ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਦਰਾਂ ’ਚ ਬਦਲਾਅ ਕਾਰਨ ਕੀਮਤਾਂ ’ਚ ਕਟੌਤੀ ਨਾਲ ਹੀ ਤਿਉਹਾਰੀ ਮੰਗ ਕਾਰਨ ਅਕਤੂਬਰ ’ਚ ਯਾਤਰੀ ਵਾਹਨਾਂ ਅਤੇ ਦੋਪਹੀਆ ਵਾਹਨਾਂ ਦੀ ਰਿਕਾਰਡ ਵਿਕਰੀ ਹੋਈ।
ਇਹ ਵੀ ਪੜ੍ਹੋ : RBI ਦਾ ਇਤਿਹਾਸਕ ਫ਼ੈਸਲਾ : SBI, HDFC, ICICI ਸਮੇਤ ਸਾਰੇ ਬੈਂਕਾਂ 'ਚ ਕੀਤਾ ਅਹਿਮ ਬਦਲਾਅ
ਉਦਯੋਗ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਕਤੂਬਰ ’ਚ ਕੰਪਨੀਆਂ ਨੇ ਡੀਲਰਾਂ ਨੂੰ ਰਿਕਾਰਡ ਗਿਣਤੀ ’ਚ ਯਾਤਰੀ ਵਾਹਨ, ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਵੀ ਸਪਲਾਈ ਕੀਤੀ। ਅਕਤੂਬਰ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 17 ਫੀਸਦੀ ਵਧ ਕੇ 4,60,739 ਇਕਾਈ ਰਹੀਆਂ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 3,93,238 ਇਕਾਈਆਂ ਸੀ।
ਇਹ ਵੀ ਪੜ੍ਹੋ : Gold ਦਾ U-Turn, ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ ਭਾਅ
ਸਿਆਮ ਨੇ ਇਕ ਬਿਆਨ ’ਚ ਕਿਹਾ ਕਿ ਸਮੀਖਿਆ ਅਧੀਨ ਮਹੀਨੇ ’ਚ ਦੋਪਹੀਆ ਵਾਹਨਾਂ ਦੀ ਵਿਕਰੀ 2 ਫੀਸਦੀ ਵਧ ਕੇ 22,10,727 ਇਕਾਈਆਂ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 21,64,276 ਇਕਾਈਆਂ ਸੀ। ਪਿਛਲੇ ਮਹੀਨੇ ਸਕੂਟਰ ਦੀ ਵਿਕਰੀ ਸਾਲਾਨਾ ਆਧਾਰ ’ਤੇ 14 ਫੀਸਦੀ ਵਧ ਕੇ 8,24,003 ਇਕਾਈਆਂ ਹੋ ਗਈ, ਜਦੋਂਕਿ ਅਕਤੂਬਰ 2024 ’ਚ ਇਹ 7,21,200 ਇਕਾਈਆਂ ਸੀ। ਮੋਟਰਸਾਈਕਲਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 4 ਫੀਸਦੀ ਘੱਟ ਕੇ 13,35,468 ਇਕਾਈਆਂ ਰਹੀ। ਤਿੰਨ ਪਹੀਆ ਵਾਹਨਾਂ ਦੀ ਵਿਕਰੀ 6 ਫੀਸਦੀ ਵਧ ਕੇ 81,288 ਇਕਾਈਆਂ ਹੋ ਗਈ।
ਇਹ ਵੀ ਪੜ੍ਹੋ : ਮਸਾਲਿਆਂ ਨਾਲ 'ਜਾਨ ਨੂੰ ਖ਼ਤਰਾ’: UN ਦੀ ਸੰਸਥਾ ਨੇ 'ਲੇਡ' ਦੀ ਹੱਦ ਕੀਤੀ ਤੈਅ, ਭਾਰਤੀ ਕੰਪਨੀਆਂ ਦੀ ਵਧੀ ਪਰੇਸ਼ਾਨੀ
ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ,‘‘ਡੀਲਰਾਂ ਨੂੰ ਅਕਤੂਬਰ ’ਚ ਹੁਣ ਤੱਕ ਸਭ ਤੋਂ ਵੱਧ ਗਿਣਤੀ ’ਚ ਯਾਤਰੀ ਵਾਹਨਾਂ, ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਦੀ ਸਪਲਾਈ ਕੀਤੀ ਗਈ। ਅਜਿਹਾ ਮੁੱਖ ਤੌਰ ’ਤੇ ਤਿਉਹਾਰੀ ਮੰਗ ਅਤੇ ਹਾਲ ਹੀ ’ਚ ਜੀ. ਐੱਸ. ਟੀ. ਦਰ ’ਚ ਕਮੀ ਕਾਰਨ ਸੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2.69 ਅਰਬ ਡਾਲਰ ਘਟਿਆ
NEXT STORY