ਨਵੀਂ ਦਿੱਲੀ— ਇੰਡੀਗੋ ਨੇ ਟਿਕਟ ਰੱਦ ਕਰਵਾਉਣ ਜਾਂ ਉਡਾਣ ’ਚ ਬਦਲਾਅ ’ਤੇ ਲੱਗਣ ਵਾਲਾ ਚਾਰਜ ਵੀਰਵਾਰ ਅੱਧੀ ਰਾਤ ਤੋਂ ਵਧਾ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਹੁਣ ਯਾਤਰਾ ਤੋਂ 3 ਦਿਨ ਪਹਿਲਾਂ ਤੱਕ ਘਰੇਲੂ ਅਤੇ ਭਾਰਤੀ ਉਪ-ਮਹਾਦੀਪ ਦੇ ਸਥਾਨਾਂ ਦੀ ਯਾਤਰਾ ਦੀ ਟਿਕਟ ਰੱਦ ਕਰਵਾਉਣ ’ਤੇ 3500 ਰੁਪਏ ਚਾਰਜ ਲੱਗੇਗਾ, ਜਦੋਂ ਕਿ ਟਿਕਟ ’ਚ ਬਦਲਾਅ ’ਤੇ 3000 ਰੁਪਏ ਦਾ ਚਾਰਜ ਦੇਣਾ ਪਵੇਗਾ। ਯਾਤਰਾ ਤੋਂ 4 ਦਿਨ ਜਾਂ ਹੋਰ ਪਹਿਲਾਂ ਟਿਕਟ ਰੱਦ ਕਰਵਾਉਣ ’ਤੇ ਚਾਰਜ 3000 ਤੇ ਬਦਲਾਅ ਕਰਵਾਉਣ ’ਤੇ 2500 ਰੁਪਏ ਚਾਰਜ ਦੇਣਾ ਪਵੇਗਾ।
ਹੋਰ ਸਥਾਨਾਂ ਲਈ 3 ਦਿਨ ਪਹਿਲਾਂ ਤੱਕ ਉਡਾਣ ਰੱਦ ਕਰਵਾਉਣ ’ਤੇ ਚਾਰਜ ਵਧਾ ਕੇ 5000 ਤੋਂ 6500 ਰੁਪਏ ਦੇ ਦਰਮਿਆਨ ਕਰ ਦਿੱਤਾ ਗਿਆ ਹੈ। 4 ਦਿਨ ਜਾਂ ਜ਼ਿਆਦਾ ਪਹਿਲਾਂ ਟਿਕਟ ਰੱਦ ਕਰਵਾਉਣ ਦਾ ਚਾਰਜ 4500 ਤੋਂ 6000 ਰੁਪਏ ਦਰਮਿਆਨ ਹੋਵੇਗਾ।
ਨੀਰਵ ਮੋਦੀ ਨੂੰ ਮਿਲੀ ਰਾਹਤ, ਬ੍ਰਿਟਿਸ਼ ਅਦਾਲਤ ਨੇ 25 ਜੁਲਾਈ ਤਕ ਵਧਾਈ ਹਿਰਾਸਤ
NEXT STORY