ਨਵੀਂ ਦਿੱਲੀ— ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ 2 ਨਵੇਂ ਬੀਮਾ ਉਤਪਾਦਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਚ ਇਕ ਉਤਪਾਦ ਸਿਹਤ ਬੀਮਾ ਅਤੇ ਦੂਜਾ ਉਤਪਾਦ ਮੋਟਰ ਬੀਮਾ ਨਾਲ ਸਬੰਧਤ ਹੈ। ਸਿਹਤ ਬੀਮਾ ਉਤਪਾਦ ਨੂੰ ‘ਕੋ-ਪੇਅ’ ਅਤੇ ਮੋਟਰ ਬੀਮਾ ਉਤਪਾਦ ਨੂੰ ‘ਪੇ ਐਜ਼ ਯੂ ਕੰਜ਼ਿਊਮ’ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਉਤਪਾਦਾਂ ਨੂੰ ਲਾਂਚ ਕਰਨ ਦੀ ਮਨਜ਼ੂਰੀ ਨਿੱਜੀ ਗੈਰ-ਜੀਵਨ ਬੀਮਾ ਫਰਮ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਨੂੰ ਮਿਲ ਗਈ ਹੈ।
ਨਵੇਂ ਮੋਟਰ ਵਾਹਨ ਬੀਮਾ ਉਤਪਾਦ ਦੀ ਜਾਣਕਾਰੀ ਦਿੰਦੇ ਹੋਏ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਦੇ ਐੱਮ. ਡੀ. ਅਤੇ ਸੀ. ਈ. ਓ. ਤਪਨ ਸਿੰਘਲ ਨੇ ਦੱਸਿਆ ਕਿ ਇਸ ਨਵੇਂ ਉਤਪਾਦ ਤਹਿਤ ਵਾਹਨ ਬੀਮਾ ਧਾਰਕਾਂ ਨੂੰ ਸਿਰਫ ਗੱਡੀ ਦੀ ਵਰਤੋਂ ਅਨੁਸਾਰ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਸਿੰਘਲ ਨੇ ਦੱਸਿਆ ਕਿ ਅਜੇ ਭਾਰਤ ’ਚ ਵਾਹਨ ਬੀਮਾ ਪਾਲਿਸੀ ’ਚ ਆਨ ਡੈਮੇਜ ਪ੍ਰੀਮੀਅਮ ਦੀ ਹਿੱਸੇਦਾਰੀ ਵਾਹਨ ਦੀ ਉਮਰ, ਮੈਨੂਫੈਕਚਰਿੰਗ ਅਤੇ ਮਾਡਲ ਦੇ ਆਧਾਰ ’ਤੇ ਤੈਅ ਹੁੰਦੀ ਹੈ। ‘ਪੇ ਐਜ਼ ਯੂ ਕੰਜ਼ਿਊਮ’ ਉਤਪਾਦ ਤਹਿਤ ਪ੍ਰੀਮੀਅਮ ਵਾਹਨ ਦੇ ਚਲਾਉਣ ਦੇ ਕਿਲੋਮੀਟਰ ਦੇ ਆਧਾਰ ’ਤੇ ਤੈਅ ਹੋਵੇਗਾ। ਯਾਨੀ ਤੁਸੀਂ ਨਿਸ਼ਚਿਤ ਸਮੇਂ ’ਚ ਜਿੰਨੀ ਗੱਡੀ ਚਲਾਓਗੇ, ਉਸ ਦੇ ਹਿਸਾਬ ਨਾਲ ਹੀ ਵਾਹਨ ਬੀਮਾ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਆਨ ਡੈਮੇਜ ਬੀਮਾ ਲੈਣ ਲਈ ਉਤਸ਼ਾਹਿਤ ਹੋਣਗੇ।
6 ਮਹੀਨਿਆਂ ਲਈ ਟੈਸਟ ਆਧਾਰ ’ਤੇ ਲਾਂਚ ਹੋਣਗੇ ਨਵੇਂ ਉਤਪਾਦ
ਇਰਡਾ ਦੇ ਆਦੇਸ਼ਾਂ ਅਨੁਸਾਰ ਫਿਲਹਾਲ ਇਹ ਉਤਪਾਦ 1 ਫਰਵਰੀ ਤੋਂ ਪਾਇਲਟ ਟੈਸਟ ਦੇ ਆਧਾਰ ’ਤੇ ਲਾਂਚ ਕੀਤੇ ਜਾਣਗੇ। ਇਨ੍ਹਾਂ ਦੀ ਮਿਆਦ 6 ਮਹੀਨਿਆਂ ਦੀ ਹੋਵੇਗੀ। ਪਾਇਲਟ ਟੈਸਟ ਵੱਲੋਂ ਮਿਲੇ ਰਿਸਪਾਂਸ ਦੇ ਆਧਾਰ ’ਤੇ ਇਨ੍ਹਾਂ ਉਤਪਾਦਾਂ ਦੀ ਕਮਰਸ਼ੀਅਲ ਲਾਂਚਿੰਗ ਹੋ ਸਕਦੀ ਹੈ। ਪਾਇਲਟ ਟੈਸਟ ਦੀ ਮਿਆਦ ਨੂੰ ਇਰਡਾ ਲੋੜ ਪੈਣ ’ਤੇ ਵਧਾ ਸਕਦਾ ਹੈ। ਇਰਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਸ ਕੋਲ ਦਸੰਬਰ ’ਚ ਬੀਮਾ ਉਤਪਾਦਾਂ ਸਬੰਧੀ 125 ਪ੍ਰਸਤਾਵ ਆਏ ਸਨ, ਜਿਸ ’ਚੋਂ 37 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਪੈਟਰੋਲ 14 ਤੇ ਡੀਜ਼ਲ 15 ਪੈਸੇ ਸਸਤਾ
NEXT STORY