ਨੈਸ਼ਨਲ ਡੈਸਕ- ਰੇਲਵੇ ਦੇ ਟੀ.ਟੀ.ਈ. ਨਾਲ ਬਿਨਾਂ ਟਿਕਟ ਸਫ਼ਰ ਕਰ ਰਹੇ ਇਕ ਵਿਅਕਤੀ ਵੱਲੋਂ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ 'ਚ ਬਿਨਾ ਟਿਕਟ ਦੇ ਸਫ਼ਰ ਕਰ ਰਹੇ ਇਕ ਯਾਤਰੀ ਨੇ ਟੀ.ਟੀ.ਈ. ਵੱਲੋਂ ਟਿਕਟ ਨਾ ਹੋਣ 'ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਉਸ ਨੂੰ ਚੱਲਦੀ ਟਰੇਨ 'ਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸ਼ਾਮ ਸਮੇਂ ਤ੍ਰਿਸ਼ੂਰ ਮੈਡੀਕਲ ਕਾਲਜ, ਵੇਲੱਪਾਇਆ ਇਲਾਕੇ 'ਚ ਹੋਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟੀ.ਟੀ.ਈ. ਨੇ ਉਸ ਯਾਤਰੀ ਕੋਲੋਂ ਟਿਕਟ ਮੰਗੀ ਤਾਂ ਉਸ ਨੇ ਟੀ.ਟੀ.ਈ. ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਚੱਲਦੀ ਟਰੇਨ 'ਚੋਂ ਹੇਠਾਂ ਡਿੱਗ ਗਿਆ। ਇਹ ਟਰੇਨ ਇਰਨਾਕੁਲਮ ਤੋਂ ਪਟਨਾ ਜਾ ਰਹੀ ਸੀ।
ਇਹ ਵੀ ਪੜ੍ਹੋ- ਹੋ ਗਿਆ ਹਾਸੇ ਦਾ ਮੜ੍ਹਾਸਾ ! April Fool ਬਣਾਉਣ ਦੇ ਚੱਕਰ 'ਚ ਨੌਜਵਾਨ ਨੇ ਗੁਆਈ ਜਾਨ
ਪੁਲਸ ਨੇ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਉਹ ਇਕ ਪ੍ਰਵਾਸੀ ਮਜ਼ਦੂਰ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਧੱਕਾ ਮਾਰ ਕੇ ਸੁੱਟਿਆ ਗਿਆ ਟੀ.ਟੀ.ਈ. ਦੂਜੇ ਪਾਸਿਓਂ ਆ ਰਹੀ ਟਰੇਨ ਦੇ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸਾਬਕਾ CM ਚਰਨਜੀਤ ਚੰਨੀ ਲਈ ਕਾਂਗਰਸੀ ਆਗੂ ਲੈ ਕੇ ਆਏ ਖ਼ਾਸ ਕੇਕ, ਲਿਖਿਆ- ''ਸਾਡਾ ਚੰਨੀ ਜਲੰਧਰ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ ਤੋਂ ਪਹਿਲਾਂ 5 ਸੂਬਿਆਂ 'ਚ 8 ਜ਼ਿਲ੍ਹਾ ਮੈਜਿਸਟਰੇਟ, 12 ਪੁਲਸ ਸੁਪਰਡੈਂਟਾਂ ਦੇ ਤਬਾਦਲੇ
NEXT STORY