ਨਵੀਂ ਦਿੱਲੀ– ਰਸੋਈ ਦਾ ਬਜਟ ਪਹਿਲਾਂ ਹੀ ਵਧਦੀ ਮਹਿੰਗਾਈ ਕਾਰਨ ਗੜਬੜਾ ਰਿਹਾ ਹੈ। ਸਰ੍ਹੋਂ, ਰਿਫਾਇੰਡ ਸਮੇਤ ਖਾਣ ਵਾਲੇ ਤੇਲ ਪਿਛਲੇ ਸਾਲ ਤੋਂ ਹੀ ਮਹਿੰਗੇ ਹਨ ਅਤੇ ਹੁਣ ਮਸਾਲਿਆਂ ਦੀ ਵਧਦੀ ਮਹਿੰਗਾਈ ਨੇ ਖਾਣੇ ਦਾ ਸੁਆਦ ਹੋਰ ਵਿਗਾੜ ਦਿੱਤਾ ਹੈ। ਇਸ ਸਾਲ ਹੁਣ ਤੱਕ ਹਲਦੀ, ਜੀਰਾ, ਧਨੀਆ ਅਤੇ ਪ੍ਰਮੁੱਖ ਮਸਾਲਿਆਂ ਦੀਆਂ ਕੀਮਤਾਂ ’ਚ 25 ਫੀਸਦੀ ਤੋਂ ਜ਼ਿਆਦਾ ਵਾਧਾ ਹੋ ਚੁੱਕਾ ਹੈ।
ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਦੇ ਮੁਕਾਬਲੇ ਇਨ੍ਹਾਂ ਮਸਾਲਿਆਂ ਦੀਆਂ ਕੀਮਤਾਂ ’ਚ ਕਰੀਬ 71 ਫੀਸਦੀ ਦਾ ਵੱਡਾ ਉਛਾਲ ਆ ਚੁੱਕਾ ਹੈ। 2022 ਦੇ ਸ਼ੁਰੂਆਤੀ ਮਹੀਨੇ ਵਿਚ ਹੀ ਇਨ੍ਹਾਂ ਦੀਆਂ ਕੀਮਤਾਂ ’ਚ 25 ਫੀਸਦੀ ਦਾ ਵਾਧਾ ਹੋ ਚੁੱਕਾ ਹੈ। 15 ਜਨਵਰੀ ਤੋਂ ਬਾਅਦ ਹਲਦੀ ਦੀ ਸਪਲਾਈ ਵੀ ਸ਼ੁਰੂ ਹੋ ਗਈ ਪਰ ਇਸ ਦੇ ਰੇਟ ਘਟਣ ਦੀ ਥਾਂ 5 ਫੀਸਦੀ ਹੋਰ ਵਧ ਗਏ। ਇਸ ਸਾਲ ਹੁਣ ਤੱਕ ਜੀਰਾ ਦੇ ਭਾਅ ’ਚ 25 ਫੀਸਦੀ ਅਤੇ ਧਨੀਆ ਦੇ ਭਾਅ ’ਚ 23 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ।
ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ
ਧਨੀਏ ’ਚ ਸਭ ਤੋਂ ਵੱਧ 70.82 ਫੀਸਦੀ ਉਛਾਲ
ਇਕ ਸਾਲ ਦਾ ਭਾਅ ਦੇਖੀਏ ਤਾਂ ਕੀਮਤਾਂ ’ਚ ਸਭ ਤੋਂ ਵੱਧ ਉਛਾਲ ਧਨੀਆ ਦੇ ਭਾਅ ’ਚ ਆਇਆ ਹੈ। 7 ਫਰਵਰੀ ਨੂੰ ਧਨੀਏ ਦਾ ਪ੍ਰਤੀ ਕੁਇੰਟਲ ਭਾਅ 10,814 ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਦੇ ਮੁਕਾਬਲੇ 70.82 ਫੀਸਦੀ ਜ਼ਿਆਦਾ ਹੈ। ਇਸ ਤਰ੍ਹਾਂ ਜੀਰੇ ਦਾ ਪ੍ਰਤੀ ਕੁਇੰਟਲ ਭਾਅ 7 ਫਰਵਰੀ ਨੂੰ 20,370 ਰੁਪਏ ਪਹੁੰਚ ਗਿਆ। ਇਹ ਪਿਛਲੇ ਸਾਲ ਦੇ ਮੁਕਾਬੇ 54.60 ਫੀਸਦੀ ਜ਼ਿਆਦਾ ਹੈ। ਹਲਦੀ ਵੀ ਪਿਛਲੇ ਸਾਲ ਦੇ ਭਾਅ ਤੋਂ 41.54 ਫੀਸਦੀ ਵਧ ਕੇ 10,070 ਰੁਪਏ ਪ੍ਰਤੀ ਕੁਇੰਟਲ ਪਹੁੰਚ ਗਈ ਹੈ।
ਇਹ ਵੀ ਪੜ੍ਹੋ– ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ‘ਇੰਡੀਗੋ’ ਦੀ ਸ਼ਾਨਦਾਰ ਪੇਸ਼ਕਸ਼, ਦੇ ਰਹੀ 10 ਫੀਸਦੀ ਦੀ ਛੋਟ
ਹਾਲੇ ਕੀਮਤਾਂ ’ਚ ਰਾਹਤ ਦੀ ਉਮੀਦ ਨਹੀਂ
ਅਜੇ ਕੇਡੀਆ ਦਾ ਕਹਿਣਾ ਹੈ ਕਿ ਮਾਰਚ ਤੋਂ ਜੀਰੇ ਅਤੇ ਧਨੀਏ ਦੀ ਡਲਿਵਰੀ ਵਧਣ ਵਾਲੀ ਹੈ, ਜਿਸ ਤੋਂ ਬਾਅਦ ਕੁਝ ਸਮੇਂ ਲਈ ਰਾਹਤ ਮਿਲ ਸਕਦੀ ਹੈ। ਹਾਲਾਂਕਿ 2022 ’ਚ ਮਸਾਲਿਆਂ ਦੀਆਂ ਕੀਮਤਾਂ ਤੋਂ ਜ਼ਿਆਦਾ ਰਾਹਤ ਦੀ ਉਮੀਦ ਬਿਲਕੁਲ ਨਹੀਂ ਹੈ। ਅਗਲੇ 6 ਮਹੀਨਿਆਂ ’ਚ ਹਲਦੀ 12,500 ਰੁਪਏ ਪ੍ਰਤੀ ਕੁਇੰਟਲ ਅਤੇ ਜੀਰਾ 25,000 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਪਹੁੰਚ ਸਕਦੇ ਹਨ। ਧਨੀਆ ਵੀ 18,000 ਰੁਪਏ ਦਾ ਪੱਧਰ ਛੂਹ ਲਵੇਗਾ ਅਤੇ ਇਹ ਸਭ ਤੋਂ ਵੱਧ ਤੇਜ਼ੀ ਨਾਲ ਵਧੇਗਾ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਨ੍ਹਾਂ ਮਸਾਲਿਆਂ ਦੀਆਂ ਕੀਮਤਾਂ ’ਚ 24 ਤੋਂ 66 ਫੀਸਦੀ ਦਾ ਵੱਡਾ ਉਛਾਲ ਆ ਸਕਦਾ ਹੈ।
ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ
TRAI ਮੁਖੀ ਨੇ 5ਜੀ ਸਪੈਕਟ੍ਰਮ ਨੀਲਾਮੀ ਸਲਾਹ ਪੱਤਰ ਨੂੰ ਫੈਸਲਾਕੁੰਨ ਮੋੜ ਕਰਾਰ ਦਿੱਤਾ
NEXT STORY