Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 23, 2026

    3:04:02 PM

  • parvinder jhota  s killer ashwani and his wife sent to 5 day police remand

    ਪਰਵਿੰਦਰ ਝੋਟੇ ਦਾ ਕਾਤਲ ਅਸ਼ਵਨੀ ਅਤੇ ਪਤਨੀ ਨੀਲਮ 5...

  • half day government holiday on saturday 24 october in jalandhar

    ਸ਼ਨੀਵਾਰ ਨੂੰ ਅੱਧੇ ਦਿਨ ਦੀ ਰਹੇਗੀ ਸਰਕਾਰੀ ਛੁੱਟੀ!...

  • mumbai mayor  s office  bachchan home  diljit dosanjh  s concert

    ਦਿਲਜੀਤ ਦੋਸਾਂਝ ਦੇ ਕੰਸਰਟ ਤੇ ਬਿੱਗ ਬੀ ਦੇ ਘਰ ਨੂੰ...

  • quake hits tibet

    ਤਿੱਬਤ 'ਚ ਸ਼ਕਤੀਸ਼ਾਲੀ ਭੂਚਾਲ ; 16 ਲੋਕਾਂ ਦੀ ਮੌਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ

BLOG News Punjabi(ਬਲਾਗ)

ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ

  • Edited By Harpreet Singh,
  • Updated: 28 Sep, 2026 12:52 PM
Blog
students education
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਦੀ ਸਿੱਖਿਆ ਦੇਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਦੋਂ ਵਿਦਿਆਰਥੀ ਛੋਟੀ ਉਮਰ ’ਚ ਪੈਸਿਆਂ ਦਾ ਪ੍ਰਬੰਧਨ ਸਿੱਖਦੇ ਹਨ, ਤਾਂ ਉਹ ਭਵਿੱਖ ’ਚ ਬਿਹਤਰ ਵਿੱਤੀ ਫੈਸਲੇ ਲੈਣ ਦੇ ਸਮਰੱਥ ਬਣਦੇ ਹਨ। ਵਿੱਤੀ ਸਾਖਰਤਾ ਅਤੇ ਵਿੱਤੀ ਪ੍ਰਬੰਧਨ ਸਿੱਖਣ ਨਾਲ ਨਾ ਕੇਵਲ ਕਾਲਜ ਸਗੋਂ ਸੀਨੀਅਰ ਸਕੂਲ ਦੇ ਵਿਦਿਆਰਥੀ ਵੀ ਬਜਟ ਬਣਾਉਣਾ, ਬੱਚਤ ਕਰਨਾ ਅਤੇ ਫਜ਼ੂਲ-ਖਰਚੀ ਤੋਂ ਬਚਣਾ ਸਿੱਖਦੇ ਹਨ। ਇਸ ਨਾਲ ਭਵਿੱਖ ਦੀ ਸੁਰੱਖਿਆ ਲਈ ਕਰਜ਼ੇ (ਜਿਵੇਂ ਐਜੂਕੇਸ਼ਨ ਲੋਨ), ਕ੍ਰੈਡਿਟ ਕਾਰਡ ਅਤੇ ਕਰਜ਼ੇ ਦੇ ਜਾਲ ਤੋਂ ਬਚਣ ਦੀ ਸਮਝ ਵਿਕਸਿਤ ਹੁੰਦੀ ਹੈ। ਇਸ ਨਾਲ ਨਿਵੇਸ਼ ਦੀ ਸਮਝ ਵੀ ਬਦਲਦੀ ਹੈ। ਵਿਦਿਆਰਥੀਆਂ ਨੂੰ ਵਿੱਤ ਪ੍ਰਬੰਧਨ ਸਿਖਾਉਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਨੂੰ ਵਿੱਤੀ ਸਾਖਰਤਾ ਬਾਰੇ ਸਿਖਾ ਕੇ ਵਿੱਤੀ ਫੈਸਲੇ ਲੈਣ ’ਚ ਸਮਰੱਥ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਬੱਚਤ, ਬਜਟ, ਨਿਵੇਸ਼ ਅਤੇ ਜ਼ਿੰਮੇਵਾਰ ਖਰਚੇ ਬਾਰੇ ਜਾਗਰੂਕ ਕਰ ਕੇ, ਅਸੀਂ ਉਨ੍ਹਾਂ ਨੂੰ ਮਹੱਤਵਪੂਰਨ ਜੀਵਨ ਹੁਨਰ ਪ੍ਰਦਾਨ ਕਰਦੇ ਹਾਂ।

ਪੂਰੇ ਦੇਸ਼ ਦੇ ਉੱਚ ਸਿੱਖਿਆ ਅਦਾਰਿਆਂ ’ਚ ਵਿੱਤੀ ਸਾਖਰਤਾ ਦੀ ਸਿੱਖਿਆ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਕਾਲਜ ਤੋਂ ਕਾਰਪੋਰੇਟ ਜੀਵਨ ’ਚ ਕਦਮ ਰੱਖਣਾ ਜਾਂ ਆਪਣਾ ਸਟਾਰਟ-ਅੱਪ ਸ਼ੁਰੂ ਕਰਨਾ ਇਕ ਨੌਜਵਾਨ ਦੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪੜਾਅ ’ਚੋਂ ਇਕ ਹੈ। ਪਹਿਲੀ ਕਮਾਈ ਕਰਨਾ ਜਾਂ ਮਿਲਣਾ ਉਤਸ਼ਾਹ, ਆਜ਼ਾਦੀ ਅਤੇ ਨਵੀਆਂ ਜ਼ਿੰਮੇਵਾਰੀਆਂ ਲੈ ਕੇ ਆਉਂਦਾ ਹੈ। ਹਾਲਾਂਕਿ, ਇਸ ਦੇ ਨਾਲ ਹੀ ਕੁਝ ਵਿਹਾਰਕ ਸਵਾਲ ਵੀ ਉੱਠਦੇ ਹਨ। ਕਿੰਨਾ ਪੈਸਾ ਬਚਾਉਣਾ ਚਾਹੀਦਾ ਹੈ? ਖਰਚਿਆਂ ਦੀ ਯੋਜਨਾ ਕਿਵੇਂ ਬਣਾਉਣੀ ਚਾਹੀਦੀ ਹੈ? ਕੀ ਬੀਮਾ ਜ਼ਰੂਰੀ ਹੈ? ਖਰਚ ਕਰਨਾ, ਬੱਚਤ ਕਰਨਾ ਅਤੇ ਨਿਵੇਸ਼ ਕਰਨਾ—ਇਨ੍ਹਾਂ ਤਿੰਨਾਂ ’ਚ ਕੀ ਅੰਤਰ ਹੈ? ਕੀ ਸਾਡੀਆਂ ਯੂਨੀਵਰਸਿਟੀਆਂ ਇਸ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੀਆਂ ਹਨ?

ਵਿੱਤੀ ਸਾਖਰਤਾ ਕੋਈ ਖਾਸ ਹੁਨਰ ਨਹੀਂ ਹੈ, ਜੋ ਕੇਵਲ ਵਿੱਤ ਮਾਹਿਰਾਂ ਲਈ ਹੀ ਹੋਵੇ। ਇਹ ਸਭ ਲਈ ਜ਼ਰੂਰੀ ਹੈ। ਇਹ ਇਕ ਵਿਹਾਰਕ ਜੀਵਨ ਹੁਨਰ ਹੈ ਜੋ ਵਿਅਕਤੀਆਂ ਨੂੰ ਕਮਾਈ, ਖਰਚ, ਬੱਚਤ, ਉਧਾਰ, ਸੁਰੱਖਿਆ ਅਤੇ ਨਿਵੇਸ਼ ਬਾਰੇ ਸੋਚ-ਸਮਝ ਕੇ ਫੈਸਲੇ ਲੈਣ ’ਚ ਮਦਦ ਕਰਦਾ ਹੈ। ਇਹ ਅਜਿਹੇ ਜੀਵਨ ਹੁਨਰ ਹਨ ਜਿਨ੍ਹਾਂ ਦੀ ਲੋੜ ਹਰੇਕ ਵਿਦਿਆਰਥੀ ਨੂੰ ਹੁੰਦੀ ਹੈ, ਚਾਹੇ ਉਸ ਦਾ ਅਕਾਦਮਿਕ ਵਿਸ਼ਾ ਜਾਂ ਕਰੀਅਰ ਦਾ ਰਾਹ ਕੋਈ ਵੀ ਹੋਵੇ।

ਆਧੁਨਿਕ ਅਰਥਵਿਵਸਥਾ ਤੇਜ਼ੀ ਨਾਲ ਡਿਜੀਟਲ ਹੁੰਦੀ ਜਾ ਰਹੀ ਹੈ। ਅੱਜ ਦੇ ਵਿਦਿਆਰਥੀ ਯੂ.ਪੀ.ਆਈ., ਆਨਲਾਈਨ ਬੈਂਕਿੰਗ, ਡਿਜੀਟਲ ਵਾਲਿਟ ਅਤੇ ਈ-ਕਾਮਰਸ ਪਲੇਟਫਾਰਮਾਂ ਦੀ ਸਰਗਰਮੀ ਨਾਲ ਵਰਤੋਂ ਕਰਦੇ ਹਨ। ਤਕਨਾਲੋਜੀ ਨੇ ਵਿੱਤੀ ਲੈਣ-ਦੇਣ ਨੂੰ ਸੁਖਾਲਾ ਤਾਂ ਬਣਾ ਦਿੱਤਾ ਹੈ ਪਰ ਨਾਲ ਹੀ ਸਾਈਬਰ ਧੋਖਾਦੇਹੀ, ਬਿਨਾਂ ਸੋਚੇ-ਸਮਝੇ ਖਰਚੇ ਅਤੇ ਵਿੱਤੀ ਸੰਬੰਧੀ ਗਲਤ ਜਾਣਕਾਰੀ ਦੇ ਖਤਰੇ ਨੂੰ ਵੀ ਵਧਾ ਦਿੱਤਾ ਹੈ। ਇਸ ਲਈ, ਵਿੱਤੀ ਜਾਗਰੂਕਤਾ ਨਾ ਕੇਵਲ ਧਨ ਕਮਾਉਣ ਲਈ ਸਗੋਂ ਵਿੱਤੀ ਸੁਰੱਖਿਆ ਲਈ ਵੀ ਜ਼ਰੂਰੀ ਹੋ ਗਈ ਹੈ।

ਡਿਗਰੀ ਨਾਲ ਵਿਦਿਆਰਥੀ ਨੂੰ ਰੋਜ਼ਗਾਰ ਪਾਉਣ ’ਚ ਮਦਦ ਮਿਲ ਸਕਦੀ ਹੈ, ਪਰ ਵਿੱਤੀ ਸਾਖਰਤਾ ਉਨ੍ਹਾਂ ਨੂੰ ਕੰਮ ਵਾਲੀ ਥਾਂ ਤੋਂ ਪਰ੍ਹੇ ਜੀਵਨ ’ਚ ਅੱਗੇ ਵਧਣ ’ਚ ਸਹਾਇਕ ਹੁੰਦੀ ਹੈ। ਜਿਵੇਂ-ਜਿਵੇਂ ਉੱਚ ਸਿੱਖਿਆ ਬਦਲਦੀ ਹੈ, ਦੁਨੀਆ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਿਕਸਿਤ ਹੋ ਰਹੀ ਹੈ, ਵਿੱਤੀ ਸਾਖਰਤਾ ਨੂੰ ਨਾ ਕੇਵਲ ਵਿੱਤੀ ਗਿਆਨ ਦੇ ਰੂਪ ’ਚ, ਸਗੋਂ ਹਰੇਕ ਵਿਦਿਆਰਥੀ ਲਈ ਇਕ ਬੁਨਿਆਦੀ ਜੀਵਨ ਹੁਨਰ ਦੇ ਰੂਪ ’ਚ ਮਾਨਤਾ ਮਿਲਣੀ ਚਾਹੀਦੀ ਹੈ।

ਉੱਚ ਸਿੱਖਿਆ ਪ੍ਰਾਪਤ ਕਰ ਰਹੇ ਸਾਰੇ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਅਤੇ ਵਿੱਤੀ ਪ੍ਰਬੰਧਨ ਦਾ ਹੁਨਰ ਸਿਖਾਉਣਾ ਉਨ੍ਹਾਂ ਦੇ ਭਵਿੱਖ ਦੀ ਭਲਾਈ ’ਚ ਇਕ ਨਿਵੇਸ਼ ਹੋਵੇਗਾ। ਪੈਸੇ, ਬੱਚਤ, ਬਜਟ ਅਤੇ ਜ਼ਿੰਮੇਵਾਰ ਖਰਚੇ ਦੀ ਸਮਝ ਨੂੰ ਪਹਿਲਾਂ ਤੋਂ ਹੀ ਸਿਖਾ ਕੇ, ਅਸੀਂ ਉਨ੍ਹਾਂ ਨੂੰ ਆਤਮ-ਵਿਸ਼ਵਾਸ ਨਾਲ ਵਿੱਤੀ ਦੁਨੀਆ ਦੀਆਂ ਗੁੰਝਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਪ੍ਰਦਾਨ ਕਰਦੇ ਹਾਂ। ਇਸ ਦੇ ਨਾਲ ਹੀ, ਭਾਰਤੀ ਵਿਦਿਆਰਥੀਆਂ ਨੂੰ ਕੇਵਲ ‘ਪੈਸਾ ਕਮਾਉਣਾ’ ਨਹੀਂ, ਸਗੋਂ ‘ਪੈਸੇ ਦਾ ਪ੍ਰਬੰਧਨ ਕਰਨਾ’ ਸਿਖਾਉਣਾ ਦੇਸ਼ ਦੀ ਆਰਥਿਕ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਲਈ ਵੀ ਬਹੁਤ ਜ਼ਰੂਰੀ ਹੈ।

—ਡਾ. ਵਰਿੰਦਰ ਭਾਟੀਆ

  • Students
  • Education
  • Management

‘ਆਨਲਾਈਨ ਗੇਮਾਂ ਦਾ ਵਧਦਾ ਖ਼ਤਰਾ’ ਬ੍ਰਾਜ਼ੀਲ ਤੋਂ ਸਿੱਖੇ ਭਾਰਤ!

NEXT STORY

Stories You May Like

  • reduction in slr is necessary to encourage manufacturing
    ਮੈਨੂਫੈਕਚਰਿੰਗ ਨੂੰ ਉਤਸ਼ਾਹ ਦੇਣ ਲਈ SLR ’ਚ ਕਟੌਤੀ ਜ਼ਰੂਰੀ : ਅਮਿਤਾਭ ਕਾਂਤ
  • idbi bank acquisition  limited impact on fairfax  s financial position
    IDBI ਬੈਂਕ ਦੇ ਐਕਵਾਇਰਮੈਂਟ ਨਾਲ ਫੇਅਰਫੈਕਸ ਦੀ ਵਿੱਤੀ ਸਥਿਤੀ ’ਤੇ ਸੀਮਤ ਅਸਰ ਪਵੇਗਾ : ਮੂਡੀਜ਼
  • education   rahul gandhi
    ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਚਿੰਤਤ ਰਾਹੁਲ ਗਾਂਧੀ, ਦਿੱਤਾ ਇਹ ਅਹਿਮ ਬਿਆਨ
  • pakistan tops the list for cyber financial fraud in asia
    ਏਸ਼ੀਆ 'ਚ ਸਾਈਬਰ ਵਿੱਤੀ ਧੋਖਾਧੜੀ ਵਿੱਚ ਪਾਕਿਸਤਾਨ ਸਿਖਰ 'ਤੇ: IMF ਤੇ ਵਿਸ਼ਵ ਬੈਂਕ ਦੀ ਰਿਪੋਰਟ
  • punjab government announces financial assistance of 2 crore for the family
    ਪੰਜਾਬ ਸਰਕਾਰ ਵੱਲੋਂ ਸ਼ਹੀਦ ASI ਇਕਬਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
  • gyanesh kumar resign
    ਗਿਆਨੇਸ਼ ਕੁਮਾਰ ਨੂੰ ਆਪਣਾ ਅਸਤੀਫ਼ਾ ਦੇ ਦੇਣਾ ਚਾਹੀਦੈ
  • how can financial investment be made for the prosperity of villages
    ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
  • google s initiative to expand ai in agriculture education and small businesses
    ਭਾਰਤ 'ਚ ਖੇਤੀਬਾੜੀ, ਸਿੱਖਿਆ ਅਤੇ ਛੋਟੇ ਕਾਰੋਬਾਰਾਂ 'ਚ AI ਦਾ ਵਿਸਤਾਰ ਕਰਨ ਲਈ Google ਦੀ ਪਹਿਲ
  • half day government holiday on saturday 24 october in jalandhar
    ਸ਼ਨੀਵਾਰ ਨੂੰ ਅੱਧੇ ਦਿਨ ਦੀ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਜਲੰਧਰ ਦੇ...
  • commission agent assaulted by two dozen youths  struck with slaps and punches
    ਜਲੰਧਰ ਵਿਖੇ ਦੋ ਦਰਜਨ ਨੌਜਵਾਨਾਂ ਨੇ ਆੜ੍ਹਤੀ ਦੀ ਕੀਤੀ ਕੁੱਟਮਾਰ, ਮਾਰੇ ਥੱਪੜ ਤੇ...
  • deadbody of a woman shehnaaz from jammu discovered at oval hut hotel
    ਜਲੰਧਰ ਦੇ ਹੋਟਲ 'ਚੋਂ ਸ਼ਹਿਨਾਜ਼ ਦੀ ਮਿਲੀ ਲਾਸ਼, ਹਾਲਾਤ ਵੇਖ ਉੱਡੇ ਪੁਲਸ ਦੇ ਵੀ ਹੋਸ਼
  • route diversions jalandhar occasion of valmiki jayanti traffic police route plan
    ਵਾਲਮੀਕਿ ਜਯੰਤੀ ਮੌਕੇ ਜਲੰਧਰ 'ਚ ਰੂਟ ਡਾਇਵਰਸ਼ਨ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ...
  • major accident on the shahkot nakodar highway
    ਸ਼ਾਹਕੋਟ-ਨਕੋਦਰ ਹਾਈਵੇਅ 'ਤੇ ਵੱਡਾ ਹਦਸਾ ! ਆਈ-20 ਕਾਰ ਦੇ ਉੱਡੇ ਪਰਖੱਚੇ, 26 ਸਾਲਾ...
  • new twist young man suicide at girlfriend  s house  sister major revelations
    ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ!...
  • rain likely in these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਜਾਣੋ ਮੌਸਮ ਨੂੰ ਲੈ ਕੇ ਵੱਡੀ...
  • a dozen youths attack a vehicle  victim flees to save his life
    ਜਲੰਧਰ ਵਿਖੇ ਦਰਜਨ ਭਰ ਨੌਜਵਾਨਾਂ ਨੇ ਗੱਡੀ 'ਤੇ ਹਮਲਾ ਕਰਕੇ ਭੰਨੇ ਸ਼ੀਸ਼ੇ, ਨੌਜਵਾਨ...
Trending
Ek Nazar
arshad sharif wait for justice

4 ਸਾਲ ਬਾਅਦ ਵੀ ਪਾਕਿ ਪੱਤਰਕਾਰ ਅਰਸ਼ਦ ਸ਼ਰੀਫ਼ ਇਨਸਾਫ਼ ਮਿਲਣ ਦੇ ਇੰਤਜ਼ਾਰ 'ਚ

trump s oil refining policy

ਟਰੰਪ ਨੇ ਅਮਰੀਕੀ ਤੇਲ ਅਤੇ ਰਿਫਾਇਨਿੰਗ ਨੂੰ ਹੁਲਾਰਾ ਦੇਣ ਲਈ ਸ਼ੀਤ ਯੁੱਧ ਦੇ ਸਮੇਂ...

ajay malik seriously injured

ਬ੍ਰਿਸਬੇਨ 'ਚ ਕੁੱਤਿਆਂ ਦੇ ਹਮਲੇ ’ਚ ਅਜੇ ਮਲਿਕ ਹੋਏ ਗੰਭੀਰ ਜ਼ਖ਼ਮੀ

court cancels non bailable warrant against rakhi sawant

ਰਾਖੀ ਸਾਵੰਤ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਰੱਦ ਹੋਇਆ ਗੈਰ-ਜ਼ਮਾਨਤੀ ਵਾਰੰਟ

playback singer krishnaraj passes away at 75

300 ਤੋਂ ਵੱਧ ਗੀਤ ਗਾ ਚੁੱਕੇ ਦਿੱਗਜ ਗਾਇਕ ਦਾ ਦਿਹਾਂਤ, CM ਵਿਜੇ ਨੇ ਜਤਾਇਆ ਦੁੱਖ

new twist young man suicide at girlfriend  s house  sister major revelations

ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ!...

famous punjabi actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਅਦਾਕਾਰ, ਸਾਹਮਣੇ ਆਈਆਂ ਖੂਬਸੂਰਤ...

toronto temple to host indian consular camp

ਟੋਰਾਂਟੋ ਸਥਿਤ ਮੰਦਰ 'ਚ ਮੁੜ ਲੱਗੇਗਾ ਭਾਰਤੀ ਕੌਂਸਲੇਟ ਕੈਂਪ ! 15 ਥਾਵਾਂ 'ਤੇ...

trump claim about iran

ਟਰੰਪ ਨੇ ਈਰਾਨ ਨੂੰ 'ਹਰਾ' ਦੇਣ ਦਾ ਕੀਤਾ ਵੱਡਾ ਦਾਅਵਾ

female mp s office

ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਦੇ ਦਫ਼ਤਰ 'ਚ ਰਥਿਆਰ ਸਣੇ ਦਾਖਲ ਹੋਇਆ ਵਿਅਕਤੀ

indians arrested

ਸ਼੍ਰੀਲੰਕਾ : ਕੇਂਦੂ ਪੱਤਿਆਂ ਦੀ ਤਸਕਰੀ ਦੀ ਕੋਸ਼ਿਸ਼ 'ਚ ਸੱਤ ਭਾਰਤੀ ਗ੍ਰਿਫ਼ਤਾਰ

toll plaza 25 crore narcotics people arrested

ਟੋਲ ਪਲਾਜ਼ਾ 'ਤੇ ਫੜਿਆ ਗਿਆ 25 ਕਰੋੜ ਦਾ ਨਸ਼ਾ ! 3 ਲੋਕ ਗ੍ਰਿਫ਼ਤਾਰ

tripura  youth  content creator  delhi police  kiren rijiju

ਤ੍ਰਿਪੁਰਾ ਦੇ ਨੌਜਵਾਨ 'ਤੇ ਕੰਟੈਂਟ ਕ੍ਰਿਏਟਰ ਨੇ ਕੀਤੀਆਂ ਨਸਲੀ ਟਿੱਪਣੀਆਂ !...

veteran actress lashes out at rumors of financial crisis

"ਮੈਂ ਭੀਖ ਨਹੀਂ ਮੰਗ ਰਹੀ..!" ਆਰਥਿਕ ਤੰਗੀ ਦੀਆਂ ਅਫ਼ਵਾਹਾਂ 'ਤੇ ਭੜਕੀ ਦਿੱਗਜ...

bjp supporters  police  malda

ਭਾਜਪਾ ਸਮਰਥਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਫਿਰ ਗੋਲੀ ਮਾਰ ਕਰ 'ਤਾ ਕਤਲ,...

pope leo xiv

ਪੋਪ ਲੀਓ XIV ਪੂਰੀ ਤਰ੍ਹਾਂ ਸਿਹਤਮੰਦ , ਹੁਣ ਫੇਫੜਿਆਂ ਦੇ ਕੈਂਸਰ ਦੇ ਹੋਰ ਇਲਾਜ ਦੀ...

sonia gandhi  congress  instagram account  book

ਸੋਨੀਆ ਗਾਂਧੀ ਨੇ ਬਣਾਇਆ Instagram ਅਕਾਊਂਟ ! ਆਪਣੀ ਕਿਤਾਬ ਦੀ ਪਹਿਲੀ ਝਲਕ ਕੀਤੀ...

agniveer recruitment rally will be held in amritsar from december 7 to 17

ਅੰਮ੍ਰਿਤਸਰ ’ਚ 7 ਤੋਂ 17 ਦਸੰਬਰ ਤੱਕ ਹੋਵੇਗੀ 11 ਰੋਜ਼ਾ ਅਗਨੀਵੀਰ ਭਰਤੀ ਰੈਲੀ, 3...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • rahul gandhi akhilesh
      ਰਾਹੁਲ ਗਾਂਧੀ ਨਾਲ ਵਧਦੇ ਸਬੰਧ ਅਖਿਲੇਸ਼ ਦੀ ਮਦਦ ਕਰ ਸਕਦੇ ਹਨ
    • excessive mining threatens rivers
      ਬਹੁਤ ਜ਼ਿਆਦਾ ਖਨਨ ਕਾਰਨ ਨਦੀਆਂ ’ਤੇ ਸੰਕਟ
    • economical treatment
      ਸਸਤੇ ਇਲਾਜ ਲਈ ਸਿਰਫ ਸਖ਼ਤ ਨਿਯਮ ਅਤੇ ਕੀਮਤਾਂ ’ਤੇ ਲਗਾਮ ਕਾਫ਼ੀ ਨਹੀਂ
    • detain and protest
      ਪ੍ਰਦਰਸ਼ਨ, ਹਿਰਾਸਤ, ਰਿਹਾਈ ਅਤੇ ਫਿਰ ਪ੍ਰਦਰਸ਼ਨ : ਵਿਰੋਧ ਦੇ...
    • some traitors are putting india s security at risk
      ‘ਭਾਰਤ ਦੀ ਸੁਰੱਖਿਆ ਨੂੰ’ ਖਤਰੇ ’ਚ ਪਾ ਰਹੇ ਕੁਝ ਗੱਦਾਰ!
    • india us
      ਵਾਸ਼ਿੰਗਟਨ ਦਾ ਰੂਸ ਪ੍ਰਤੀ ਬਦਲਦਾ ਰੁਖ਼ ਭਾਰਤ-ਅਮਰੀਕਾ ਸਮਝੌਤੇ ਲਈ ਇਕ ਸੁਨੇਹਾ
    • when anarchy challenges democracy
      ਜਦੋਂ ਅਰਾਜਕਤਾ ਦਿੰਦੀ ਹੈ ਲੋਕਤੰਤਰ ਨੂੰ ਚੁਣੌਤੀ
    • kerala government for elders
      ਬਜ਼ੁਰਗਾਂ ਲਈ ਕੇਰਲਮ ਦੀ ਚੰਗੀ ਪਹਿਲ
    • has   vijay   chosen his right path
      ਕੀ ‘ਵਿਜੇ’ ਨੇ ਆਪਣਾ ਸਹੀ ਰਸਤਾ ਚੁਣ ਲਿਆ ਹੈ?
    • ongoing violence in manipur is extremely concerning
      ‘ਮਣੀਪੁਰ ’ਚ ਜਾਰੀ ਹਿੰਸਾ’ ਅਤਿਅੰਤ ਚਿੰਤਾਜਨਕ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +