ਨਵੀਂ ਦਿੱਲੀ — ਪਬਲਿਕ ਸੈਕਟਰ ਦੇ ਇੰਡੀਅਨ ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਵਿਦੇਸ਼ੀ ਮੁਦਰਾ NRI ਬੈਂਕਿੰਗ ਦੀ ਮਿਆਦ ਜਮ੍ਹਾ ਦੀਆਂ ਵਿਆਜ ਦਰਾਂ ਵਿਚ ਸੋਧ ਕੀਤੀ ਹੈ। ਬੈਂਕ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਕ ਸਾਲ ਜਾਂ ਉਸ ਤੋਂ ਜ਼ਿਆਦਾ ਪਰ ਦੋ ਸਾਲ ਤੋਂ ਘੱਟ ਮਿਆਦ ਲਈ ਅਮਰੀਕੀ ਡਾਲਰ ਦੇ ਰੂਪ ਵਿਚ ਜਮ੍ਹਾ ਐੱਫ.ਸੀ.ਐੱਨ.ਆਰ.(ਬੀ) ਲਈ 3.78 ਫੀਸਦੀ ਦੀ ਵਿਆਜ ਦਰ ਨਿਰਧਾਰਿਤ ਕੀਤੀ ਗਈ ਹੈ।
ਬੈਂਕ ਨੇ ਕਿਹਾ ਕਿ ਦੋ ਸਾਲ ਜਾਂ ਇਸ ਤੋਂ ਜ਼ਿਆਦਾ ਪਰ ਤਿੰਨ ਸਾਲ ਤੋਂ ਘੱਟ ਮਿਆਦ ਦੇ ਜਮ੍ਹਾ 'ਤੇ 3.98 ਫੀਸਦੀ ਦੀ ਵਿਆਜ ਦਰ ਤੈਅ ਕੀਤੀ ਗਈ ਹੈ। ਇਸ ਤਰ੍ਹਾਂ ਤਿੰਨ ਸਾਲ ਜਾਂ ਉਸ ਤੋਂ ਜ਼ਿਆਦਾ ਪਰ ਚਾਰ ਸਾਲ ਤੋਂ ਘੱਟ ਮਿਆਦ ਜਮ੍ਹਾਂ ਲਈ 4.07 ਫੀਸਦੀ ਦੀ ਵਿਆਜ ਦਰ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜ ਸਾਲ ਦੇ ਜਮ੍ਹਾਂ ਲਈ 4.10 ਫੀਸਦੀ ਦੀ ਵਿਆਜ ਦਰ ਨਿਰਧਾਰਤ ਕੀਤੀ ਗਈ ਹੈ।
IL&FS ਨੂੰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਲਈ ਮਦਦ ਕਰਨ ਨੂੰ ਤਿਆਰ ਹੈ ਸਰਕਾਰ : ਗਡਕਰੀ
NEXT STORY