ਨਵੀਂ ਦਿੱਲੀ-ਇੰਸ਼ੋਰੈਂਸ ਕੰਪਨੀਆਂ ਨੂੰ ਇਸ ਸਾਲ ਜੁਲਾਈ ਤੋਂ ਆਪਣੇ ਪਾਲਿਸੀ ਹੋਲਡਰਸ ਨੂੰ ਕਲੇਮ ਸੈਟਲਮੈਂਟ ਦੇ ਸਟੇਟਸ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ (ਇਰਡਾ) ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਲਿਸੀ ਹੋਲਡਰਸ ਨੂੰ ਕਲੇਮ ਸੈਟਲਮੈਂਟ ਦੇ ਸਾਰੇ ਪੜਾਵਾਂ ਦੀ ਜਾਣਕਾਰੀ ਮਿਲੇਗੀ। ਇਰਡਾ ਨੇ ਇਸ ਨਾਲ ਸਬੰਧਤ ਇਕ ਸਰਕੂਲਰ ਜਾਰੀ ਕੀਤਾ ਅਤੇ ਕਿਹਾ ਕਿ ਹੁਣ ਇੰਸ਼ੋਰੈਂਸ ਕੰਪਨੀਆਂ ਨੂੰ ਪਾਲਿਸੀ ਹੋਲਡਰਸ ਦੇ ਹਿੱਤਾਂ ਦੀ ਸੁਰੱਖਿਆ ਲਈ ਇਕ ਸਪੱਸ਼ਟ ਅਤੇ ਪਾਰਦਰਸ਼ੀ ਕਮਿਊਨੀਕੇਸ਼ਨ ਪਾਲਿਸੀ ਅਪਣਾਉਣੀ ਹੋਵੇਗੀ।
ਟ੍ਰੈਕਿੰਗ ਮੈਕੇਨੀਜ਼ਮ ਤਿਆਰ ਕਰਨਗੀਆਂ ਇੰਸ਼ੋਰੈਂਸ ਕੰਪਨੀਆਂ
ਇਰਡਾ ਨੇ ਕਿਹਾ ਕਿ ਕਲੇਮਸ ਦੇ ਮਾਮਲੇ 'ਚ ਪਾਲਿਸੀ ਹੋਲਡਰਸ ਲਈ ਇਕ ਟ੍ਰੈਕਿੰਗ ਮੈਕੇਨੀਜ਼ਮ ਤਿਆਰ ਕਰਨ ਦੀ ਲੋੜ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕਲੇਮਸ ਦੇ ਸਟੇਟਸ ਦੀ ਪੂਰੀ ਜਾਣਕਾਰੀ ਮਿਲ ਸਕੇ। ਇੰਸ਼ੋਰੈਂਸ ਰੈਗੂਲੇਟਰੀ ਨੇ ਕਿਹਾ ਕਿ ਸਪੱਸ਼ਟ ਅਤੇ ਪਾਰਦਰਸ਼ੀ ਕਲੇਮਸ ਸੈਟਲਮੈਂਟ ਪ੍ਰੋਸੀਜ਼ਰ ਯਕੀਨੀ ਕਰਨ ਲਈ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੂੰ ਕਲੇਮਸ ਦੀ ਪ੍ਰੋਸੈਸਿੰਗ ਦੇ ਵੱਖ-ਵੱਖ ਪੜਾਵਾਂ ਦੀ ਸੂਚਨਾ ਦੇਣੀ ਹੋਵੇਗੀ।
ਕੰਪਨੀਆਂ ਹੋਣਗੀਆਂ ਜਵਾਬਦੇਹ
ਇਰਡਾ ਨੇ ਕਿਹਾ ਕਿ ਹੈਲਥ ਇੰਸ਼ੋਰੈਂਸ ਦੇ ਮਾਮਲੇ 'ਚ ਜਿੱਥੇ ਥਰਡ ਪਾਰਟੀ ਐਡਮਨਿਸਟ੍ਰੇਟਰਜ਼ (ਟੀ. ਪੀ. ਏ.) ਕਲੇਮਸ ਸਰਵਿਸਿਜ਼ ਨਾਲ ਜੁੜੇ ਹਨ, ਕਲੇਮਸ ਸਟੇਟਸ ਦੇ ਹਰ ਪੜਾਅ ਦੀ ਜਾਣਕਾਰੀ ਉਪਲੱਬਧ ਕਰਵਾਉਣ ਦੀ ਜ਼ਿੰਮੇਵਾਰੀ ਇੰਸ਼ੋਰੈਂਸ ਕੰਪਨੀਆਂ ਦੀ ਹੋਵੇਗੀ। ਇਰਡਾ ਨੇ ਕਿਹਾ ਕਿ ਸਪੱਸ਼ਟ ਅਤੇ ਪਾਰਦਰਸ਼ੀ ਕਨਵਰਸੇਸ਼ਨ ਦੀ ਇੰਸ਼ੋਰੈਂਸ ਪਾਲਿਸੀਜ਼ ਦੀ ਸਰਵਿਸਿੰਗ 'ਚ ਅਹਿਮ ਭੂਮਿਕਾ ਹੋਵੇਗੀ ਅਤੇ ਇਸ ਨਾਲ ਲਾਭਪਾਤਰੀਆਂ ਨੂੰ ਇੰਸ਼ੋਰੈਂਸ ਪਾਲਿਸੀ ਦੇ ਬੈਨੀਫਿਟਸ ਸਮਾਂਬੱਧ ਤਰੀਕੇ ਨਾਲ ਉਪਲੱਬਧ ਕਰਵਾਉਣਾ ਯਕੀਨੀ ਹੋਵੇਗਾ।
ਗੋਇਲ ਨੇ ਰੱਖੀ ਸ਼ਰਤ : ਬੈਂਕ 1500 ਕਰੋੜ ਦਾ ਹੋਰ ਕਰਜ਼ ਦੇਵੇ, ਤਾਂ ਹੀ ਬਾਕੀ ਸ਼ੇਅਰ ਰੱਖਾਂਗਾ ਗਹਿਣੇ
NEXT STORY