Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    10:25:19 PM

  • tmc workers guard evm strong room durgapur jaggery sweets bengal

    ਕੋਲਕਾਤਾ 'ਚ TMC-ਭਾਜਪਾ ਵਰਕਰਾਂ ਦਾ ਹੰਗਾਮਾ, EVM...

  • accident occurs while returning from mata vaishno devi

    ਵੈਸ਼ਨੋ ਦੇਵੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ...

  • us military equipment worth billions of dollars destroyed in iran war

    ਈਰਾਨ ਨਾਲ ਜੰਗ US ਨੂੰ ਪੈ ਰਹੀ ਮਹਿੰਗੀ! ਅਰਬਾਂ...

  • gt vs rcb  bengaluru set target for gujarat

    GT vs RCB: ਬੈਂਗਲੁਰੂ ਨੇ ਗੁਜਰਾਤ ਨੂੰ 156 ਦੌੜਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਗਵਾ ਦੇ ਮਾਮਲਿਆਂ ਦੀ ਵਧਦੀ ਗਿਣਤੀ, ਸਥਿਤੀ ਗੰਭੀਰ

BLOG News Punjabi(ਬਲਾਗ)

ਅਗਵਾ ਦੇ ਮਾਮਲਿਆਂ ਦੀ ਵਧਦੀ ਗਿਣਤੀ, ਸਥਿਤੀ ਗੰਭੀਰ

  • Edited By Anmol Tagra,
  • Updated: 09 Feb, 2026 03:47 PM
Blog
rise in kidnapping cases
  • Share
    • Facebook
    • Tumblr
    • Linkedin
    • Twitter
  • Comment

ਦਿੱਲੀ ਅਤੇ ਭਾਰਤ ਦੇ ਹੋਰ ਵੱਡੇ ਸ਼ਹਿਰਾਂ ’ਚ ਇਕ ਡਰ ਫੈਲਿਆ ਹੋਇਆ ਹੈ, ਰੋਜ਼ਾਨਾ ਜੀਵਨ ’ਚ ਇਕ ਖ਼ਾਮੋਸ਼ ਡਰ ਬੈਠਣ ਲੱਗਾ ਹੈ। ਜਦੋਂ ਉਨ੍ਹਾਂ ਦੇ ਬੱਚੇ ਸਕੂਲ ਲਈ ਬਾਹਰ ਨਿਕਲਦੇ ਹਨ ਤਾਂ ਮਾਪੇ ਚਿੰਤਤ ਹੁੰਦੇ ਹਨ। ਔਰਤਾਂ ਇਕੱਲੀਆਂ ਯਾਤਰਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਦੀਆਂ ਹਨ। ਪ੍ਰਵਾਸੀ ਮਜ਼ਦੂਰ ਨੌਕਰੀ ਦੇ ਪ੍ਰਸਤਾਵਾਂ ’ਤੇ ਭਰੋਸਾ ਕਰਨ ਤੋਂ ਪਹਿਲਾਂ ਝਿਜਕਦੇ ਹਨ। ਇਹ ਡਰ ਕਾਲਪਨਿਕ ਨਹੀਂ ਹੈ। ਇਸ ਦੀਆਂ ਜੜ੍ਹਾਂ ਸਾਡੇ ਸ਼ਹਿਰਾਂ ਤੋਂ ਰਿਪੋਰਟ ਕੀਤੇ ਜਾ ਰਹੇ ਅਗਵਾ ਦੇ ਮਾਮਲਿਆਂ ਦੀ ਵਧਦੀ ਗਿਣਤੀ ’ਚ ਹਨ। ਮੈਂ ਤੁਹਾਨੂੰ ਵਿਸ਼ਵਾਸ ਦਿਵਾ ਸਕਦੀ ਹਾਂ ਕਿ ਗੈਰ-ਰਿਪੋਰਟ ਕੀਤੀ ਗਈ ਗਿਣਤੀ ਬਹੁਤ ਜ਼ਿਆਦਾ ਹੋਵੇਗੀ।

ਅਗਵਾ ਹੁਣ ਕੋਈ ਕਦੇ-ਕਦਾਈਂ ਹੋਣ ਵਾਲਾ ਅਪਰਾਧ ਨਹੀਂ ਰਹਿ ਗਿਆ। ਇਹ ਸੰਗਠਿਤ, ਮੌਕਾਪ੍ਰਸਤ ਅਤੇ ਡਰਾਉਣੇ ਰੂਪ ’ਚ ਆਮ ਹੋ ਗਿਆ ਹੈ। ਜਿਹੜੀ ਗੱਲ ਇਸ ਨੂੰ ਹੋਰ ਵੀ ਬਦਤਰ ਬਣਾਉਂਦੀ ਹੈ, ਉਹ ਇਹ ਭਾਵਨਾ ਹੈ ਕਿ ਇਹ ਕਿਤੇ ਵੀ ਹੋ ਸਕਦਾ ਹੈ-ਘਰ ਦੇ ਬਾਹਰ, ਰੇਲਵੇ ਸਟੇਸ਼ਨ ’ਤੇ, ਸਕੂਲ ਦੇ ਕੋਲ ਜਾਂ ਇੱਥੋਂ ਤੱਕ ਕਿ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਵੀ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਅਨੁਸਾਰ, ਭਾਰਤ ’ਚ ਇਕ ਹੀ ਸਾਲ ’ਚ 1.16 ਲੱਖ ਤੋਂ ਵੱਧ ਅਗਵਾ ਦੇ ਮਾਮਲੇ ਦਰਜ ਕੀਤੇ ਗਏ। ਇਕੱਲੀ ਦਿੱਲੀ ’ਚ 5,700 ਤੋਂ ਵੱਧ ਮਾਮਲੇ ਦਰਜ ਹੋਏ। ਇਸ ਤੋਂ ਵੀ ਵੱਧ ਚਿੰਤਾਜਨਕ ਇਹ ਹੈ ਕਿ ਪੀੜਤਾਂ ’ਚੋਂ ਲੱਗਭਗ 70 ਫੀਸਦੀ ਬੱਚੇ ਸਨ। ਇਹ ਸਿਰਫ ਸੰਖਿਆਵਾਂ ਨਹੀਂ ਹਨ। ਉਹ ਟੁੱਟੇ ਹੋਏ ਪਰਿਵਾਰਾਂ, ਸਦਮੇ ’ਚ ਡੁੱਬੇ ਮਾਪਿਆਂ ਅਤੇ ਉਨ੍ਹਾਂ ਜ਼ਿੰਦਗੀਆਂ ਦੀ ਨੁਮਾਇੰਦਗੀ ਕਰਦੇ ਹਨ, ਜੋ ਸ਼ਾਇਦ ਕਦੇ ਪੂਰੀ ਤਰ੍ਹਾਂ ਉੱਭਰ ਨਾ ਸਕਣ।

ਹਾਲ ਦੇ ਮਾਮਲੇ ਦੱਸਦੇ ਹਨ ਕਿ ਸਥਿਤੀ ਕਿੰਨੀ ਗੰਭੀਰ ਹੈ। ਪੱਛਮੀ ਦਿੱਲੀ ’ਚ, ਤੜਕੇ ਇਕ ਰਿਹਾਇਸ਼ੀ ਇਲਾਕੇ ਤੋਂ ਇਕ ਨਵਜੰਮੇ ਬੱਚੇ ਨੂੰ ਅਗਵਾ ਕਰ ਲਿਆ ਗਿਆ। ਬੱਚਾ ਸਿਰਫ ਇਸ ਲਈ ਬਚਾਇਆ ਜਾ ਸਕਿਆ ਕਿਉਂਕਿ ਪੁਲਸ ਨੇ ਸੈਂਕੜੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਤੁਰੰਤ ਟਰੈਕ ਕੀਤਾ। ਇਕ ਹੋਰ ਮਾਮਲੇ ’ਚ, 4 ਮਹੀਨੇ ਦੇ ਬੱਚੇ ਨੂੰ ਇਕ ਅਜਿਹੀ ਔਰਤ ਲੈ ਗਈ ਜਿਸ ਨੇ ਪਰਿਵਾਰ ਦਾ ਭਰੋਸਾ ਜਿੱਤ ਲਿਆ ਸੀ। ਗਾਜ਼ੀਆਬਾਦ ਦੇ ਇਕ ਰੇਲਵੇ ਸਟੇਸ਼ਨ ’ਤੇ, ਮਦਦ ਦੀ ਪੇਸ਼ਕਸ਼ ਕਰਨ ਵਾਲੇ ਇਕ ਅਜਨਬੀ ਨੇ 4 ਸਾਲ ਦੇ ਬੱਚੇ ਨੂੰ ਫੁਸਲਾ ਲਿਆ। ਉੱਤਰ-ਪੂਰਬੀ ਦਿੱਲੀ ’ਚ, ਖੇਡਦੇ ਸਮੇਂ ਲਾਪਤਾ ਹੋਇਆ ਇਕ ਬੱਚਾ ਬਾਅਦ ’ਚ ਮ੍ਰਿਤਕ ਪਾਇਆ ਗਿਆ।

ਅਗਵਾ ਨੂੰ ਕੰਟਰੋਲ ਕਰਨਾ ਇੰਨਾ ਔਖਾ ਹੋਣ ਦਾ ਇਕ ਕਾਰਨ ਸਾਡੇ ਸ਼ਹਿਰਾਂ ਦਾ ਆਕਾਰ ਅਤੇ ਸੰਘਣਾਪਣ ਹੈ। ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਵਿਸ਼ਾਲ, ਭੀੜ-ਭੜੱਕੇ ਵਾਲੇ ਅਤੇ ਲਗਾਤਾਰ ਗਤੀਸ਼ੀਲ ਹਨ। ਅਪਰਾਧੀਆਂ ਲਈ ਭੀੜ ’ਚ ਗਾਇਬ ਹੋਣਾ, ਸਥਾਨ ਬਦਲਣਾ ਅਤੇ ਕੁਝ ਹੀ ਘੰਟਿਆਂ ’ਚ ਰਾਜ ਦੀਆਂ ਸੀਮਾਵਾਂ ਪਾਰ ਕਰਨਾ ਆਸਾਨ ਹੁੰਦਾ ਹੈ। ਜਦੋਂ ਤੱਕ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਕਿ ਕੀ ਹੋਇਆ, ਕੀਮਤੀ ਸਮਾਂ ਨਿਕਲ ਚੁੱਕਾ ਹੁੰਦਾ ਹੈ। ਮੁੱਖ ਸੜਕਾਂ ’ਤੇ ਪੁਲਸ ਦੀ ਮੌਜੂਦਗੀ ਅਕਸਰ ਮਜ਼ਬੂਤ ਹੁੰਦੀ ਹੈ ਪਰ ਅੰਦਰੂਨੀ ਗਲੀਆਂ, ਬਾਜ਼ਾਰਾਂ, ਮਜ਼ਦੂਰ ਖੇਤਰਾਂ ਅਤੇ ਆਵਾਜਾਈ ਕੇਂਦਰਾਂ ’ਚ ਸੀਮਤ ਹੁੰਦੀ ਹੈ। ਸੀ. ਸੀ. ਟੀ. ਵੀ. ਕੈਮਰੇ ਮੌਜੂਦ ਹਨ ਪਰ ਕਈ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਜਾਂ ਰੀਅਲ ਟਾਈਮ ’ਚ ਉਨ੍ਹਾਂ ਦੀ ਨਿਗਰਾਨੀ ਨਹੀਂ ਕੀਤੀ ਜਾਂਦੀ। ਕਈ ਮਾਮਲਿਆਂ ’ਚ, ਫੁਟੇਜ ਦੀ ਜਾਂਚ ਕਈ ਘੰਟਿਆਂ ਜਾਂ ਦਿਨਾਂ ਬਾਅਦ ਕੀਤੀ ਜਾਂਦੀ ਹੈ, ਜਦੋਂ ਤੱਕ ਸੁਰਾਗ ਠੰਢੇ ਪੈ ਚੁੱਕੇ ਹੁੰਦੇ ਹਨ।

ਕਈ ਅਗਵਾ ਸਮੱਗਲਿੰਗ, ਜਬਰੀ ਮਜ਼ਦੂਰੀ, ਨਾਜਾਇਜ਼ ਗੋਦ ਲੈਣ ਜਾਂ ਫਿਰੌਤੀ ਦੇ ਰੈਕੇਟ ਨਾਲ ਜੁੜੇ ਹੁੰਦੇ ਹਨ। ਪੀੜਤਾਂ ਨੂੰ ਅਕਸਰ ਸੂਬਿਆਂ ਦੇ ਪਾਰ ਲਿਜਾਇਆ ਜਾਂਦਾ ਹੈ, ਜਿਸ ਨਾਲ ਜਾਂਚ ਹੌਲੀ ਹੋ ਜਾਂਦੀ ਹੈ ਅਤੇ ਪੁਲਸ ਬਲਾਂ ਵਿਚਕਾਰ ਤਾਲਮੇਲ ਕਮਜ਼ੋਰ ਹੋ ਜਾਂਦਾ ਹੈ। ਚਾਰਜਸ਼ੀਟ ਅਤੇ ਦੋਸ਼-ਸਿੱਧੀ ਦੀ ਘੱਟ ਦਰ ਇਕ ਖ਼ਤਰਨਾਕ ਸੰਕੇਤ ਭੇਜਦੀ ਹੈ ਕਿ ਸਜ਼ਾ ਤੋਂ ਬਚਿਆ ਜਾ ਸਕਦਾ ਹੈ। ਡਰ ਅਤੇ ਚੁੱਪ ਵੀ ਅਪਰਾਧੀਆਂ ਦੀ ਮਦਦ ਕਰਦੀ ਹੈ। ਪਰਿਵਾਰ ਕਦੇ-ਕਦੇ ਸਦਮੇ, ਸਮਾਜਿਕ ਦਬਾਅ, ਵਿਸ਼ੇਸ਼ ਤੌਰ ’ਤੇ ਪੁਲਸ ਪ੍ਰਕਿਰਿਆਵਾਂ ਦੇ ਡਰ ਜਾਂ ਪੀੜਤ ਦੇ ਪਰਤਣ ਦੀ ਉਮੀਦ ’ਚ ਅਗਵਾ ਦੀ ਰਿਪੋਰਟ ਕਰਨ ’ਚ ਦੇਰੀ ਕਰਦੇ ਹਨ।

ਸਰਕਾਰ ਨੂੰ ਅਗਵਾ ਨੂੰ ਇਕ ਗੰਭੀਰ ਰਾਸ਼ਟਰੀ ਸੁਰੱਖਿਆ ਮੁੱਦੇ ਦੇ ਰੂਪ ’ਚ ਦੇਖਣਾ ਚਾਹੀਦਾ ਹੈ। ਮਜ਼ਬੂਤ ਅਤੇ ਦਿਖਾਈ ਦੇਣ ਵਾਲੀ ਪੁਲਸਿੰਗ ਪਹਿਲਾ ਕਦਮ ਹੈ। ਬੀਟ ਪੁਲਸਿੰਗ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਧਿਕਾਰੀਆਂ ਨੂੰ ਆਪਣੇ ਸਥਾਨਕ ਖੇਤਰਾਂ, ਵਸਨੀਕਾਂ ਅਤੇ ਸੰਵੇਦਨਸ਼ੀਲ ਬਿੰਦੂਆਂ ਦੀ ਜਾਣਕਾਰੀ ਹੋਵੇ। ਸਕੂਲ ਦੇ ਰਸਤਿਆਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਬਾਜ਼ਾਰਾਂ ਅਤੇ ਨਿਰਮਾਣ ਵਾਲੀਆਂ ਥਾਵਾਂ ਦੀ ਨਿਯਮਤ ਨਿਗਰਾਨੀ ਦੀ ਲੋੜ ਹੈ। ਨਿਗਰਾਨੀ ਪ੍ਰਣਾਲੀਆਂ ਨੂੰ ਪ੍ਰਤੀਕਾਤਮਕ ਨਹੀਂ, ਸਗੋਂ ਪ੍ਰਭਾਵਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ। ਸੀ. ਸੀ. ਟੀ. ਵੀ. ਕੈਮਰੇ ਚਾਲੂ ਹਾਲਤ ’ਚ ਹੋਣੇ ਚਾਹੀਦੇ ਹਨ, ਉਚਿਤ ਸਥਾਨ ’ਤੇ ਹੋਣੇ ਚਾਹੀਦੇ ਹਨ ਅਤੇ ਸਿੱਧੇ ਪੁਲਸ ਸਟੇਸ਼ਨਾਂ ਨਾਲ ਜੁੜੇ ਹੋਣੇ ਚਾਹੀਦੇ ਹਨ। ਰੀਅਲ-ਟਾਈਮ ਅਲਰਟ, ਵਾਹਨ ਟ੍ਰੈਕਿੰਗ ਅਤੇ ਸਾਂਝਾ ਲਾਪਤਾ-ਵਿਅਕਤੀ ਡੇਟਾਬੇਸ ਵਰਗੀ ਤਕਨੀਕ ਦੀ ਵਰਤੋਂ ਤੇਜ਼ੀ ਨਾਲ ਕਾਰਵਾਈ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਸਿਰਫ਼ ਅਪਰਾਧ ਰਿਕਾਰਡ ਕਰਨ ਲਈ।

ਤੁਰੰਤ ਨਿਆਂ ਵੀ ਓਨਾ ਹੀ ਮਹੱਤਵਪੂਰਨ ਹੈ। ਅਗਵਾ ਦੇ ਮਾਮਲਿਆਂ ਨੂੰ ਫਾਸਟ-ਟਰੈਕ ਅਦਾਲਤਾਂ ’ਚ ਨਿਪਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਜ਼ਾ ਤੇਜ਼ ਅਤੇ ਸਖ਼ਤ ਹੋਵੇ। ਇਹ ਹੈਰਾਨੀਜਨਕ ਹੈ ਕਿ ਸਮੇਂ ਦੇ ਨਾਲ ਕਿੰਨੇ ਮਾਮਲੇ ਭੁਲਾ ਦਿੱਤੇ ਜਾਂਦੇ ਹਨ। ਰਾਜਾਂ ਵਿਚਕਾਰ ਬਿਹਤਰ ਤਾਲਮੇਲ ਵੀ ਜ਼ਰੂਰੀ ਹੈ। ਜਨਤਕ ਜਾਗਰੂਕਤਾ ਇਕ ਹੋਰ ਮੁੱਖ ਖੇਤਰ ਹੈ। ਸਰਕਾਰ ਨੂੰ ਨਾਗਰਿਕਾਂ ਨੂੰ ਸੁਰੱਖਿਆ ਉਪਾਵਾਂ, ਐਮਰਜੈਂਸੀ ਹੈਲਪਲਾਈਨ ਅਤੇ ਤੁਰੰਤ ਰਿਪੋਰਟਿੰਗ ਦੇ ਮਹੱਤਵ ਬਾਰੇ ਜਾਗਰੂਕ ਕਰਨ ’ਚ ਨਿਵੇਸ਼ ਕਰਨਾ ਚਾਹੀਦਾ ਹੈ।

ਮਾਪਿਆਂ ਨੂੰ ਬੱਚਿਆਂ ਨੂੰ ਸੁਰੱਖਿਆ ਦੇ ਸਰਲ ਨਿਯਮ ਸਿਖਾਉਣੇ ਚਾਹੀਦੇ ਹਨ-ਅਜਨਬੀਆਂ ਨਾਲ ਗੱਲ ਨਾ ਕਰੋ, ਤੋਹਫ਼ੇ ਜਾਂ ਲਿਫਟ ਸਵੀਕਾਰ ਨਾ ਕਰੋ, ਫ਼ੋਨ ਨੰਬਰ ਯਾਦ ਰੱਖੋ ਅਤੇ ਅਸਹਿਜ ਹੋਣ ’ਤੇ ਮਦਦ ਲਈ ਚੀਕੋ। ਵੱਡਿਆਂ ਨੂੰ ਨਿੱਜੀ ਵੇਰਵੇ ਅਤੇ ਰੋਜ਼ਾਨਾ ਦੀ ਰੁਟੀਨ ਸਾਂਝੀ ਕਰਨ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ, ਵਿਸ਼ੇਸ਼ ਤੌਰ ’ਤੇ ਸੋਸ਼ਲ ਮੀਡੀਆ ’ਤੇ। ਜਿੱਥੇ ਸੰਭਵ ਹੋਵੇ, ਘੱਟ ਰੌਸ਼ਨੀ ਵਾਲੇ ਖੇਤਰਾਂ ’ਚ ਦੇਰ ਰਾਤ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਯਾਤਰਾ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਸਾਡੀਆਂ ਜ਼ਿਆਦਾਤਰ ਸਟਰੀਟ ਲਾਈਟਾਂ ਕੰਮ ਨਹੀਂ ਕਰਦੀਆਂ।

ਰੋਕਥਾਮ ’ਚ ਭਾਈਚਾਰਿਆਂ ਦੀ ਸ਼ਕਤੀਸ਼ਾਲੀ ਭੂਮਿਕਾ ਹੁੰਦੀ ਹੈ। ਅਣਪਛਾਤੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਗੁਆਂਢੀ, ਸ਼ੱਕੀ ਵਿਵਹਾਰ ਪ੍ਰਤੀ ਸੁਚੇਤ ਦੁਕਾਨਦਾਰ ਅਤੇ ਚਿੰਤਾਵਾਂ ਦੀ ਜਲਦੀ ਰਿਪੋਰਟ ਕਰਨ ਵਾਲੇ ਵਸਨੀਕ ਅਪਰਾਧਾਂ ਨੂੰ ਹੋਣ ਤੋਂ ਪਹਿਲਾਂ ਰੋਕ ਸਕਦੇ ਹਨ। ਸਭ ਤੋਂ ਵੱਧ, ਤੁਰੰਤ ਰਿਪੋਰਟਿੰਗ ਬਹੁਤ ਮਹੱਤਵਪੂਰਨ ਹੈ। ਅਗਵਾ ਦੇ ਮਾਮਲਿਆਂ ’ਚ ਹਰ ਮਿੰਟ ਮਾਇਨੇ ਰੱਖਦਾ ਹੈ। ਚੁੱਪ ਅਤੇ ਦੇਰੀ ਜਾਨ ਲੈ ਸਕਦੀ ਹੈ।

ਅਗਵਾ ਨੂੰ ਸ਼ਹਿਰੀ ਜੀਵਨ ਦਾ ਪ੍ਰਵਾਨਿਤ ਹਿੱਸਾ ਨਹੀਂ ਬਣਨਾ ਚਾਹੀਦਾ। ਸਾਡੇ ਸ਼ਹਿਰ ਮੌਕੇ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਹਨ, ਨਾ ਕਿ ਡਰ। ਮਜ਼ਬੂਤ ਸ਼ਾਸਨ, ਸੁਚੇਤ ਪੁਲਸਿੰਗ, ਜਾਣੂ ਨਾਗਰਿਕ ਅਤੇ ਤੁਰੰਤ ਨਿਆਂ ਇਸ ਖ਼ਤਰੇ ਨੂੰ ਘੱਟ ਕਰ ਸਕਦੇ ਹਨ। ਅਸਲੀ ਸਵਾਲ ਇਹ ਹੈ ਕਿ ਕੀ ਅਸੀਂ ਡਰ ਨੂੰ ‘ਨਵਾਂ ਸਾਧਾਰਨ’ ਬਣਨ ਤੋਂ ਪਹਿਲਾਂ ਦ੍ਰਿੜ੍ਹਤਾ ਅਤੇ ਸਮੂਹਿਕ ਤੌਰ ’ਤੇ ਕਾਰਜ ਕਰਦੇ ਹਾਂ। ਇਹ ਹੁਣ ਸਾਡੇ ਜੀਵਨ ਦਾ ਹਿੱਸਾ ਹੈ ਅਤੇ ਵਿਅਕਤੀ ਇਸ ਦੇ ਨਾਲ ਜਿਊਣਾ ਔਖੇ ਤਰੀਕੇ ਨਾਲ ਸਿੱਖਦਾ ਹੈ। ਜੋ ਹੋਰ ਵੀ ਜ਼ਿਆਦਾ ਚਿੰਤਾਜਨਕ ਹੈ, ਉਹ ਇਸ ਦਾ ਪ੍ਰਭਾਵ ਹੈ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਸੈਰ-ਸਪਾਟੇ ’ਤੇ ਪੈਣ ਵਾਲਾ ਹੈ, ਇਹ ਇਕ ਵੱਡਾ ਝਟਕਾ ਹੋਵੇਗਾ।

- ਦੇਵੀ ਚੇਰੀਅਨ

  • Kidnapping
  • Kidnapping Cases
  • Delhi

ਸ਼ਹਿਰੀ ਵਿਕਾਸ : ਪੁਰਾਤਨ ਅਤੇ ਆਧੁਨਿਕ ’ਚ ਸੰਘਰਸ਼

NEXT STORY

Stories You May Like

  • amritsar  rising inflation has a serious impact on trade
    ਅੰਮ੍ਰਿਤਸਰ: ਵਧਦੀ ਮਹਿੰਗਾਈ ਦਾ ਵਪਾਰ ’ਤੇ ਗੰਭੀਰ ਅਸਰ, ਕੱਚੇ ਮਾਲ ਦੀਆਂ ਕੀਮਤਾਂ 'ਚ 60 ਫ਼ੀਸਦੀ ਉਛਾਲ
  • students abducted in nigeria
    ਨਾਈਜੀਰੀਆ 'ਚ ਵੱਡੀ ਵਾਰਦਾਤ, ਬੰਦੂਕਧਾਰੀਆਂ ਨੇ ਅਗਵਾ ਕਰ ਲਏ ਵਿਦਿਆਰਥੀ
  • punjab schools  school teachers
    ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਖ਼ਤਰੇ ਦੀ ਘੰਟੀ, ਬੇਹੱਦ ਗੰਭੀਰ ਬਣੇ ਹਾਲਾਤ
  • punjab youth kidnapped and murdered outside gas agency
    ਪੰਜਾਬ 'ਚ ਵੱਡੀ ਵਾਰਦਾਤ! ਗੈਸ ਏਜੰਸੀ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਕੇ ਕਰ 'ਤਾ ਕਤਲ
  • boy dies of drug overdose in jalandhar
    ਜਲੰਧਰ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਮਾਂ ਨੇ ਲਾਏ ਗੰਭੀਰ ਦੋਸ਼
  • wedding  groom  kidnapping  threat  police
    ਵਿਆਹ ਤੋਂ ਪਹਿਲਾਂ ਲਾੜਾ ਹੋ ਗਿਆ ਅਗਵਾ, ਦਿੱਤੀ ਧਮਕੀ- 'ਬਾਰਾਤ ਆਈ ਤਾਂ ਜਾਵੇਗੀ ਲਾਸ਼'
  • businessman  s suicide causes uproar in bathinda
    ਬਠਿੰਡਾ 'ਚ ਕਾਰੋਬਾਰੀ ਦੀ ਖ਼ੁਦਕੁਸ਼ੀ ਕਾਰਨ ਹੜਕੰਪ, ਮਰਨ ਤੋਂ ਪਹਿਲਾਂ DSP 'ਤੇ ਲਾਏ ਗੰਭੀਰ ਇਲਜ਼ਾਮ
  • fbi director kash patel likely to be fired
    ਕਾਸ਼ ਪਟੇਲ ਦੀ ਹੋ ਸਕਦੀ ਹੈ 'ਛੁੱਟੀ'! ਗੰਭੀਰ ਇਲਜ਼ਾਮਾਂ ਕਾਰਨ ਵਿਵਾਦਾਂ 'ਚ ਘਿਰੇ FBI ਚੀਫ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
Trending
Ek Nazar
major rules will change

LPG ਸਿਲੰਡਰ ਤੋਂ ਲੈ ਕੇ UPI ਤੱਕ 1 ਮਈ ਤੋਂ ਬਦਲ ਜਾਣਗੇ ਇਹ ਨਿਯਮ! ਤੁਹਾਡੀ ਜੇਬ...

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +