੱਧਰੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਲੱਗਭਗ 40 ਫੀਸਦੀ ਦਾ ਤੇਜ਼ ਵਾਧਾ ਹੋਇਆ ਹੈ। ਸਰਕਾਰ ਈਥਾਨੌਲ ਬਲੈਂਡਿੰਗ ਵਧਾ ਕੇ ਤੇਲ ਦੀ ਦਰਾਮਦ ’ਤੇ ਨਿਰਭਰਤਾ ਘਟਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਈਥਾਨੌਲ ਬਲੈਂਡਿੰਗ ’ਚ ਭਾਰਤ ਦੀ ਪ੍ਰਾਪਤੀ–
ਖ਼ੁਰਾਕ ਸਕੱਤਰ ਨੇ ਦੱਸਿਆ ਕਿ ਭਾਰਤ ’ਚ ਪੈਟਰੋਲ ਵਿਚ ਈਥਾਨੌਲ ਬਲੈਂਡਿੰਗ 2013 ਦੇ 1.5 ਫੀਸਦੀ ਤੋਂ ਵਧ ਕੇ ਹੁਣ 20 ਫੀਸਦੀ ਤੱਕ ਪਹੁੰਚ ਚੁੱਕੀ ਹੈ। ਇਸ ਨਾਲ ਹੁਣ ਤੱਕ ਦੇਸ਼ ਨੂੰ 1.63 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਦੀ ਬਚਤ ਹੋਈ ਹੈ ਅਤੇ ਸਾਲ 2014 ਤੋਂ ਹੁਣ ਤੱਕ 2.77 ਕਰੋੜ ਮੀਟ੍ਰਿਕ ਟਨ ਕੱਚੇ ਤੇਲ ਦੀ ਦਰਾਮਦ ਘਟਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਸਰਕਾਰ ਹੁਣ ਸਿਰਫ਼ ਈਥਾਨੌਲ ਦੀ ਸਪਲਾਈ ਵਧਾਉਣ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ। ਉਹ ਬਾਜ਼ਾਰ ਵਿਚ ਈਥਾਨੌਲ ਦੀ ਹਿੱਸੇਦਾਰੀ ਹੋਰ ਵਧਾਉਣ ’ਤੇ ਵੀ ਵਿਚਾਰ ਕਰ ਰਹੀ ਹੈ। ਇਸ ਵਿਚ ਸ਼ਾਮਲ ਸੰਭਾਵਿਤ ਕਦਮ ਹਨ–20 ਫੀਸਦੀ ਤੋਂ ਵੱਧ ਈਥਾਨੌਲ ਬਲੈਂਡਿੰਗ, ਡੀਜ਼ਲ ਵਿਚ ਈਥਾਨੌਲ ਦਾ ਮਿਸ਼ਰਣ, ਫਲੈਕਸ-ਫਿਊਲ ਵਾਹਨਾਂ ਨੂੰ ਉਤਸ਼ਾਹਿਤ ਕਰਨਾ। ਇਨ੍ਹਾਂ ਪ੍ਰਸਤਾਵਾਂ ’ਤੇ ਜਲਦੀ ਹੀ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦੋ ਦਿਨਾਂ ਦੀ ਰੈਲੀ ਨੇ ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼ , ਸੈਂਸੈਕਸ 1200 ਅੰਕ ਚੜ੍ਹ ਕੇ ਹੋਇਆ ਬੰਦ
NEXT STORY