ਨਵੀਂ ਦਿੱਲੀ (ਭਾਸ਼ਾ)-ਅਮਰੀਕੀ ਸ਼ੇਅਰ ਬਾਜ਼ਾਰ ਰੈਗੂਲੇਟਰ ਇਨਫੋਸਿਸ ਦੇ ਉੱਚ ਅਧਿਕਾਰੀਆਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ 'ਚ ਸੇਬੀ ਤੋਂ ਸਹਿਯੋਗ ਲਵੇਗਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬਾਜ਼ਾਰ ਰੈਗੂਲੇਟਰ ਅਮਰੀਕੀ ਜ਼ਮਾਨਤ ਅਤੇ ਵਟਾਂਦਰਾ ਕਮਿਸ਼ਨ (ਯੂ. ਐੱਸ. ਐੱਸ. ਈ. ਸੀ.) ਨੇ ਵ੍ਹਿਸਲਬਲੋਅਰ ਦੀ ਕੰਪਨੀ ਦੇ ਸਿਖਰ ਪ੍ਰਬੰਧਨ ਵੱਲੋਂ 'ਅਨੈਤਿਕ ਵਿਹਾਰ' ਦੀ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਨੇ ਕਿਹਾ ਕਿ ਭਾਰਤੀ ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਅਮਰੀਕੀ ਐੱਸ. ਈ. ਸੀ. ਨੂੰ ਹਰ ਸੰਭਵ ਮਦਦ ਦੇਵੇਗਾ। ਇਨਫੋਸਿਸ ਭਾਰਤ ਦੇ ਨਾਲ-ਨਾਲ ਅਮਰੀਕਾ ਦੇ ਸ਼ੇਅਰ ਬਾਜ਼ਾਰ 'ਚ ਵੀ ਸੂਚੀਬੱਧ ਹੈ। ਅਮਰੀਕਾ 'ਚ ਕੰਪਨੀ ਦੇ ਖਿਲਾਫ ਕਾਨੂੰਨੀ ਮੁਕੱਦਮਾ ਦਰਜ ਕੀਤਾ ਗਿਆ ਹੈ ਕਿਉਂਕਿ ਇੱਥੇ ਨਿਵੇਸ਼ਕਾਂ ਨੂੰ ਇਨ੍ਹਾਂ ਦੋਸ਼ਾਂ ਨਾਲ ਨੁਕਸਾਨ ਹੋਇਆ ਹੈ ਅਤੇ ਨੁਕਸਾਨ ਦੀ ਵਸੂਲੀ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ। ਐੱਸ. ਈ. ਸੀ. ਨੇ ਸੇਬੀ ਤੋਂ ਸਹਿਯੋਗ ਮੰਗਣ ਨਾਲ ਜੁੜੇ ਸਵਾਲਾਂ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ ਹੈ। ਉਥੇ ਹੀ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਵੀ ਕੰਪਨੀ ਤੋਂ ਵਧੇਰੇ ਜਾਣਕਾਰੀ ਮੰਗੀ ਹੈ, ਜਦੋਂ ਕਿ ਰਾਸ਼ਟਰੀ ਵਿੱਤੀ ਰਿਪੋਰਟਿੰਗ ਅਥਾਰਟੀ (ਐੱਨ. ਐੱਫ. ਆਰ. ਏ.) ਨੂੰ ਵੀ ਮਾਮਲੇ ਨੂੰ ਦੇਖਣ ਲਈ ਕਿਹਾ ਗਿਆ ਹੈ।
ਵਿਦੇਸ਼ੀ ਕਰੰਸੀ ਭੰਡਾਰ 440.75 ਅਰਬ ਡਾਲਰ ਤੋਂ ਪਾਰ
NEXT STORY