ਬਿਜ਼ਨੈੱਸ ਡੈਸਕ- ਭਾਰਤੀ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਨੂੰ ਲਗਾਤਾਰ 5ਵੇਂ ਕਾਰੋਬਾਰੀ ਦਿਨ ਸ਼ੁਰੂਆਤੀ ਕਾਰੋਬਾਰ ਦੌਰਾਨ ਤੇਜ਼ੀ ਦੇਖਣ ਨੂੰ ਮਿਲੀ ਹੈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਕੀਤੀ ਗਈ ਭਾਰੀ ਖਰੀਦਦਾਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਕਾਰਨ ਬਾਜ਼ਾਰ ਦੇ ਦੋਵੇਂ ਮੁੱਖ ਇੰਡੈਕਸ ਸੈਂਸੈਕਸ ਅਤੇ ਨਿਫ਼ਟੀ ਵਾਧੇ ਨਾਲ ਖੁੱਲ੍ਹੇ ਹਨ।
ਖ਼ਬਰ ਲਿਖੇ ਜਾਣ ਸਮੇਂ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 350 ਅੰਕ ਉੱਛਲ ਕੇ 77,260 'ਤੇ, ਜਦਕਿ ਨਿਫ਼ਟੀ ਇੰਡੈਕਸ 95 ਅੰਕਾਂ ਦੀ ਬੜ੍ਹਤ ਨਾਲ 23,900 ਦੇ ਕਰੀਬ ਕਾਰੋਬਾਰ ਕਰ ਰਿਹਾ ਸੀ। ਪਿਛਲੇ 4 ਕਾਰੋਬਾਰੀ ਦਿਨਾਂ 'ਚ ਹੀ ਸੈਂਸੈਕਸ 3,671.82 ਪੁਆਇੰਟ (5 ਫ਼ੀਸਦੀ) ਅਤੇ ਨਿਫ਼ਟੀ 1,112 ਪੁਆਇੰਟ (4.89 ਫ਼ੀਸਦੀ) ਤੱਕ ਚੜ੍ਹ ਚੁੱਕੇ ਹਨ।
ਇਹ ਵੀ ਪੜ੍ਹੋ- ਅਮਰੀਕੀ ਮਿਡਟਰਮ ਚੋਣਾਂ 'ਚ ਭਾਰਤੀਆਂ ਦੀ ਬੱਲੇ-ਬੱਲੇ ! ਦਰਜ ਕੀਤੀ ਸ਼ਾਨਦਾਰ ਜਿੱਤ
ਭਾਰਤ ਇਲੈਕਟ੍ਰੌਨਿਕਸ (5.46 ਫ਼ੀਸਦੀ), ਲੋਢਾ ਡਿਵੈਲਪਰਜ਼ (4.26 ਫ਼ੀਸਦੀ), ਗੌਡਫ੍ਰੇ ਫਿਲੀਪਸ (4.06 ਫ਼ੀਸਦੀ) ਤੇ ਸੂਜ਼ਲੋਨ ਐਨਰਜੀ (3.83 ਫ਼ੀਸਦੀ) 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ, ਜਦਕਿ mcx (5.53 ਫ਼ੀਸਦੀ), ਇਨਫੋ ਐੱਜ (1.35 ਫ਼ੀਸਦੀ), ਬੈਂਕ ਆਫ਼ ਮਹਾਰਾਸ਼ਟਰਾ (0.81) ਤੇ ਆਇਲ ਇੰਡੀਆ (0.75 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਗਿਰਾਵਟ ਆਈ।
ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
NSE ਇੰਟਰਨੈਸ਼ਨਲ ਐਕਸਚੇਂਜ ਹੁਣ ਰੋਜ਼ਾਨਾ 23.5 ਘੰਟੇ ਕਰੇਗਾ ਵਪਾਰ
NEXT STORY