ਬਿਜ਼ਨੈੱਸ ਡੈਸਕ : ਘਰੇਲੂ ਸਟਾਕ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਟਾਟਾ ਗਰੁੱਪ ਦੀ ਪ੍ਰਚੂਨ ਕਾਰੋਬਾਰੀ ਇਕਾਈ ਟ੍ਰੇਂਟ ਦੇ ਮਜ਼ਬੂਤ ਨਤੀਜਿਆਂ ਤੋਂ ਬਾਅਦ ਸੂਚਨਾ ਤਕਨਾਲੋਜੀ (ਆਈ.ਟੀ.) ਕੰਪਨੀਆਂ ਵਿੱਚ ਖਰੀਦਦਾਰੀ ਅਤੇ ਨਿਵੇਸ਼ਕਾਂ ਦੀ ਮੰਗ ਨਾਲ ਬਾਜ਼ਾਰ ਨੂੰ ਸਮਰਥਨ ਮਿਲਿਆ।
ਬੀਐਸਈ ਸੈਂਸੈਕਸ 308.49 ਅੰਕ ਭਾਵ +0.42% ਵਧ ਕੇ 74,459.53 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 18 ਸਟਾਕ ਵਾਧੇ ਨਾਲ ਅਤੇ 12 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਦੂਜੇ ਪਾਸੇ ਐਨਐਸਈ ਨਿਫਟੀ 116.35 ਅੰਕ ਭਾਵ 0.51% ਵਧ ਕੇ 23,053.10 ਦੇ ਪੱਧਰ 'ਤੇ ਬੰਦ ਹੋਇਆ ਹੈ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ, ਟ੍ਰੇਂਟ ਦਾ ਸਟਾਕ 6 ਪ੍ਰਤੀਸ਼ਤ ਵਧਿਆ। ਟਾਟਾ ਗਰੁੱਪ ਦੀ ਪ੍ਰਚੂਨ ਕਾਰੋਬਾਰੀ ਇਕਾਈ ਨੇ ਜੁਲਾਈ-ਸਤੰਬਰ ਤਿਮਾਹੀ ਵਿੱਚ ਆਪਣੇ ਏਕੀਕ੍ਰਿਤ ਸ਼ੁੱਧ ਲਾਭ ਵਿੱਚ ਸਾਲ-ਦਰ-ਸਾਲ 25 ਪ੍ਰਤੀਸ਼ਤ ਵਾਧਾ ਦਰਜ ਕੀਤਾ, ਜਿਸ ਨਾਲ ਇਸਦੇ ਸਟਾਕ ਵਿੱਚ ਵਾਧਾ ਹੋਇਆ।
ਦੂਜੇ ਪਾਸੇ, ਇੰਟਰਗਲੋਬ ਏਵੀਏਸ਼ਨ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਸਨ ਫਾਰਮਾ, ਐਚਸੀਐਲ ਟੈਕ, ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ ਵਿੱਚ ਵੀ ਵਾਧਾ ਹੋਇਆ। ਇਸ ਦੌਰਾਨ, ਭਾਰਤ ਇਲੈਕਟ੍ਰਾਨਿਕਸ, ਸਟੇਟ ਬੈਂਕ ਆਫ਼ ਇੰਡੀਆ, ਅਲਟਰਾਟੈਕ ਸੀਮੈਂਟ ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਗਿਰਾਵਟ ਆਈ।
ਗਲੋਬਲ ਬਾਜ਼ਾਰਾਂ ਦਾ ਹਾਲ
ਵਾਲ ਸਟ੍ਰੀਟ ਦੀਆਂ ਵੱਡੀਆਂ ਕੰਪਨੀਆਂ ਦੀ ਨਿਰਾਸ਼ਾਜਨਕ ਰਿਪੋਰਟ ਦੇ ਬਾਅਦ ਤਕਨਾਲੋਜੀ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਅਤੇ ਚੀਨ ਦਾ ਐਸਐਸਈ ਕੰਪੋਜ਼ਿਟ ਇੰਡੈਕਸ ਹੇਠਾਂ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ ਹਰੇ ਰੰਗ ਵਿੱਚ ਸੀ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ ਸਨ।
ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ 1.19 ਪ੍ਰਤੀਸ਼ਤ ਵਧ ਕੇ $116.3 ਪ੍ਰਤੀ ਬੈਰਲ ਹੋ ਗਈਆਂ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਵੀਰਵਾਰ ਨੂੰ 943.60 ਕਰੋੜ ਰੁਪਏ ਦੇ ਸ਼ੇਅਰ ਵੇਚੇ। ਵੀਰਵਾਰ ਨੂੰ ਸੈਂਸੈਕਸ 905.01 ਅੰਕ ਵੱਧ ਅਤੇ ਨਿਫਟੀ 237.90 ਅੰਕ ਵੱਧ ਕੇ ਬੰਦ ਹੋਇਆ ਸੀ।
ਘਰੇਲੂ ਹਵਾਬਾਜ਼ੀ ਉਦਯੋਗ ਨੂੰ ਚਾਲੂ ਮਾਲੀ ਸਾਲ ’ਚ 38,000 ਕਰੋੜ ਰੁਪਏ ਤੱਕ ਦੇ ਘਾਟੇ ਦਾ ਅੰਦਾਜ਼ਾ
NEXT STORY